ਜਾਨਵਰਾਂ ਨਾਲ ਸੌਣ ਲਈ ਕਰਦਾ ਸੀ ਮਜ਼ਬੂਰ, 4 ਸਾਲ ਬਾਅਦ ਪਤੀ ਦਾ ਖੁੱਲ੍ਹਿਆ ਇਹ ਰਾਜ਼
Tuesday, Mar 13, 2018 - 06:31 PM (IST)

ਨਵੀਂ ਦਿੱਲੀ— ਬਿਹਾਰ ਦੇ ਇਕ ਇਲਾਕੇ 'ਚ ਅਜੀਬ ਘਟਨਾ ਸਾਹਮਣੇ ਆਈ ਹੈ, ਜਿਸ 'ਚ ਇਕ ਔਰਤ ਨੂੰ ਉਸ ਦਾ ਪਤੀ ਪਾਲਤੂ ਜਾਨਵਰਾਂ ਨਾਲ ਸਵਾਉਂਦਾ ਸੀ। ਇਸ ਤੋਂ ਇਲਾਵਾ ਔਰਤ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ। ਇਹ ਪੋਲ ਖੁੱਲਣ ਤੋਂ ਬਾਅਦ ਉਸ ਦੇ ਪਤੀ ਤੇ ਦੂਜੀ ਪਤਨੀ ਨੇ ਉਸ 'ਤੇ ਜੁਲਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਖਾਣ ਲਈ ਭੋਜਨ ਵੀ ਨਹੀਂ ਦਿੱਤਾ ਜਾਂਦਾ ਸੀ।
ਜਲਾਲਗੜ੍ਹ ਥਾਣਾ ਖੇਤਰ ਦੇ ਧਨਗਾਮਾ ਨਿਵਾਸੀ ਨਜਰਾ ਪ੍ਰਵੀਨ ਨੇ ਪੁਲਸ ਨੂੰ ਦੱਸਿਆ ਕਿ 5 ਸਾਲ ਪਹਿਲਾਂ ਉਸ ਦੀ ਮੁਲਾਕਾਤ ਮੁਹੰਮਦ ਤਬਰੇਜ ਨਾਲ ਹੋਈ ਸੀ। ਉਸ ਨੇ ਦੋਸ਼ ਲਾਇਆ ਕਿ ਵਿਆਹ ਤੋਂ ਪਹਿਲਾਂ ਉਸ ਦੇ ਪਤੀ ਤਬਰੇਜ਼ ਨੇ ਉਸ ਨੂੰ ਮਜ਼ਬੂਰ ਕਰ ਕੇ ਉਸ ਨਾਲ ਸ਼ਰੀਰਕ ਸੰਬੰਧ ਬਣਾਏ ਸਨ, ਜਦੋਂ ਪਿੰਡ ਵਾਲਿਆਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਦੋਵਾਂ ਦਾ ਵਿਆਹ ਕਰਵਾ ਦਿੱਤਾ। ਵਿਆਹ ਤੋਂ ਬਾਅਦ ਜਦੋਂ ਉਹ ਆਪਣੇ ਸਹੁਰੇ ਘਰ ਪਹੁੰਚੀ ਤਾਂ ਉਸ ਨੂੰ ਪਤਾ ਲੱਗਿਆ ਕਿ ਤਬਰੇਜ਼ ਦਾ ਪਹਿਲਾਂ ਹੀ ਵਿਆਹ ਹੋ ਚੁਕਿਆ ਹੈ। ਤਬਰੇਜ਼ ਦਾ ਇਹ ਭੇਦ ਖੁੱਲਣ ਤੋਂ ਬਾਅਦ ਉਸ ਨੇ ਪ੍ਰਵੀਨ ਲਗਾਤਾਰ ਤੰਗ ਕਰਨਾ ਸ਼ੁਰੂ ਕਰ ਦਿੱਤਾ।
ਪ੍ਰਵੀਨ ਨੇ ਦੋਸ਼ ਲਾਇਆ ਕਿ ਤਬਰੇਜ਼ ਆਪਣੀ ਪਹਿਲੀ ਪਤਨੀ ਨਾਲ ਆਪਣੇ ਕਮਰੇ 'ਚ ਰਹਿੰਦਾ ਸੀ ਅਤੇ ਉਸ ਨੂੰ ਉਹ ਪਾਲਤੂ ਜਾਨਵਰਾਂ ਦੇ ਨਾਲ ਰਹਿਣ ਲਈ ਮਜ਼ਬੂਰ ਕਰਦਾ ਸੀ। ਸਹੁਰੇ ਵਾਲਿਆਂ ਦੇ ਅਪਰਾਧ ਵਧਦੇ ਦੇਖ ਕੇ ਉਸ ਨੇ ਪੁਲਸ ਤੋਂ ਸਹਾਇਤਾ ਮੰਗੀ। ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਕੌਂਸਲਿੰਗ ਕੇਂਦਰ ਭੇਜ ਦਿੱਤਾ, ਇਸ ਦੌਰਾਨ ਕੌਂਸਲਿੰਗ ਕੇਂਦਰ ਨੇ ਮਾਮਲੇ ਨੂੰ ਸੁਲਝਾਉਣ ਲਈ ਦੋਵਾਂ ਪੱਖਾਂ ਨੂੰ ਬੁਲਾਇਆ। ਇਸ ਦੌਰਾਨ ਤਬਰੇਜ਼ ਨੇ ਦੱਸਿਆ ਕਿ ਉਸ ਦੇ ਘਰ 'ਚ ਇਕ ਹੀ ਕਮਰਾ ਹੈ, ਜਿਸ 'ਚ ਉਹ ਆਪਣੀ ਪਹਿਲੀ ਪਤਨੀ ਨਾਲ ਰਹਿੰਦਾ ਹੈ ਅਤੇ ਪ੍ਰਵੀਨ ਕਮਰੇ 'ਚ ਉਸ ਦੇ ਨਾਲ ਨਹੀਂ ਰਹਿਣਾ ਚਾਹੁੰਦੀ, ਇਸ ਕਾਰਨ ਉਹ ਘਰ ਦੇ ਪਾਲਤੂ ਜਾਨਵਰਾਂ ਨਾਲ ਬਰਾਂਡੇ 'ਚ ਰਹਿੰਦੀ ਹੈ। ਕੌਂਸਲਿੰਗ ਕੇਂਦਰ ਨੇ ਉਸ ਦੇ ਪਤੀ ਨੂੰ ਜ਼ਲਦ ਹੀ ਦੂਜਾ ਕਮਰਾ ਬਣਾਉਣ ਨੂੰ ਕਿਹਾ ਹੈ।