ਬਿਹਾਰ ''ਚ 3 ਨਕਸਲੀ ਗ੍ਰਿਫਤਾਰ
Sunday, Jul 15, 2018 - 12:51 AM (IST)

ਨੈਸ਼ਨਲ ਡੈਸਕ— ਬਿਹਾਰ ਦੇ ਰੋਹਤਾਸ ਅਤੇ ਕੈਮੁਰ ਜ਼ਿਲੇ 'ਚ ਪੁਲਸ ਵਲੋਂ ਤਲਾਸ਼ੀ ਮੁਹਿੰਮ ਦੌਰਾਨ ਪਾਬੰਦੀਸ਼ੁਦਾ ਨਕਸਲੀ ਸੰਗਠਨ ਤੀਜੀ ਪੇਸ਼ਕਾਰੀ ਕਮੇਟੀ (ਟੀ. ਪੀ. ਸੀ.) ਸਵੈਭੂ ਏਰੀਆ ਖੇਤਰ ਕਮਾਂਡਰ ਸਮੇਤ 3 ਨਕਸਲੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਰੋਹਤਾਸ ਦੇ ਪੁਲਸ ਇੰਚਾਰਜ ਐੱਸ. ਸਿੰਘ ਨੇ ਕਿਹਾ ਕਿ ਨਕਸਲੀਆਂ ਦੇ ਇਲਾਕੇ 'ਚ ਮੌਜੂਦ ਰਹਿਣ ਦੀ ਗੁਪਤ ਸੂਚਨਾ ਮਿਲਣ ਉਪਰੰਤ ਪਹਾੜੀ ਖੇਤਰ 'ਚ ਤਲਾਸ਼ੀ ਮੁਹਿੰਮ ਚਲਾਈ ਗਈ। ਜਿਸ ਦੌਰਾਨ ਉਨ੍ਹਾਂ ਨੇ 3 ਨਕਸਲੀਆਂ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਗ੍ਰਿਫਤਾਰ ਨਕਸਲੀਆਂ ਦੀ ਪਛਾਣ ਟੀ. ਪੀ. ਸੀ. ਦੇ ਸਵੈਭੂ ਏਰੀਆ ਕਮਾਂਡਰ ਰਾਮਦੁਲਾਰ ਖਰਵਾਰ, ਨਵਲ ਖਰਵਾਰ ਅਤੇ ਦਦਨ ਖਰਵਾਰ ਦੇ ਤੌਰ 'ਤੇ ਕੀਤੀ ਗਈ ਹੈ। ਸੁਰੱਖਿਆ ਬਲਾਂ ਨੇ ਕੈਮੂਰ ਜ਼ਿਲੇ ਦੇ ਖੁਖਮਾ ਤੋਂ ਦਦਨ ਖਰਵਾਰ ਨੂੰ ਗ੍ਰਿਫਤਾਰ ਕੀਤਾ। ਦਦਨ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਟੀਮ ਨੇ ਰੋਹਤਾਸ ਜ਼ਿਲੇ ਦੇ ਸਲਮਾ ਪਿੰਡ 'ਚ ਛਾਪੇਮਾਰੀ ਕਰ ਕੇ ਰਾਮਦੁਲਾਰ ਅਤੇ ਨਵਲ ਨੂੰ ਗ੍ਰਿਫਤਾਰ ਕੀਤਾ। ਸੁਰੱਖਿਆ ਬਲਾਂ ਨੇ ਉਨ੍ਹਾਂ ਦੋਵਾਂ ਕੋਲੋਂ ਇਕ ਦੇਸੀ ਕੱਟਾ ਅਤੇ ਕਾਰਤੂਸ ਬਰਾਮਦ ਕੀਤਾ।