ਬਿਹਾਰ : ਕੋਰੋਨਾ ਦੇ ਡਰ ਤੋਂ ਕੁਆਰੰਟਾਈਨ ਸੈਂਟਰ ''ਚ ਪ੍ਰਵਾਸੀ ਮਜ਼ਦੂਰ ਨੇ ਕੀਤੀ ਖੁਦਕੁਸ਼ੀ

05/21/2020 11:12:08 AM

ਹਾਜ਼ੀਪੁਰ (ਵਾਰਤਾ)— ਕੋਰੋਨਾ ਨੂੰ ਲੈ ਕੇ ਬਿਹਾਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਬਿਹਾਰ ਵਿਚ ਵੈਸ਼ਾਲੀ ਜ਼ਿਲੇ ਦੇ ਸਦਰ ਥਾਣਾ ਖੇਤਰ ਵਿਚ ਕੁਆਰੰਟਾਈਨ ਸੈਂਟਰ ਵਿਚ ਪ੍ਰਵਾਸੀ ਮਜ਼ਦੂਰ ਨੇ ਖੁਦਕੁਸ਼ੀ ਕਰ ਲਈ। ਪ੍ਰਵਾਸੀ ਮਜ਼ਦੂਰ ਵਲੋਂ ਖੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਨਾਲ ਜ਼ਿਲਾ ਪ੍ਰਸ਼ਾਸਨ ਵਿਚ ਖਲਬਲੀ ਮਚ ਗਈ। ਹਾਜ਼ੀਪੁਰ ਦੇ ਡਵੀਜ਼ਨਲ ਪੁਲਸ ਅਧਿਕਾਰੀ ਰਾਘਵ ਦਿਆਲ ਨੇ ਵੀਰਵਾਰ ਨੂੰ ਇੱਥੇ ਦੱਸਿਆ ਕਿ ਸਰਕਾਰੀ ਅੰਬੇਡਕਰ ਆਵਾਸੀ ਹੋਸਟਲ ਵਿਚ ਬਣੇ ਕੁਆਰੰਟਾਈਨ ਸੈਂਟਰ 'ਚ ਬੁੱਧਵਾਰ ਦੀ ਸ਼ਾਮ ਨੂੰ ਪਟੇਢੀ ਬੇਲਸਰ ਥਾਣਾ ਖੇਤਰ ਦੇ ਜਾਰੰਗ ਪਿੰਡ ਵਾਸੀ ਰਾਜੇਸ਼ ਕੁਮਾਰ ਨੇ ਗਲ਼ 'ਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਉਹ ਮਹਾਰਾਸ਼ਟਰ ਦੇ ਪੁਣੇ ਤੋਂ ਤਿੰਨ ਦਿਨ ਪਹਿਲਾਂ ਆਪਣੇ ਘਰ ਵੈਸ਼ਾਲੀ ਆਇਆ ਸੀ, ਜਿਸ ਤੋਂ ਬਾਅਦ ਉਸ ਨੂੰ ਕੁਆਰੰਟਾਈਨ ਸੈਂਟਰ 'ਚ ਰੱਖਿਆ ਗਿਆ ਸੀ। ਦਿਆਲ ਨੇ ਦੱਸਿਆ ਕਿ ਮ੍ਰਿਤਕ ਬਿਜਲੀ ਮਿਸਤਰੀ ਦਾ ਕੰਮ ਕਰਦਾ ਸੀ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਛਾਣਬੀਨ ਕੀਤੀ ਜਾ ਰਹੀ ਹੈ। ਪ੍ਰਵਾਸੀ ਮਜ਼ਦੂਰ ਵਲੋਂ ਖੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਨਾਲ ਜ਼ਿਲਾ ਪ੍ਰਸ਼ਾਸਨ ਵਿਚ ਖਲਬਲੀ ਮਚ ਗਈ। 

ਖੁਦਕੁਸ਼ੀ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਦੇ ਪਰਿਵਾਰ ਮੁਤਾਬਕ ਉਹ ਕੋਰੋਨਾ ਦੇ ਡਰ ਤੋਂ ਬੇਹੱਦ ਪਰੇਸ਼ਾਨ ਸੀ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਮ੍ਰਿਤਕ ਕੋਰੋਨਾ ਵਾਇਰਸ ਬੀਮਾਰੀ ਦਾ ਨਾਮ ਸੁਣ ਕੇ ਕਾਫੀ ਡਰਿਆ ਹੋਇਆ ਸੀ। ਪਰਿਵਾਰ ਨੇ ਖਦਸ਼ਾ ਜਤਾਇਆ ਹੈ ਕਿ ਇਸੇ ਘਬਰਾਹਟ 'ਚ ਉਸ ਨੇ ਖੁਦਕੁਸ਼ੀ ਕਰ ਲਈ ਹੈ। ਇੱਥੋਂ ਦੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਕੱਲ ਹੀ ਉਸ ਦਾ ਸੈਂਪਲ ਲਿਆ ਸੀ, ਜਿਸ ਦੀ ਰਿਪੋਰਟ ਅਜੇ ਨਹੀਂ ਆਈ ਹੈ। ਪਟਨਾ ਦੇ ਐੱਨ. ਐੱਮ. ਸੀ. ਐੱਚ. ਤੋਂ ਅਜੇ ਮਜ਼ਦੂਰ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਸੀ।

ਦੱਸ ਦੇਈਏ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਜਾਰੀ ਹੈ। ਹੁਣ ਤੱਕ ਲੱਖਾਂ ਦੀ ਤਦਾਦ ਵਿਚ ਮਜ਼ਦੂਰ ਆਪਣੇ ਘਰਾਂ ਨੂੰ ਪਰਤ ਚੁੱਕੇ। ਹਾਲਾਂਕਿ ਸੂਬਾ ਸਰਕਾਰ ਵਲੋਂ ਇਨ੍ਹਾਂ ਦੀ ਘਰ ਵਾਪਸੀ ਲਈ 'ਮਜ਼ਦੂਰ ਸਪੈਸ਼ਲ ਟਰੇਨਾਂ' ਚਲਾਈ ਜਾ ਰਹੀਆਂ ਹਨ, ਤਾਂ ਕਿ ਮਜ਼ਦੂਰ ਆਪਣੇ ਘਰਾਂ ਨੂੰ ਵਾਪਸ ਜਾ ਸਕਣ। ਘਰ ਵਾਪਸ ਪੁੱਜਣ 'ਤੇ ਉਨ੍ਹਾਂ ਨੂੰ ਗ੍ਰਹਿ ਮੰਤਰਾਲਾ ਦੇ ਨਿਯਮਾਂ ਮੁਤਾਬਕ 14 ਦਿਨ ਕੁਆਰੰਟਾਈਨ ਕੀਤਾ ਜਾਂਦਾ ਹੈ, ਜੋ ਕਿ ਜ਼ਰੂਰੀ ਹੈ। ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਫੈਲਣ ਤੋਂ ਰੋਕਣ ਲਈ ਇਹ ਬੇਹੱਦ ਜ਼ਰੂਰੀ ਹੈ।


Tanu

Content Editor

Related News