ਅਯੁੱਧਿਆ 'ਚ ਬਣੇਗੀ ਦੇਸ਼ ਦੀ ਸਭ ਤੋਂ ਵੱਡੀ ਮਸਜਿਦ, ਰਮਜ਼ਾਨ ਤੋਂ ਪਹਿਲਾਂ ਰੱਖੀ ਜਾਵੇਗੀ ਨੀਂਹ
Saturday, Dec 16, 2023 - 12:54 AM (IST)
ਨੈਸ਼ਨਲ ਡੈਸਕ : ਅਯੁੱਧਿਆ 'ਚ ਵਿਸ਼ਾਲ ਸ਼੍ਰੀ ਰਾਮ ਮੰਦਰ 'ਚ ਭਗਵਾਨ ਰਾਮ ਦੀ ਮੂਰਤੀ ਦੇ ਪ੍ਰਾਣ ਪ੍ਰਤਿਸ਼ਠਾ ਦੀਆਂ ਤਿਆਰੀਆਂ ਵਿਚਾਲੇ ਮਸਜਿਦ ਦੇ ਨਿਰਮਾਣ ਨੂੰ ਲੈ ਕੇ ਵੀ ਵੱਡੀ ਖ਼ਬਰ ਆ ਰਹੀ ਹੈ। ਅਯੁੱਧਿਆ 'ਚ ਦੇਸ਼ ਦੀ ਸਭ ਤੋਂ ਵੱਡੀ ਮਸਜਿਦ ਦੀ ਨੀਂਹ ਰੱਖਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਰਮਜ਼ਾਨ ਤੋਂ ਪਹਿਲਾਂ ਮਸਜਿਦ ਦੀ ਨੀਂਹ ਰੱਖੀ ਜਾਵੇਗੀ। ਭਾਰਤ ਦੀ ਸਭ ਤੋਂ ਵੱਡੀ ਪ੍ਰਸਤਾਵਿਤ ਮਸਜਿਦ ਵਿੱਚ ਪਹਿਲੀ ਨਮਾਜ਼ ਮੱਕਾ ਦੇ ਇਮਾਮ ਅਬਦੁਲ ਰਹਿਮਾਨ ਅਲ ਸੁਦਾਇਸ ਅਦਾ ਕਰਨਗੇ।
ਪੈਗੰਬਰ ਮੁਹੰਮਦ ਦੇ ਨਾਂ 'ਤੇ ਰੱਖਿਆ ਜਾਵੇਗਾ ਮਸਜਿਦ ਦਾ ਨਾਂ
ਮਸਜਿਦ ਦਾ ਪ੍ਰਸਤਾਵਿਤ ਨਾਂ ਪੈਗੰਬਰ ਮੁਹੰਮਦ ਦੇ ਨਾਂ 'ਤੇ ਰੱਖਿਆ ਜਾਵੇਗਾ। ਇਸ ਨੂੰ ਮੁਹੰਮਦ ਬਿਨ ਅਬਦੁੱਲਾ ਮਸਜਿਦ ਦੇ ਨਾਂ ਨਾਲ ਜਾਣਿਆ ਜਾਵੇਗਾ। ਅਯੁੱਧਿਆ ਤੋਂ ਕਰੀਬ 25 ਕਿਲੋਮੀਟਰ ਦੂਰ ਮਸਜਿਦ ਦੀ ਉਸਾਰੀ ਦਾ ਪ੍ਰਸਤਾਵ ਹੈ। ਮਸਜਿਦ 'ਚ ਦੁਨੀਆ ਦਾ ਸਭ ਤੋਂ ਵੱਡੀ ਕੁਰਾਨ ਰੱਖੀ ਜਾਵੇਗੀ। ਇਹ ਕੁਰਾਨ 21 ਫੁੱਟ ਉੱਚੀ ਅਤੇ 36 ਫੁੱਟ ਚੌੜੀ ਹੋਵੇਗੀ, ਜੋ 18-18 ਫੁੱਟ 'ਤੇ ਖੁੱਲ੍ਹੇਗੀ।
ਇਹ ਵੀ ਪੜ੍ਹੋ : ਨਹੀਂ ਰਹੇ ਗਾਇਕ ਅਨੂਪ ਘੋਸ਼ਾਲ, ਮਸ਼ਹੂਰ ਗੀਤ ‘ਤੁਝਸੇ ਨਾਰਾਜ਼ ਨਹੀਂ ਜ਼ਿੰਦਗੀ’ ਨੂੰ ਦਿੱਤੀ ਸੀ ਆਵਾਜ਼
ਸਰਕਾਰ ਨੇ ਦਿੱਤੀ ਹੈ ਮਸਜਿਦ ਲਈ 5 ਏਕੜ ਜ਼ਮੀਨ
ਦਰਅਸਲ, ਬਾਬਰੀ ਮਸਜਿਦ ਅਤੇ ਰਾਮ ਜਨਮ ਭੂਮੀ ਨੂੰ ਢਾਹੁਣ ਦਾ ਫ਼ੈਸਲਾ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਨੇ ਲਿਆ ਸੀ। ਸੁਪਰੀਮ ਕੋਰਟ ਨੇ ਵਿਵਾਦਿਤ ਜਗ੍ਹਾ ਨੂੰ ਰਾਮ ਜਨਮ ਭੂਮੀ ਮੰਨਿਆ ਅਤੇ ਇਸ 'ਤੇ ਵਿਸ਼ਾਲ ਰਾਮ ਮੰਦਰ ਬਣਾਉਣ ਦਾ ਫ਼ੈਸਲਾ ਸੁਣਾਇਆ ਸੀ। ਇਸ ਦੇ ਨਾਲ ਹੀ ਸਰਕਾਰ ਨੂੰ ਅਯੁੱਧਿਆ ਵਿੱਚ ਮਸਜਿਦ ਬਣਾਉਣ ਲਈ 5 ਏਕੜ ਜ਼ਮੀਨ ਦੇਣ ਦਾ ਵੀ ਹੁਕਮ ਦਿੱਤਾ ਗਿਆ ਸੀ। ਦਰਅਸਲ, 5 ਫਰਵਰੀ ਨੂੰ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਲਈ 'ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ' ਦਾ ਗਠਨ ਕੀਤਾ ਗਿਆ ਸੀ। ਉਸੇ ਦਿਨ ਰਾਜ ਸਰਕਾਰ ਨੇ ਅਯੁੱਧਿਆ ਦੇ ਰੌਣਾਹੀ ਦੇ ਪਿੰਡ ਧਨੀਪੁਰ ਵਿੱਚ ਇਕ ਮਸਜਿਦ ਲਈ ਮੁਸਲਿਮ ਧਿਰ ਨੂੰ 5 ਏਕੜ ਜ਼ਮੀਨ ਦਿੱਤੀ ਸੀ। ਸਰਕਾਰ ਨੇ ਇਹ 5 ਏਕੜ ਜ਼ਮੀਨ ਸੁੰਨੀ ਵਕਫ਼ ਬੋਰਡ ਨੂੰ ਮਸਜਿਦ ਲਈ ਅਲਾਟ ਕੀਤੀ ਸੀ। ਕਰੀਬ 6 ਏਕੜ ਜ਼ਮੀਨ ਖਰੀਦਣ ਤੋਂ ਬਾਅਦ ਮਸਜਿਦ ਨਿਰਮਾਣ ਕਮੇਟੀ ਨੇ 11 ਏਕੜ ਜ਼ਮੀਨ 'ਤੇ ਮਸਜਿਦ ਬਣਾਉਣ ਦਾ ਫ਼ੈਸਲਾ ਲਿਆ।
ਮਸਜਿਦ ਕੈਂਪਸ 'ਚ ਮਿਲਣਗੀਆਂ ਇਹ ਸਹੂਲਤਾਂ
ਮਸਜਿਦ ਦੇ ਅਹਾਤੇ ਵਿੱਚ ਕੈਂਸਰ ਹਸਪਤਾਲ ਬਣਾਇਆ ਜਾਵੇਗਾ। ਇੱਥੇ ਹਰ ਧਰਮ ਦੇ ਲੋਕ ਮੁਫ਼ਤ ਇਲਾਜ ਕਰਵਾ ਸਕਦੇ ਹਨ। ਇੰਨਾ ਹੀ ਨਹੀਂ, ਮਸਜਿਦ ਕੈਂਪਸ ਵਿੱਚ ਸਕੂਲ, ਮਿਊਜ਼ੀਅਮ ਅਤੇ ਲਾਇਬ੍ਰੇਰੀ ਵੀ ਬਣਾਈ ਜਾਵੇਗੀ। ਕੈਂਪਸ ਵਿੱਚ ਮੁਫ਼ਤ ਭੋਜਨ ਦੀ ਸਹੂਲਤ ਹੋਵੇਗੀ। ਇੱਥੇ ਇੰਜੀਨੀਅਰਿੰਗ, ਮੈਡੀਕਲ ਅਤੇ ਡੈਂਟਲ ਵਰਗੇ 5 ਕਾਲਜ ਬਣਾਏ ਜਾਣਗੇ। ਕੈਂਪਸ ਵਿੱਚ ਦੁਬਈ ਤੋਂ ਵੀ ਵੱਡਾ ਫਿਸ਼ ਐਕੁਏਰੀਅਮ ਵੀ ਬਣਾਇਆ ਜਾਵੇਗਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8