SCO ਸਮਿਟ ''ਚ ਵੈਂਕਈਆ ਨਾਇਡੂ ਬੋਲੇ- ਸਾਡੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੈ ਅੱਤਵਾਦ

Monday, Nov 30, 2020 - 08:59 PM (IST)

SCO ਸਮਿਟ ''ਚ ਵੈਂਕਈਆ ਨਾਇਡੂ ਬੋਲੇ- ਸਾਡੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੈ ਅੱਤਵਾਦ

ਨਵੀਂ ਦਿੱਲੀ - ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੇ ਸਰਕਾਰੀ ਕੌਂਸਲ ਦੇ ਮੁਖੀ ਦੀ ਆਨਲਾਈਨ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਬੈਠਕ 'ਚ ਸਰਹੱਦ ਪਾਰ ਅੱਤਵਾਦ ਬਾਰੇ ਚਰਚਾ ਕੀਤੀ ਅਤੇ ਮਿਲ ਕੇ ਇਸ ਖਤਰੇ ਦਾ ਮੁਕਾਬਲਾ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ, ਖੇਤਰ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਅੱਤਵਾਦ ਹੈ ਅਤੇ ਇਸ ਖ਼ਤਰੇ ਦੇ ਖਾਤਮੇ ਨਾਲ ਖੇਤਰ ਨੂੰ ਆਪਣੀ ਅਸਲ ਸਮਰੱਥਾ ਨੂੰ ਪੂਰਾ ਕਰਨ 'ਚ ਮਦਦ ਮਿਲੇਗੀ।

19ਵੇਂ ਐੱਸ.ਸੀ.ਓ. ਸਿਖਰ ਸੰਮੇਲਨ ਨੂੰ ਸੰਬੋਧਿਤ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਪਾਕਿਸਤਾਨ ਦੇ ਇੱਕ ਸਪੱਸ਼ਟ ਹਵਾਲੇ 'ਚ ਕਿਹਾ ਕਿ, ਅਸੀਂ ਵਿਸ਼ੇਸ਼ ਰੂਪ ਨਾਲ ਉਨ੍ਹਾਂ ਦੇਸ਼ਾਂ ਬਾਰੇ ਪ੍ਰੇਸ਼ਾਨ ਹਾਂ ਜੋ ਇੱਕ ਰਾਜ ਨੀਤੀ ਦੇ ਸਾਧਨ ਦੇ ਰੂਪ 'ਚ ਅੱਤਵਾਦ ਦਾ ਫਾਇਦਾ ਚੁੱਕਦੇ ਹਨ। ਸਾਨੂੰ ਮਿਲ ਕੇ ਅੱਤਵਾਦ ਦੀ ਸਮੱਸਿਆ ਦਾ ਮੁਕਾਬਲਾ ਕਰਨ ਦੀ ਲੋੜ ਹੈ। ਭਾਰਤ ਹਰ ਤਰ੍ਹਾਂ ਦੇ ਅੱਤਵਾਦ ਦੀ ਨਿੰਦਾ ਕਰਦਾ ਹੈ। ਇਸ ਸਮੇਂ ਸਾਡੇ ਸਾਹਮਣੇ ਸਭ ਤੋਂ ਮਹੱਤਵਪੂਰਣ ਚੁਣੌਤੀ ਅੱਤਵਾਦ ਹੈ।
 


author

Inder Prajapati

Content Editor

Related News