ਬਿੱਗ ਬੌਸ ਦੇ ਘਰ ’ਚ ਵਾਈਲਡ ਕਾਰਡ ਐਂਟਰੀ ਲਵੇਗੀ ਭਾਜਪਾ ਨੇਤਾ ਤੇ TikTok ਸਟਾਰ ਸੋਨਾਲੀ ਫੋਗਾਟ

12/21/2020 10:14:45 AM

ਹਿਸਾਰ : ਅਕਸਰ ਵਿਵਾਦਾਂ ਵਿਚ ਰਹਿਣ ਵਾਲੀ ਭਾਜਪਾ ਨੇਤਾ ਅਤੇ ਟਿਕਟਾਕ ਸਟਾਰ ਸੋਨਾਲੀ ਫੋਗਾਟ ਜਲਦ ਹੀ ਰਿਐਲਿਟੀ ਸ਼ੋਅ ‘ਬਿੱਗ ਬੌਸ’ ਵਿਚ ਨਜ਼ਰ ਆਵੇਗੀ। ਸੋਨਾਲੀ ਨੂੰ ਇਸ ਸ਼ੋਅ ਵਿਚ ਵਾਈਲਡ ਕਾਰਡ ਐਂਟਰੀ ਮਿਲਣ ਵਾਲੀ ਹੈ। ਇਸ ਤੋਂ ਪਹਿਲਾਂ ਵੀ ਸੋਨਾਲੀ ਕਈ ਹਰਿਆਣਵੀ ਅਤੇ ਹੋਰ ਸੀਰੀਅਲਾਂ ਵਿਚ ਨਜ਼ਰ ਆ ਚੁੱਕੀ ਹੈ। ਉਸ ਦੀਆਂ ਵੀਡੀਓਜ਼ ਟਿਕ-ਟਾਕ ’ਤੇ ਵੀ ਬਹੁਤ ਪਸੰਦ ਕੀਤੀਆਂ ਜਾਂਦੀਆਂ ਹਨ। ਸੋਨਾਲੀ ਤੋਂ ਪਹਿਲਾਂ ਇਸ ਸ਼ੋਅ ਵਿਚ ਹਰÇਆਣਾ ਤੋਂ ਡਾਂਸਰ ਸਪਨਾ ਚੌਧਰੀ ਅਤੇ ਪਹਿਲਵਾਨ ਸੰਗਰਾਮ ਸਿੰਘ ਹਿੱਸਾ ਲੈ ਚੁੱਕੇ ਹਨ।

ਹਾਲ ਹੀ ਦੇ ਕੁੱਝ ਮੀਨਿਆਂ ਵਿਚ ਸੋਨਾਲੀ ਫੋਗਾਟ ਆਪਣੀ ਅਦਾਕਾਰੀ ਦੀ ਵਜ੍ਹਾ ਨਾਲ ਘੱਟ ਅਤੇ ਹਿਸਾਰ ਮਾਰਕਿਟ ਕਮੇਟੀ ਦੇ ਸਕੱਤਰ ਸੁਲਤਾਨ ਸਿੰਘ ਨੂੰ ਥੱਪੜ ਮਾਰਨ ਦੇ ਮਾਮਲੇ ਵਿਚ ਜ਼ਿਆਦਾ ਚਰਚਿਤ ਰਹੀ ਹੈ। ਇਸ ਤੋਂ ਇਲਾਵਾ ਸੋਨਾਲੀ ਫੋਗਾਟ ਨੇ ਪਿਛਲੇ ਸਾਲ ਆਪਣੀ ਭੈਣ ਅਤੇ ਉਸ ਦੇ ਪਤੀ ਖ਼ਿਲਾਫ਼ ਪੁਲਸ ਵਿਚ ਸ਼ਿਕਾਇਤ ਦਰਜ ਕਰਾਈ ਸੀ। ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਸੋਨਾਲੀ ਨਾਲ ਕੁੱਟਮਾਰ ਕੀਤੀ ਸੀ ਅਤੇ ਧਮਕੀ ਦਿੱਤੀ ਸੀ।

ਸੋਨਾਲੀ ਫੋਗਾਟ ਫਤਿਹਾਬਾਦ ਜ਼ਿਲ੍ਹੇ ਦੇ ਭੂਥਾਨ ਪਿੰਡ ਨਾਲ ਤਾਲੁੱਕ ਰੱਖਦੀ ਹੈ। ਉਨ੍ਹਾਂ ਦੇ ਪਿਤਾ ਖੇਤੀਬਾੜੀ ਕਰਦੇ ਹਨ। ਸੋਨਾਲੀ ਦਾ ਵਿਆਹ ਹਿਸਾਰ ਦੇ ਹਰਿਤਾ ਵਿਚ ਰਹਿਣੇ ਭੈਣ ਦੇ ਦਿਓਰ ਸੰਜੇ ਫੋਗਾਟ ਨਾਲ ਹੋਇਆ ਸੀ। 2016 ਵਿਚ ਸੋਨਾਲੀ ਦੇ ਪਤੀ ਸੰਜੇ ਦੀ ਫਾਰਮ ਹਾਊਸ ਵਿਚ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ ਸੀ। ਉਸ ਸਮੇਂ ਸੋਨਾਲੀ ਮੁੰਬਈ ਵਿਚ ਸੀ। ਸੋਨਾਲੀ ਕਰੀਬ ਇਕ ਦਹਾਕੇ ਤੋਂ ਭਾਜਪਾ ਵਿਚ ਸਰਗਰਮ ਹੈ। ਸੋਨਾਲੀ ਭਾਜਪਾ ਦੀ ਟਿਕਟ ’ਤੇ ਆਦਮਪੁਰ ਵਿਧਾਨ ਸਭਾ ਤੋਂ ਚੋਣ ਲੜ ਚੁੱਕੀ ਹੈ, ਜਿਸ ਵਿਚ ਉਹ 30 ਹਜ਼ਾਰ ਵੋਟਾਂ ਨਾਲ ਹਾਰੀ ਸੀ। ਫਿਲਹਾਲ ਉਹ ਭਾਜਪਾ ਮਹਿਲਾ ਮੋਰਚਾ ਦੀ ਨੈਸ਼ਨਲ ਵਰਕਿੰਗ ਕਮੇਟੀ ਦੀ ਉਪ-ਪ੍ਰਧਾਨ ਹੈ। 
 


cherry

Content Editor cherry