7 ਸਾਲ ਦੇ ਬੱਚੇ ਕਾਰਨ ਬੰਗਾਲ ''ਚ ਟਲਿਆ ਵੱਡਾ ਰੇਲ ਹਾਦਸਾ

08/04/2021 3:45:57 PM

ਕੋਲਕਾਤਾ- ਬੰਗਾਲ 'ਚ 7 ਸਾਲ ਦੇ ਬੱਚੇ ਦੀ ਸਮਝਦਾਰੀ ਨਾਲ ਵੱਡਾ ਰੇਲ ਹਾਦਸਾ ਟਲ ਗਿਆ। ਮੁਕੁੰਦਪੁਰ ਦਾ ਰਹਿਣ ਵਾਲਾ ਦੀਪ ਨਸਕਰ ਸੋਮਵਾਰ ਦੁਪਹਿਰ ਆਪਣੇ ਘਰ ਦੇ ਸਾਹਮਣੇ ਰੇਲ ਲਾਈਨ ਦੇ ਕਿਨਾਰੇ ਖੇਡ ਰਿਹਾ ਸੀ। ਅਚਾਨਕ ਉਸ ਦੀ ਨਜ਼ਰ ਰੇਲ ਲਾਈਨ 'ਤੇ ਪਈ ਤਰੇੜ 'ਤੇ ਪਈ। ਖ਼ਤਰੇ ਨੂੰ ਦੇਖਦੇ ਹੋਏ ਦੀਪ ਤੁਰੰਤ ਘਰ ਵੱਲ ਦੌੜਿਆ ਅਤੇ ਆਪਣੀ ਮਾਂ ਸੋਨਾਲੀ ਨਸਕਰ ਨੂੰ ਇਹ ਗੱਲ ਦੱਸੀ। ਸੋਨਾਲੀ ਨੇ ਵੀ ਬਿਨਾਂ ਦੇਰ ਕੀਤੇ ਨੇੜੇ-ਤੇੜੇ ਦੇ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਹ ਸਾਰੇ ਲਾਲ ਕੱਪੜੇ ਲੈ ਕੇ ਰੇਲ ਲਾਈਨ 'ਤੇ ਆ ਗਏ। ਕੁਝ ਦੇਰ ਬਾਅਦ ਉੱਥੋਂ ਸਿਆਲਦਹਿਗਾਮੀ ਕੈਨਿੰਗ ਸਟਾਫ਼ ਸਪੈਸ਼ਲ ਲੰਘਣ ਵਾਲੀ ਸੀ। ਰੇਲ ਆਉਂਦੀ ਦੇਖ ਜਿੰਨੇ ਲੋਕ ਉੱਥੇ ਖੜ੍ਹੇ ਸਨ, ਸਮਝਦਾਰੀ ਦਿਖਾਉਂਦੇ ਹੋਏ ਸਾਰੇ ਲਾਲ ਕੱਪੜਾ ਹਿਲਾਉਣ ਲੱਗੇ।

ਇਹ ਵੀ ਪੜ੍ਹੋ : ਨਦੀ 'ਚ ਡੁੱਬ ਰਹੇ ਪੁੱਤ ਨੂੰ ਬਚਾਉਣ ਗਈ ਮਾਂ ਨੂੰ ਦੇਖ ਧੀ ਨੇ ਵੀ ਮਾਰੀ ਛਾਲ, ਤਿੰਨਾਂ ਦੀ ਮੌਤ

ਰੇਲ ਡਰਾਈਵਰ ਨੇ ਦੂਰ ਤੋਂ ਲੋਕਾਂ ਨੂੰ ਲਾਲ ਕੱਪੜਾ ਹਿਲਾਉਂਦੇ ਦੇਖ ਲਿਆ ਅਤੇ ਟਰੇਨ ਰੋਕ ਦਿੱਤੀ। ਰੇਲ ਰੁਕਣ ਤੋਂ ਬਾਅਦ ਵਿਦਿਆਧਰਪੁਰ ਬੁਕਿੰਗ ਸੁਪਰਵਾਈਜ਼ਰ ਨਾਲ ਸੰਪਰਕ ਕੀਤਾ ਗਿਆ। ਉੱਥੋਂ ਇੰਜੀਨੀਅਰਿੰਗ  ਵਿਭਾਗ ਦੇ ਕਰਮੀ ਪਹੁੰਚੇ ਅਤੇ ਲਾਈਨ ਦੀ ਮੁਰੰਮਤ ਸ਼ੁਰੂ ਕੀਤੀ। ਉਸ ਨੂੰ ਠੀਕ ਕਰਨ ਲਈ 40 ਮਿੰਟ ਤੱਕ ਚੱਲੀ ਮੁਰੰਮਤ ਦੇ ਕੰਮ ਤੋਂ ਬਾਅਦ ਰੇਲ ਨੂੰ ਰਵਾਨਾ ਕੀਤਾ ਗਿਆ। ਰੇਲਵੇ ਅਧਿਕਾਰੀਆਂ ਨੇ ਉਸ ਬੱਚੇ ਦੇ ਪਰਿਵਾਰ ਨਾਲ ਸੰਪਰਕ ਕਰਨ ਲਈ ਕਿਹਾ ਹੈ। ਉਸ ਨੇ ਬਹੁਤ ਵੱਡਾ ਕੰਮ ਕੀਤਾ ਹੈ। ਉਸ ਨੂੰ 5 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਬੱਚੇ ਦਾ ਉਤਸ਼ਾਹ ਵਧਾਉਣ ਲਈ ਰੇਲਵੇ ਵੱਲ ਕਦਮ ਚੁੱਕਿਆ ਜਾਵੇਗਾ। ਸਿਰਫ਼ ਦੂਜੀ ਜਮਾਤ 'ਚ ਪੜ੍ਹਨ ਵਾਲੇ ਛੋਟੇ ਜਿਹੇ ਬੱਚੇ ਨੇ ਆਪਣੀ ਸਮਝਦਾਰੀ ਦਿਖਾਈ, ਜਿਸ ਲਈ ਸਾਰੇ ਉਸ ਦੀ ਤਾਰੀਫ਼ ਕਰ ਰਹੇ ਹਨ।

ਇਹ ਵੀ ਪੜ੍ਹੋ : 16 ਕਰੋੜ ਦਾ ਟੀਕਾ ਵੀ ਨਹੀਂ ਬਚਾ ਸਕਿਆ ਮਾਸੂਮ ਦੀ ਜਾਨ, ਅਜੀਬ ਬੀਮਾਰੀ ਤੋਂ ਪੀੜਤ ਸੀ 1 ਸਾਲ ਦੀ ਬੱਚੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ 


DIsha

Content Editor

Related News