'ਮੇਰੇ ਪਿਤਾ ਨੂੰ ਫਾਂਸੀ ਦੇ ਦਿਓ, ਜੇਕਰ...', ਉਨਾਵ ਰੇਪ ਕੇਸ 'ਚ ਮੁਲਜ਼ਮ ਸੇਂਗਰ ਦੀ ਧੀ ਦਾ ਵੱਡਾ ਬਿਆਨ

Tuesday, Dec 30, 2025 - 01:22 PM (IST)

'ਮੇਰੇ ਪਿਤਾ ਨੂੰ ਫਾਂਸੀ ਦੇ ਦਿਓ, ਜੇਕਰ...', ਉਨਾਵ ਰੇਪ ਕੇਸ 'ਚ ਮੁਲਜ਼ਮ ਸੇਂਗਰ ਦੀ ਧੀ ਦਾ ਵੱਡਾ ਬਿਆਨ

ਨੈਸ਼ਨਲ ਡੈਸਕ : ਉਨਾਵ ਜਬਰ-ਜ਼ਨਾਹ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਦਿੱਲੀ ਹਾਈ ਕੋਰਟ ਦੇ ਫੈਸਲੇ 'ਤੇ ਰੋਕ ਲਗਾਉਣ ਤੋਂ ਬਾਅਦ ਹੁਣ ਮੁਲਜ਼ਮ ਕੁਲਦੀਪ ਸਿੰਘ ਸੇਂਗਰ ਦੀ ਬੇਟੀ ਐਸ਼ਵਰਿਆ ਸਿੰਘ ਸੇਂਗਰ ਆਪਣੇ ਪਿਤਾ ਦੇ ਬਚਾਅ ਵਿੱਚ ਉਤਰ ਆਈ ਹੈ। ਐਸ਼ਵਰਿਆ ਨੇ ਮੀਡੀਆ ਦੇ ਸਾਹਮਣੇ ਆ ਕੇ ਪੀੜਤਾ 'ਤੇ ਗੰਭੀਰ ਸਵਾਲ ਚੁੱਕੇ ਹਨ ਅਤੇ ਦਾਅਵਾ ਕੀਤਾ ਹੈ ਕਿ ਉਸ ਦੇ ਪਿਤਾ ਨੂੰ ਸਾਜ਼ਿਸ਼ ਤਹਿਤ ਫਸਾਇਆ ਗਿਆ ਹੈ।

'ਲੋਕੇਸ਼ਨ 17 ਕਿਲੋਮੀਟਰ ਦੂਰ ਸੀ'
 ਆਪਣੇ ਪਿਤਾ ਦੇ ਬਚਾਅ ਵਿੱਚ ਐਸ਼ਵਰਿਆ ਨੇ ਦਾਅਵਾ ਕੀਤਾ ਕਿ ਅਪੀਲ ਵਿੱਚ ਸਾਰੇ ਤੱਥ ਰਿਕਾਰਡ 'ਤੇ ਹਨ, ਜਿਨ੍ਹਾਂ ਅਨੁਸਾਰ ਘਟਨਾ ਦੇ ਸਮੇਂ ਕੁਲਦੀਪ ਸਿੰਘ ਸੇਂਗਰ ਦੀ ਲੋਕੇਸ਼ਨ ਘਟਨਾ ਵਾਲੀ ਥਾਂ ਤੋਂ 17 ਕਿਲੋਮੀਟਰ ਦੂਰ ਸੀ। ਉਸ ਨੇ AIIMS ਦੀ ਮੈਡੀਕਲ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੀੜਤਾ ਦੀ ਉਮਰ 18 ਸਾਲ ਤੋਂ ਵੱਧ ਪਾਈ ਗਈ ਹੈ, ਫਿਰ ਵੀ ਉਸਨੂੰ ਨਾਬਾਲਗ ਕਿਹਾ ਜਾ ਰਿਹਾ ਹੈ। ਸੇਂਗਰ ਪਰਿਵਾਰ ਨੇ ਇਹ ਵੀ ਇਲਜ਼ਾਮ ਲਗਾਇਆ ਹੈ ਕਿ CBI ਨੇ ਦਬਾਅ ਵਿੱਚ ਚਾਰਜਸ਼ੀਟ ਦਾਖਲ ਕੀਤੀ ਅਤੇ ਕੇਸ ਦੀ ਟਾਈਮਲਾਈਨ ਤਿੰਨ ਵਾਰ ਬਦਲੀ ਗਈ।

ਪੀੜਤਾ ਦੇ ਪਰਿਵਾਰ ਨਾਲ ਪੁਰਾਣੀ 
ਦੁਸ਼ਮਣੀ ਦਾ ਦਾਅਵਾ ਐਸ਼ਵਰਿਆ ਸੇਂਗਰ ਨੇ ਸਪੱਸ਼ਟ ਕਿਹਾ, "ਜੇਕਰ ਮੇਰੇ ਪਿਤਾ ਨੇ ਉਸ ਲੜਕੀ ਵੱਲ ਅੱਖ ਚੁੱਕ ਕੇ ਵੀ ਦੇਖਿਆ ਹੋਵੇ ਤਾਂ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਜਾਵੇ"। ਉਸ ਨੇ ਅੱਗੇ ਦਾਅਵਾ ਕੀਤਾ ਕਿ ਪੀੜਤਾ ਦੇ ਪਰਿਵਾਰ ਨਾਲ ਉਨ੍ਹਾਂ ਦੀ ਬਹੁਤ ਪੁਰਾਣੀ ਦੁਸ਼ਮਣੀ ਹੈ ਅਤੇ ਪੀੜਤਾ ਦਾ ਚਾਚਾ ਇੱਕ ਹਿਸਟਰੀਸ਼ੀਟਰ ਹੈ, ਜੋ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ ਹੈ ਅਤੇ ਉਸ 'ਤੇ 17 ਮੁਕੱਦਮੇ ਚੱਲ ਰਹੇ ਹਨ।

ਪੀੜਤਾ ਨੇ ਸੰਤੁਸਟੀ ਪ੍ਰਗਟਾਈ 
ਦੂਜੇ ਪਾਸੇ, ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਪੀੜਤਾ ਨੇ ਸੰਟੁਸ਼ਟੀ ਪ੍ਰਗਟਾਈ ਹੈ। ਪੀੜਤਾ ਨੇ ਕਿਹਾ, "ਮੈਂ ਇਸ ਫੈਸਲੇ ਤੋਂ ਬਹੁਤ ਖੁਸ਼ ਹਾਂ। ਮੈਨੂੰ ਸੁਪਰੀਮ ਕੋਰਟ ਤੋਂ ਨਿਆਂ ਮਿਲਿਆ ਹੈ ਅਤੇ ਮੈਨੂੰ ਨਿਆਂ ਪ੍ਰਣਾਲੀ 'ਤੇ ਪੂਰਾ ਭਰੋਸਾ ਹੈ"। ਪੀੜਤਾ ਨੇ ਇਹ ਵੀ ਦੋਸ਼ ਲਗਾਇਆ ਕਿ ਉਸਦੀ ਪਛਾਣ ਉਜਾਗਰ ਕਰਨ ਵਾਲੇ ਵੀਡੀਓ ਅਤੇ ਤਸਵੀਰਾਂ ਜਾਣਬੁੱਝ ਕੇ ਵਾਇਰਲ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਉਸਦੀ ਜਾਨ ਨੂੰ ਖਤਰਾ ਹੈ।

ਸੁਪਰੀਮ ਕੋਰਟ ਨੇ ਲਗਾਈ ਹੈ ਰੋਕ
 ਜ਼ਿਕਰਯੋਗ ਹੈ ਕਿ ਮੁੱਖ ਜਸਟਿਸ ਸੂਰਿਆਕਾਂਤ ਦੀ ਅਗਵਾਈ ਵਾਲੀ ਬੈਂਚ ਨੇ ਦਿੱਲੀ ਹਾਈ ਕੋਰਟ ਦੇ ਉਸ ਹੁਕਮ 'ਤੇ ਰੋਕ ਲਗਾ ਦਿੱਤੀ ਹੈ, ਜਿਸ ਵਿੱਚ ਸੇਂਗਰ ਦੀ ਉਮਰ ਕੈਦ ਦੀ ਸਜ਼ਾ ਨੂੰ ਮੁਅੱਤਲ ਕੀਤਾ ਗਿਆ ਸੀ। ਅਦਾਲਤ ਨੇ ਸੇਂਗਰ ਨੂੰ ਨੋਟਿਸ ਜਾਰੀ ਕਰਕੇ ਦੋ ਹਫ਼ਤਿਆਂ ਵਿੱਚ ਜਵਾਬ ਮੰਗਿਆ ਹੈ ਅਤੇ ਸਪੱਸ਼ਟ ਕੀਤਾ ਹੈ ਕਿ ਕੁਲਦੀਪ ਸੇਂਗਰ ਫਿਲਹਾਲ ਜੇਲ੍ਹ ਵਿੱਚ ਹੀ ਰਹਿਣਗੇ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News