ਕਮਲਨਾਥ ਨੂੰ ਵੱਡਾ ਝਟਕਾ, ਕਰੀਬੀ ਸਮਰਥਕ ਅਜੇ ਚੌਰੇ ਭਾਜਪਾ 'ਚ ਸ਼ਾਮਲ
Friday, Dec 11, 2020 - 10:08 PM (IST)
ਭੋਪਾਲ - ਕਾਂਗਰਸੀ ਨੇਤਾ ਕਮਲਨਾਥ ਨੂੰ ਸ਼ੁੱਕਰਵਾਰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਉਨ੍ਹਾਂ ਦੇ ਸਮਰਥਕ ਰਹੇ ਸਾਬਕਾ ਵਿਧਾਇਕ ਅਜੇ ਚੌਰੇ ਬੀਜੇਪੀ 'ਚ ਸ਼ਾਮਲ ਹੋ ਗਏ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਭਾਜਪਾ ਪ੍ਰਦੇਸ਼ ਪ੍ਰਧਾਨ ਬੀ.ਡੀ. ਸ਼ਰਮਾ ਅਤੇ ਸੰਸਦ ਜੋਤੀਰਾਦਿਤਿਆ ਸਿੰਧੀਆ ਦੀ ਹਾਜ਼ਰੀ ਵਿੱਚ ਚੌਰੇ ਨੇ ਭਾਜਪਾ ਦੀ ਮੈਂਬਰਸ਼ਿਪ ਕਬੂਲ ਕੀਤੀ। ਅਜੇ ਚੌਰੇ ਛਿੰਦਵਾੜਾ ਜ਼ਿਲ੍ਹੇ ਦੀ ਸੌਸਰ ਵਿਧਾਨਸਭਾ ਸੀਟ ਤੋਂ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਹਨ। ਅਜੇ ਸਾਬਕਾ ਸੀ.ਐੱਮ ਕਮਲਨਾਥ ਦੇ ਕਰੀਬੀ ਦੱਸੇ ਜਾਂਦੇ ਸਨ।
ਖੁਫੀਆ ਏਜੰਸੀਆਂ ਨੇ ਸਰਕਾਰ ਨੂੰ ਭੇਜੀ ਰਿਪੋਰਟ, ਪ੍ਰੋ-ਲੈਫਟ ਵਿੰਗ ਨੇ ਕਿਸਾਨ ਅੰਦੋਲਨ ਕੀਤਾ ਹਾਈਜੈਕ
ਪਿਛਲੇ ਵਿਧਾਨਸਭਾ ਚੋਣਾਂ ਵਿੱਚ ਅਜੇ ਚੌਰੇ ਕਾਂਗਰਸ ਤੋਂ ਟਿਕਟ ਲਈ ਵੱਡੇ ਦਾਅਵੇਦਾਰ ਰਹੇ ਹਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਪਾਰਟੀ ਨੇ ਟਿਕਟ ਨਹੀਂ ਦਿੱਤਾ, ਦੱਸਿਆ ਜਾ ਰਿਹਾ ਹੈ ਕਿ ਉਹ ਉਦੋਂ ਤੋਂ ਹੀ ਨਾਰਾਜ਼ ਚੱਲ ਰਹੇ ਸਨ। ਸ਼ਨੀਵਾਰ ਤੋਂ ਸਾਬਕਾ ਮੁੱਖ ਮੰਤਰੀ ਕਮਲਨਾਥ ਅਤੇ ਸੰਸਦ ਨਕੁਲ ਨਾਥ 6 ਦਿਨਾਂ ਦੌਰੇ 'ਤੇ ਛਿੰਦਵਾੜਾ ਆ ਰਹੇ ਹਨ, ਅਜਿਹੇ ਵਿੱਚ ਉਨ੍ਹਾਂ ਦੇ ਆਉਣ ਤੋਂ 1 ਦਿਨ ਪਹਿਲਾਂ ਹੋਇਆ ਇਹ ਰਾਜਨੀਤਕ ਘਟਨਾਕ੍ਰਮ ਕਾਂਗਰਸ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਅਜੇ ਚੌਰੇ ਦੀ ਬੀਜੇਪੀ ਵਿੱਚ ਸ਼ਾਮਲ ਹੋਣ ਦੇ ਬਾਅਦ ਸ਼ਿਵਰਾਜ ਸਿੰਘ ਚੌਹਾਨ ਨੇ ਟਵੀਟ ਕਰ ਲਿਖਿਆ ਕਿ, ਛਿੰਦਵਾੜਾ ਦੀ ਸੌਂਸਰ ਵਿਧਾਨਸਭਾ ਦੇ ਸਾਬਕਾ ਵਿਧਾਇਕ ਸ਼੍ਰੀ ਅਜੇ ਚੌਰੇ ਨੇ ਅੱਜ ਬੀਜੇਪੀ ਦੀ ਮੈਂਬਰਸ਼ਿਪ ਕਬੂਲ ਕੀਤੀ ਹੈ। ਤੁਸੀਂ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਕਾਰਨ ਪ੍ਰਦੇਸ਼ ਦੇ ਵਿਕਾਸ ਅਤੇ ਤਰੱਕੀ ਲਈ ਕੰਮ ਕਰ ਰਹੀ ਭਾਜਪਾ ਦਾ ਹਿੱਸਾ ਬਣਨ ਦਾ ਫ਼ੈਸਲਾ ਲਿਆ ਹੈ। ਮੈਂ ਆਪਣੇ ਵਿਸ਼ਾਲ ਪਰਿਵਾਰ ਵਿੱਚ ਤੁਹਾਡਾ ਦਿਲੋਂ ਸਵਾਗਤ ਕਰਦਾ ਹਾਂ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।