ਫੁੱਟਪਾਥ ''ਤੇ ਸੌਂ ਰਹੇ ਮਜ਼ਦੂਰਾਂ ਨੂੰ ਕਾਰ ਨੇ ਕੁਚਲਿਆ, 3 ਮਜ਼ਦੂਰਾਂ ਦੀ ਮੌਤ

Wednesday, Nov 21, 2018 - 11:40 AM (IST)

ਹਿਸਾਰ-ਹਰਿਆਣਾ ਦੇ ਹਿਸਾਰ 'ਚ ਵੱਡੇ ਸੜਕ ਹਾਦਸਾ ਦੌਰਾਨ 3 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਰਿਪੋਰਟ ਮੁਤਾਬਕ ਬੁੱਧਵਾਰ ਨੂੰ ਸਵੇਰੇਸਾਰ ਫੁੱਟਪਾਥ 'ਤੇ ਸੌ ਰਹੇ ਲੋਕਾਂ ਨੂੰ ਬੇਕਾਬੂ ਹੋਈ ਆਈ 20 ਕਾਰ ਨੇ ਕੁਚਲ ਦਿੱਤਾ। ਇਹ ਹਾਦਸਾ ਹਿਸਾਰ ਦੇ ਜਿੰਦਲ ਪੁਲ 'ਤੇ ਹੋਇਆ।

ਹਾਦਸਾ ਉਸ ਸਮੇਂ ਹੋਇਆ ਜਦੋਂ ਤਿੰਨ ਲੋਕ ਕਰਨਾਲ ਨੰਬਰ ਦੀ ਆਈ 20 ਗੱਡੀ 'ਚ ਹਿਸਾਰ ਤੋਂ ਦਿੱਲੀ ਜਾ ਰਹੇ ਸੀ। ਪੁਲ 'ਤੇ ਮੁਰੰਮਤ ਦਾ ਕੰਮ ਹੋਣ ਕਾਰਨ ਇਕ ਪਾਸੇ ਸੜਕ ਬੰਦ ਸੀ ਅਤੇ ਪੁਲ ਨੂੰ ਵਨ ਵੇਅ ਕੀਤਾ ਹੋਇਆ ਸੀ।ਗੱਡੀ ਦੇ ਅੱਗੇ ਅਚਾਨਕ ਤਾਰਕੋਲ ਦੇ ਡ੍ਰਮ ਅਤੇ ਮਿਕਸਿੰਗ ਮਸ਼ੀਨ ਆਉਣ ਨਾਲ ਡਰਾਈਵਰ ਨੇ ਸੰਤੁਲਨ ਖੋ ਦਿੱਤਾ, ਜਿਸ ਕਾਰਨ ਗੱਡੀ ਪੁਲ ਦੇ ਫੁਟਪਾਥ 'ਤੇ ਸੌਂ ਰਹੇ ਮਜ਼ਦੂਰਾਂ ਨੂੰ ਕੁਚਲ ਦਿੱਤਾ। ਇਸ ਹਾਦਸੇ 'ਚ ਕਾਰ 'ਚ ਸਵਾਰ ਵਿਅਕਤੀ ਵੀ ਜ਼ਖਮੀ ਹੋ ਗਏ।

ਚੀਕਾਂ ਸੁਣ ਕੇ ਖੁੱਲੀ ਨੀਂਦ-
ਹਾਦਸੇ ਦਾ ਸ਼ਿਕਾਰ ਹੋਏ ਮਜ਼ਦੂਰਾਂ ਦੇ ਇਕ ਸਾਥੀ ਕੈਲਾਸ਼ ਨੇ ਦੱਸਿਆ ਕਿ ਅਸੀਂ ਲਗਭਗ 15 ਮਜ਼ਦੂਰ ਸੀ। ਸਾਰੇ ਕੰਮ ਖਤਮ ਕਰਨ ਤੋਂ ਬਾਅਦ ਫੁੱਟਪਾਥ 'ਤੇ ਸੌਂ ਗਏ। ਦੇਰ ਰਾਤ ਚੀਕਾਂ ਸੁਣ ਕੇ ਦੇਖਿਆ ਇਕ ਕਾਰ ਮੇਰੇ ਸਾਥੀਆਂ ਨੂੰ ਕੁਚਲਦੀ ਹੋਈ ਪੁਲ ਤੋਂ ਹੇਠਾਂ ਜਾ ਡਿੱਗੀ।

ਬਿਨਾਂ ਸੜਕ ਸੰਕੇਤਕ ਚੱਲ ਰਿਹਾ ਸੀ ਕੰਮ-
ਸੜਕ 'ਤੇ ਬਿਨਾਂ ਕਿਸੇ ਸੰਕੇਤਕ ਅਤੇ ਆਵਾਜ਼ਾਈ ਬੰਦ ਕੀਤੇ ਇਸ ਤਰ੍ਹਾਂ ਹੀ ਕੰਮ ਚੱਲ ਰਿਹਾ ਸੀ। ਅਜਿਹੇ 'ਚ ਸੜਕ 'ਤੇ ਤੇਜ਼ ਰਫਤਾਰ ਕਾਰ ਬੇਕਾਬੂ ਹੋ ਗਈ।

ਕਾਰ ਸਵਾਰ ਲੋਕ ਹੋਏ ਫਰਾਰ-
ਜਿੰਦਲ ਫੈਕਟਰੀ ਦੇ ਅਸਿਸਟੈਂਟ ਸਕਿਓਰਿਟੀ ਅਫਸਰ ਜਸਮੇਰ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਕਾਰ ਹੇਠਾਂ ਡਿੱਗੀ ਤਾਂ ਜ਼ੋਰਦਾਰ ਧਮਾਕਾ ਹੋਇਆ। ਡਰਾਈਵਰ ਦੇ ਨਾਲ ਵਾਲੀ ਸੀਟ ਦਾ ਏਅਰ ਬੈਗ ਖੁੱਲਿਆ ਹੋਇਆ ਸੀ, ਜਿਸ ਕਾਰਨ ਨਾਲ ਉਸ ਦੀ ਜਾਨ ਬਚ ਗਈ। ਇਸ ਤੋਂ ਇਲਾਵਾ ਕਾਰ 'ਚ 3 ਲੋਕ ਸੀ, ਜੋ ਹਾਦਸੇ ਦੇ ਸਮੇਂ ਭੱਜ ਗਏ। ਗੱਡੀ 'ਚ ਪੁਲਸ ਨੂੰ ਕੁਝ ਆਈ. ਡੀ. ਅਤੇ 94 ਹਜ਼ਾਰ ਰੁਪਏ ਮਿਲੇ, ਜਿਸ ਨੂੰ ਕਬਜੇ 'ਚ ਲੈ ਲਏ।


Iqbalkaur

Content Editor

Related News