ਮੂਸੇਵਾਲਾ ਕਤਲਕਾਂਡ 'ਚ ਦਿੱਲੀ ਪੁਲਸ ਦਾ ਵੱਡਾ ਖ਼ੁਲਾਸਾ, ਦੱਸਿਆ ਕਿਵੇਂ ਵਾਪਰੀ ਪੂਰੀ ਘਟਨਾ

06/20/2022 5:41:16 PM

ਨਵੀਂ ਦਿੱਲੀ- ਸਿੱਧੂ ਮੂਸੇਵਾਲਾ ਕਤਲਕਾਂਡ 'ਚ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਸ ਨੇ ਸ਼ੂਟਰਾਂ ਦੇ ਮਾਡਿਊਲ ਹੈੱਡ ਸਮੇਤ ਤਿੰਨ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ੂਟਰਾਂ ਕੋਲੋਂ ਵੱਡੀ ਗਿਣਤੀ 'ਚ ਹਥਿਆਰ ਅਤੇ ਵਿਸਫ਼ੋਟਕ ਬਰਾਮਦ ਹੋਇਆ ਹੈ। ਜਿਸ 'ਚ 8 ਗ੍ਰਨੇਡ, ਗ੍ਰਨੇਡ ਲਾਂਚਰ, 3 ਪਿਸਤੌਲ, ਕਾਰਤੂਸ ਅਤੇ ਵਿਸਫ਼ੋਟਕ ਆਦਿ ਬਰਾਮਦ ਹੋਏ ਹਨ। ਪੁਲਸ ਨੇ ਸੋਮਵਾਰ ਨੂੰ ਪ੍ਰੈੱਸ ਵਾਰਤਾ 'ਚ ਦੱਸਿਆ ਕਿ ਅੱਜ ਤੋਂ ਪਹਿਲੇ ਵੀ ਇਸ ਮਾਮਲੇ 'ਚ ਗ੍ਰਿਫ਼ਤਾਰੀ ਹੋਈ ਹੈ। ਸਪੈਸ਼ਲ ਸੈੱਲ ਲਈ ਇਹ ਕਾਫ਼ੀ ਚੁਣੌਤੀਪੂਰਨ ਕੰਮ ਸੀ। ਘਟਨਾ ਪੰਜਾਬ 'ਚ ਵਾਪਰੀ ਸੀ, ਇਸ ਕਾਰਨ ਚੁਣੌਤੀ ਵਧ ਸੀ। ਸਾਡੀ ਟੀਮ ਦਾ ਮਕਸਦ ਸੀ ਕਿ ਜਿਹੜੇ ਲੋਕਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਉਨ੍ਹਾਂ ਨੂੰ ਜਲਦ ਫੜੀਏ। ਸਾਡੀ ਟੀਮ ਲਗਾਤਾਰ ਇਸ 'ਤੇ ਕੰਮ ਕਰ ਰਹੀ ਸੀ। ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨਾਲ ਜੁੜੀ ਹਰ ਜਾਣਕਾਰੀ ਜੁਟਾਈ ਜਾ ਰਹੀ ਹੈ।

ਪ੍ਰਿਯਵਰਤ ਉਰਫ਼ ਫ਼ੌਜੀ ਹੈ ਕਤਲਕਾਂਡ ਦਾ ਮਾਸਟਰਮਾਈਂਡ
ਪੁਲਸ ਨੇ ਦੱਸਿਆ ਕਿ ਕਤਲਕਾਂਡ ਦੇ ਮਾਸਟਰਮਾਈਂਡ ਸ਼ੂਟਰ ਪ੍ਰਿਯਵਰਤ ਉਰਫ਼ ਫ਼ੌਜੀ ਨੇ ਕਤਲ ਦੀ ਸਾਜਿਸ਼ ਰਚੀ, ਜੋ ਕਿ ਲਗਾਤਾਰ ਗੋਲਡੀ ਬਰਾੜ ਦੇ ਸੰਪਰਕ 'ਚ ਸੀ। ਕਤਲ ਤੋਂ ਪਹਿਲਾਂ ਫਤਿਹਗੜ੍ਹ ਦੇ ਇਕ ਪੈਟਰੋਲ ਪੰਪ 'ਤੇ ਦੇਖਿਆ ਗਿਆ ਸੀ। ਇਸ ਦੀ ਸੀ.ਸੀ.ਟੀ.ਵੀ. ਫੁਟੇਜ ਪੁਲਸ ਦੇ ਹੱਥ ਲੱਗੀ। ਪ੍ਰਿਯਵਰਤ ਸੋਨੀਪਤ ਹਰਿਆਣਾ ਦਾ ਰਹਿਣ ਵਾਲਾ ਹੈ। ਕਤਲ 'ਚ 6 ਸ਼ੂਟਰ ਅਤੇ 2 ਕਾਰਾਂ ਸ਼ਾਮਲ ਸਨ। ਦੂਜਾ ਸ਼ੂਟਰ ਕਸ਼ਿਸ਼ ਉਰਫ਼ ਕੁਲਦੀਪ ਝੱਜਰ ਵਾਸੀ ਵੀ ਇਸ ਕਤਲ 'ਚ ਸ਼ਾਮਲ ਸੀ। ਇਹ ਵੀ ਫਤਿਹਗੜ੍ਹ ਪੈਟਰੋਲ ਪੰਪ 'ਤੇ ਦੇਖਿਆ ਗਿਆ ਸੀ। ਤੀਜੇ ਸ਼ੂਟਰ ਕੇਸ਼ਵ ਕੁਮਾਰ ਨੇ ਵਾਰਦਾਤ ਤੋਂ ਬਾਅਦ ਸਾਰੇ ਸ਼ੂਟਰਾਂ ਨੂੰ ਦੌੜਾਉਣ 'ਚ ਮਦਦ ਕੀਤੀ। 

PunjabKesari

6 ਸ਼ੂਟਰਾਂ ਨੇ ਕੀਤੀ ਸੀ ਫਾਇਰਿੰਗ 
ਪੁਲਸ ਨੇ ਦੱਸਿਆ ਕਿ ਮੂਸੇਵਾਲਾ ਕਤਲਕਾਂਡ ਨੂੰ 2 ਮਾਡਿਊਲ ਰਾਹੀਂ ਅੰਜਾਮ ਦਿੱਤਾ ਗਿਆ ਹੈ, ਜੋ ਕਿ ਕੈਨੇਡਾ 'ਚ ਬੈਠੇ ਆਪਣੇ ਸਰਗਨਾ ਦੇ ਸੰਪਰਕ 'ਚ ਸਨ। ਵਾਰਦਾਤ ਵਾਲੇ ਦਿਨ ਚਾਰ ਸ਼ੂਟਰ ਬੋਲੈਰੋ ਗੱਡੀ 'ਚ ਸਨ, ਦੂਜੀ ਗੱਡੀ 'ਚ 2 ਸ਼ੂਟਰ ਬੈਠੇ ਸਨ। ਇਹ ਗੈਂਗ ਲਗਾਤਾਰ ਮੂਸੇਵਾਲਾ ਦੀ ਰੇਕੀ ਕਰ ਰਿਹਾ ਸੀ। ਵਾਰਦਾਤ ਵਾਲੇ ਦਿਨ 6 ਸ਼ੂਟਰਾਂ ਨੇ ਗੋਲੀਬਾਰੀ ਕੀਤੀ। 19 ਤਾਰੀਖ਼ ਨੂੰ ਸਾਡੀ ਟੀਮ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਪਾਈ। ਇਨ੍ਹਾਂ ਕੋਲੋਂ ਗ੍ਰਨੇਡ ਬਰਾਮਦ ਕੀਤੇ ਗਏ ਹਨ। ਹਾਲੇ ਚਾਰ ਸ਼ੂਟਰਾਂ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ। ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਸਾਡੀ ਟੀਮ ਲਗਾਤਾਰ ਕੰਮ ਕਰ ਰਹੀ ਹੈ। ਇਸ ਮਾਡਿਊਲ ਦਾ ਹੈੱਡ ਪ੍ਰਿਯਵਰਤ ਉਰਫ਼ ਫ਼ੌਜੀ ਹੈ। ਦੂਜਾ ਸ਼ੂਟਰ, ਕੇਸ਼ਵ ਕੁਮਾਰ ਜੋ ਕਿ ਸਹੂਲਤਾਂ ਉਪਲੱਬਧ ਕਰਵਾ ਰਿਹਾ ਸੀ। ਉਨ੍ਹਾਂ ਕਿਹਾ ਕਿ ਜਦੋਂ ਮੂਸੇਵਾਲ ਘਰੋਂ ਨਿਕਲਿਆ ਤਾਂ ਪੰਜਾਬ ਪੁਲਸ ਦੇ ਅਨੁਸਾਰ ਕੇਕੜਾ ਨੇ ਰੇਕੀ ਕਰਕੇ ਇਸ ਦੀ ਸੂਚਨਾ ਦਿੱਤੀ। ਕੋਰੋਲਾ ਗੱਡੀ ਨੇ ਮੂਸੇਵਾਲਾ ਦੀ ਗੱਡੀ ਨੂੰ ਓਵਰਟੇਕ ਕੀਤਾ ਅਤੇ ਮਨਪ੍ਰੀਤ ਮੰਨੂੰ ਨੇ AK-47 ਚਲਾਈ। ਸਿੱਧੂ ਨੂੰ ਗੋਲ਼ੀਆਂ ਲੱਗੀਆਂ ਤਾਂ ਉਸ ਦੀ ਥਾਰ ਉਥੇ ਹੀ ਰੁਕ ਗਈ। ਸਾਰੇ ਸ਼ੂਟਰ ਗੱਡੀਆਂ 'ਚੋਂ ਉਤਰੇ ਅਤੇ ਗੋਲ਼ੀਆਂ ਚਲਾਈਆਂ। ਵਾਰਦਾਤ ਨੂੰ ਅੰਜਾਮ ਦੇ ਕੇ ਸ਼ੂਟਰ ਗੱਡੀਆਂ 'ਚ ਭੱਜ ਗਏ। ਹੁਣ ਤੱਕ 6 ਸ਼ੂਟਰਾਂ ਦੀ ਪਛਾਣ ਕਰ ਲਈ ਗਈ ਹੈ। ਮਨਪ੍ਰੀਤ ਮੰਨੂੰ ਨੇ ਸਿੱਧੂ ਮੂਸੇਵਾਲਾ 'ਚੇ ਫਾਇਰਿੰਗ ਕੀਤੀ। ਸਾਰੇ 6 ਸ਼ੂਟਰਾਂ ਕਈ ਰਾਊਂਡ ਫਾਇਰਿੰਗ ਕੀਤੀ। ਪੁਲਸ ਨੇ ਦੱਸਿਆ ਕਿ ਬੋਲੈਰੋ ਗੱਡੀ ਕਸ਼ਿਸ਼ ਚਲਾ ਰਿਹਾ ਸੀ। ਅੰਕਿਤ ਸਿਰਸਾ, ਦੀਪਕ ਅਤੇ ਸ਼ੂਟਰਾਂ ਦੇ ਮਾਡਿਊਲ ਦਾ ਹੈੱਡ ਪ੍ਰਿਯਵਰਤ ਸਮੇਤ 4 ਗੱਡੀ 'ਚ ਸਵਾਰ ਸਨ। ਇਕ ਹੋਰ ਕੋਰੋਲਾ ਕਾਰ 'ਚ ਸੀ, ਜਿਸ ਨੂੰ ਜਗਰੂਪ ਚਲਾ ਰਿਹਾ ਸੀ। ਇਸ ਕਾਰ 'ਚ ਸਵਾਰ ਮਨਪ੍ਰੀਤ ਮੰਨੂੰ ਨੇ ਮੂਸੇਵਾਲਾ 'ਤੇ ਫਾਇਰਿੰਗ ਕੀਤੀ। ਘਟਨਾ ਤੋਂ ਬਾਅਦ ਮਨਪ੍ਰੀਤ ਮਨੂੰ ਅਤੇ ਰੂਪਾ ਉੱਥੋਂ ਚਲੇ ਗਏ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News