ESI ਨਾਲ ਜੁੜੀ ਵੱਡੀ ਖ਼ੁਸ਼ਖ਼ਬਰੀ ! ਹੁਣ ਇਨ੍ਹਾਂ ਹਸਪਤਾਲਾਂ 'ਚ ਵੀ ਹੋਵੇਗਾ ਮੁਫ਼ਤ ਇਲਾਜ
Thursday, Mar 27, 2025 - 04:02 PM (IST)

ਨੈਸ਼ਨਲ ਡੈਸਕ- ਸੂਬਾ ਕਰਮਚਾਰੀ ਬੀਮਾ ਨਿਗਮ (ਈ.ਐੱਸ.ਆਈ.ਸੀ.) ਨਾਲ ਜੁੜੇ ਕਰੀਬ 4 ਕਰੋੜ ਕਰਮਚਾਰੀਆਂ ਲਈ ਇਕ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆ ਰਹੀ ਹੈ, ਜਿਨ੍ਹਾਂ ਨੂੰ ਹੁਣ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਨਾਲ ਜੁੜੇ ਹਸਪਤਾਲਾਂ 'ਚ ਵੀ ਮੁਫ਼ਤ ਇਲਾਜ ਦੀ ਸੁਵਿਧਾ ਮਿਲੇਗੀ।
ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਕਰਮਚਾਰੀਆਂ ਨੂੰ ਮਿਲਣ ਵਾਲੀਆਂ ਸਮਾਜਿਕ ਤੇ ਸਿਹਤ ਸਬੰਧੀ ਸੇਵਾਵਾਂ 'ਚ ਵਿਸਥਾਰ ਕਰਨ ਜਾ ਰਹੀ ਹੈ, ਜਿਸ ਸਬੰਧੀ ਸਰਕਾਰ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਸਾਰੀਆਂ ਜ਼ਰੂਰੀ ਮਨਜ਼ੂਰੀਆਂ ਦੇ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਹ ਕਦਮ ਦੂਰ-ਦੁਰਾਡੇ ਤੇ ਛੋਟੇ ਸ਼ਹਿਰਾਂ 'ਚ ਵਸੇ ਲਾਭਪਾਤਰੀਆਂ ਨੂੰ ਧਿਆਨ 'ਚ ਰੱਖ ਕੇ ਚੁੱਕਿਆ ਗਿਆ ਹੈ।
ਇਹ ਵੀ ਪੜ੍ਹੋ- ਹੁਣ ਸੜਕਾਂ 'ਤੇ ਚੱਲਣਾ ਵੀ ਹੋ ਜਾਵੇਗਾ ਮਹਿੰਗਾ ! 1 ਅਪ੍ਰੈਲ ਤੋਂ ਵਧ ਜਾਣਗੇ ਟੋਲ ਟੈਕਸ
ਇਸ ਫ਼ੈਸਲੇ ਦੇ ਨਾਲ ਹੁਣ ਈ.ਐੱਸ.ਆਈ.ਸੀ. ਅਧੀਨ ਆਉਂਦੇ ਕਰਮਚਾਰੀ ਦੇਸ਼ ਦੇ 31,000 ਦੇ ਕਰੀਬ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ 'ਚ ਆਪਣਾ ਇਲਾਜ ਮੁਫ਼ਤ ਕਰਵਾ ਸਕਦੇ ਹਨ। ਮੰਤਰੀ ਮਾਂਡਵੀਆ ਨੇ ਅੱਗੇ ਦੱਸਿਆ ਕਿ ਦੇਸ਼ 'ਚ ਇਸ ਸਮੇਂ ਕਰੀਬ 3.88 ਕਰੋੜ ਲੋਕ ਇਸ ਸਕੀਮ ਨਾਲ ਜੁੜੇ ਹੋਏ ਹਨ, ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਜੋੜਿਆ ਜਾਵੇ ਤਾਂ ਕਰੀਬ 14.50 ਕਰੋੜ ਲੋਕ ਹੁਣ ਇਨ੍ਹਾਂ ਹਸਪਤਾਲਾਂ 'ਚ ਮੁਫ਼ਤ ਇਲਾਜ ਦਾ ਲਾਭ ਲੈ ਸਕਦੇ ਹਨ।
ਇਸ ਤੋਂ ਇਲਾਵਾ ਆਯੁਸ਼ਮਾਨ ਸਕੀਮ ਤਹਿਤ ਮਰੀਜ਼ਾਂ ਦਾ 5 ਲੱਖ ਤੱਕ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ, ਪਰ ਈ.ਐੱਸ.ਆਈ.ਸੀ. ਦੇ ਅਧੀਨ ਇਲਾਜ ਕਰਵਾਉਣ ਲਈ ਕੋਈ ਵੀ ਲਿਮਿਟ ਨਹੀਂ ਹੈ। ਇਸ ਦੌਰਾਨ ਮਰੀਜ਼ ਦੇ ਇਲਾਜ 'ਤੇ ਆਉਣ ਵਾਲਾ ਪੂਰਾ ਖ਼ਰਚਾ ਈ.ਐੱਸ.ਆਈ.ਸੀ. ਵੱਲੋਂ ਚੁੱਕਿਆ ਜਾਵੇਗਾ।
ਇਹ ਵੀ ਪੜ੍ਹੋ- ਪੁਤਿਨ ਬਾਰੇ ਇਹ ਕੀ ਬੋਲ ਗਏ ਜ਼ੈਲੇਂਸਕੀ, ਕਿਹਾ- ''ਉਹ ਛੇਤੀ ਹੀ ਮਰ ਜਾਵੇਗਾ ਤੇ ਜੰਗ ਵੀ ਖ਼ਤਮ ਹੋ ਜਾਵੇਗੀ...''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e