ਵੱਡੀ ਖ਼ਬਰ : ਦੇਸ਼ ’ਚ ਕੋਰੋਨਾ ਕਾਲ ਦੌਰਾਨ ਬਰਡ ਫਲੂ ਨਾਲ ਹੋਈ ਪਹਿਲੀ ਮੌਤ, 11 ਸਾਲਾ ਬੱਚੇ ਨੇ ਤੋੜਿਆ ਦਮ

Tuesday, Jul 20, 2021 - 11:17 PM (IST)

ਵੱਡੀ ਖ਼ਬਰ : ਦੇਸ਼ ’ਚ ਕੋਰੋਨਾ ਕਾਲ ਦੌਰਾਨ ਬਰਡ ਫਲੂ ਨਾਲ ਹੋਈ ਪਹਿਲੀ ਮੌਤ, 11 ਸਾਲਾ ਬੱਚੇ ਨੇ ਤੋੜਿਆ ਦਮ

ਨੈਸ਼ਨਲ ਡੈਸਕ : ਦੇਸ਼ ’ਚ ਕੋਰੋਨਾ ਆਫਤ ਦਰਮਿਆਨ ਬਰਡ ਫਲੂ ਨਾਲ ਪਹਿਲੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬਰਡ ਫਲੂ (ਐੱਚ5ਐੱਨ1 ਅਵੀਅਨ ਇਨਫਲੂਐਂਜ਼ਾ) ਨਾਲ ਇਹ ਮੌਤ ਆਲ ਇੰਡੀਆ ਆਯੁਰ ਵਿਗਿਆਨ ਸੰਸਥਾਨ (ਏਮਜ਼) ਦਿੱਲੀ ’ਚ ਹੋਈ। ਮਿਲੀ ਜਾਣਕਾਰੀ ਅਨੁਸਾਰ ਏਮਜ਼ ’ਚ 11 ਸਾਲਾ ਬੱਚੇ ਦੀ ਬਰਡ ਫਲੂ ਨਾਲ ਮੌਤ ਹੋਣ ਦੀ ਖਬਰ ਹੈ। ਉਸ ਨੂੰ ਉਥੇ ਬਰਡ ਫਲੂ ਦੇ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਬੱਚੇ ਦੀ ਮੌਤ ਤੋਂ ਬਾਅਦ ਦਿੱਲੀ ਏਮਜ਼ ਦੇ ਸਟਾਫ ਨੂੰ ਏਕਾਂਤਵਾਸ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਦੇਸ਼ ’ਚ ਬਰਡ ਫਲੂ ਦੇ ਮਾਮਲੇ ਪਿਛਲੇ ਸਾਲ ਦੇ ਅੰਤ ’ਚ ਸਾਹਮਣੇ ਆਏ ਸਨ।

ਇਹ ਵੀ ਪੜ੍ਹੋ : ਐਮੇਜ਼ਾਨ ਸੰਸਥਾਪਕ ਜੈਫ ਬੇਜੋਸ ਦੀ ਪਹਿਲੀ ਪੁਲਾੜ ਯਾਤਰਾ ਰਹੀ ਕਾਮਯਾਬ, ਬਣਾਏ ਦੋ ਵੱਡੇ ਰਿਕਾਰਡ

ਦਿੱਲੀ ਦੇ ਨਾਲ-ਨਾਲ ਹਰਿਆਣਾ, ਮਹਾਰਾਸ਼ਟਰ, ਕੇਰਲਾ, ਮੱਧ ਪ੍ਰਦੇਸ਼, ਛੱਤੀਸਗੜ੍ਹ, ਗੁਜਰਾਤ, ਉੱਤਰ ਪ੍ਰਦੇਸ਼ ਤੇ ਪੰਜਾਬ ਵਰਗੇ ਸੂਬਿਆਂ ਦੇ ਪੋਲਟਰੀ ਫਾਰਮਾਂ ’ਚ ਬਰਡ ਫਲੂ ਦੀ ਪੁਸ਼ਟੀ ਹੋਈ ਸੀ, ਜਿਸ ਤੋਂ ਬਾਅਦ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮੁਰਗੀਆਂ ਨੂੰ ਮਾਰਿਆ ਗਿਆ ਸੀ। ਇਨ੍ਹਾਂ ਸਾਰੇ ਸੂਬਿਆਂ ’ਚ ਬਰਡ ਫਲੂ ਨੂੰ ਲੈ ਕੇ ਕੇਂਦਰ ਸਰਕਾਰ ਨੇ ਅਲਰਟ ਵੀ ਜਾਰੀ ਕੀਤਾ ਸੀ। ਦਿੱਲੀ ਨਾਲ ਲੱਗਦੇ ਹਰਿਆਣਾ ’ਚ ਮਾਹਿਰਾਂ ਨੂੰ ਐੱਚ5ਐਨੱ8 ਦਾ ਸਬਟਾਈਪ ਵੀ ਮਿਲਿਆ ਸੀ, ਇਹ ਸਟ੍ਰੇਨ ਇਨਸਾਨਾਂ ’ਚ ਨਹੀਂ ਫੈਲਦਾ।


author

Manoj

Content Editor

Related News