ਚੋਣਾਂ ਤੋਂ ਪਹਿਲਾਂ ਵੱਡੀ ਖ਼ਬਰ ; ਮਸ਼ਹੂਰ ਗਾਇਕਾ ਭਾਜਪਾ 'ਚ ਹੋਈ ਸ਼ਾਮਲ

Tuesday, Oct 14, 2025 - 05:30 PM (IST)

ਚੋਣਾਂ ਤੋਂ ਪਹਿਲਾਂ ਵੱਡੀ ਖ਼ਬਰ ; ਮਸ਼ਹੂਰ ਗਾਇਕਾ ਭਾਜਪਾ 'ਚ ਹੋਈ ਸ਼ਾਮਲ

ਪਟਨਾ (ਭਾਸ਼ਾ)- ਪ੍ਰਸਿੱਧ ਲੋਕ ਗਾਇਕਾ ਮੈਥਿਲੀ ਠਾਕੁਰ ਭਾਰਤੀ ਜਨਤਾ ਪਾਰਟੀ (ਭਾਜਪਾ) ’ਚ ਸ਼ਾਮਲ ਹੋ ਗਈ ਹੈ। ਪਟਨਾ ’ਚ ਭਾਜਪਾ ਮੀਡੀਆ ਸੈਂਟਰ ’ਚ ਆਯੋਜਿਤ ਮਿਲਣ ਸਮਾਰੋਹ ’ਚ ਪਾਰਟੀ ਦੇ ਸੂਬਾ ਪ੍ਰਧਾਨ ਦਿਲੀਪ ਜੈਸਵਾਲ ਨੇ ਉਨ੍ਹਾਂ ਨੂੰ ਪਾਰਟੀ ’ਚ ਸ਼ਾਮਲ ਕੀਤਾ। ਇਸ ਮੌਕੇ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਵਿਧਾਇਕ ਭਰਤ ਬਿੰਦ ਵੀ ਭਾਜਪਾ ’ਚ ਸ਼ਾਮਲ ਹੋਏ। ਜੈਸਵਾਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਵਿਰੋਧੀ ਮਹਾਗਠਜੋੜ ਦੇ ਕਈ ਹੋਰ ਨੇਤਾ ਵੀ ਭਾਜਪਾ ’ਚ ਸ਼ਾਮਲ ਹੋਣਗੇ। ਮਿਥਿਲਾ ਖੇਤਰ ਦੀ ਲੋਕਪ੍ਰਿਯ ਗਾਇਕਾ ਮੈਥਿਲੀ ਠਾਕੁਰ ਦੇ ਸੋਸ਼ਲ ਮੀਡੀਆ ’ਤੇ ਵੱਡੀ ਗਿਣਤੀ ’ਚ ਪ੍ਰਸ਼ੰਸਕ ਹਨ। ਖੇਤਰ ’ਚ ਉਨ੍ਹਾਂ ਦੀ ਪ੍ਰਸਿੱਧੀ ਨੂੰ ਵੇਖਦੇ ਹੋਏ ਪਾਰਟੀ ਉਨ੍ਹਾਂ ਨੂੰ ਪ੍ਰਚਾਰ ਮੁਹਿੰਮ ਦਾ ਚਿਹਰਾ ਵੀ ਬਣਾ ਸਕਦੀ ਹੈ।

ਇਹ ਵੀ ਪੜ੍ਹੋ: ਰਾਨੂ ਮੰਡਲ ਦੀ ਵਿਗੜੀ ਹਾਲਤ, ਘਰ 'ਚ ਨਾ ਰੋਟੀ-ਨਾ ਕੱਪੜਾ, ਪੈ ਗਏ ਕੀੜੇ....

ਕੌਣ ਹੈ ਮੈਥਿਲੀ ਠਾਕੁਰ?

ਮੈਥਿਲੀ ਠਾਕੁਰ ਇੱਕ ਮਸ਼ਹੂਰ ਪਲੇਬੈਕ ਗਾਇਕਾ ਹੈ ਜੋ ਭਾਰਤੀ ਸ਼ਾਸਤਰੀ ਅਤੇ ਲੋਕ ਸੰਗੀਤ ਦੀ ਆਪਣੇ ਰੂਹਾਨੀ ਪੇਸ਼ਕਾਰੀ ਲਈ ਮਸ਼ਹੂਰ ਹੈ। ਬਿਹਾਰ ਦੇ ਮਧੂਬਨੀ ਜ਼ਿਲ੍ਹੇ ਦੇ ਬੇਨੀਪੱਟੀ ਵਿੱਚ ਜਨਮੀ, ਉਹ ਸੰਗੀਤਕਾਰਾਂ ਦੇ ਇੱਕ ਪਰਿਵਾਰ ਤੋਂ ਆਉਂਦੀ ਹੈ। ਉਸਦੇ ਮਾਤਾ-ਪਿਤਾ, ਰਮੇਸ਼ ਠਾਕੁਰ ਅਤੇ ਭਾਰਤੀ ਠਾਕੁਰ, ਦਿੱਲੀ ਵਿੱਚ ਸਥਿਤ ਮੈਥਿਲ ਸੰਗੀਤਕਾਰ ਅਤੇ ਸੰਗੀਤ ਅਧਿਆਪਕ ਹਨ।

ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਇਕ ਵਾਰ ਫ਼ਿਰ ਦੌੜੀ ਸੋਗ ਦੀ ਲਹਿਰ ! ਮਸ਼ਹੂਰ ਅਦਾਕਾਰ ਦਾ Heart Attack ਨਾਲ ਦਿਹਾਂਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News