ਵੱਡੀ ਖ਼ਬਰ ; ਸੁਪਰਹਿੱਟ ਪੰਜਾਬੀ ਗਾਇਕ ਹੋਵੇਗਾ ਗ੍ਰਿਫ਼ਤਾਰ ! ਥਾਂ-ਥਾਂ ਛਾਪੇ ਮਾਰਨ ਲੱਗੀ ਪੁਲਸ

Saturday, Mar 07, 2026 - 01:50 PM (IST)

ਵੱਡੀ ਖ਼ਬਰ ; ਸੁਪਰਹਿੱਟ ਪੰਜਾਬੀ ਗਾਇਕ ਹੋਵੇਗਾ ਗ੍ਰਿਫ਼ਤਾਰ ! ਥਾਂ-ਥਾਂ ਛਾਪੇ ਮਾਰਨ ਲੱਗੀ ਪੁਲਸ

ਐਂਟਰਟੇਨਮੈਂਟ ਡੈਸਕ- ਮਸ਼ਹੂਰ ਰੈਪਰ ਅਤੇ ਗਾਇਕ ਬਾਦਸ਼ਾਹ ਇੱਕ ਵਾਰ ਫਿਰ ਕਾਨੂੰਨੀ ਸ਼ਿਕੰਜੇ ਵਿੱਚ ਫਸਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਹਾਲੀਆ ਰਿਲੀਜ਼ ਹੋਏ ਹਰਿਆਣਵੀ ਗੀਤ 'ਟਰੀਰੀ' ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਇੰਨਾ ਵਧ ਗਿਆ ਹੈ ਕਿ ਹਰਿਆਣਾ ਪੁਲਸ ਨੇ ਗਾਇਕ ਦੇ ਖਿਲਾਫ ਲੁੱਕਆਊਟ ਸਰਕੂਲਰ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਮਸ਼ਹੂਰ ਫਿਟਨੈੱਸ ਇੰਫਲੂਐਂਸਰ ਨੇ ਛੱਡ'ਤੀ ਦੁਨੀਆ ! ਮੰਗੇਤਰ ਨੇ ਸਾਂਝੀ ਕੀਤੀ ਭਾਵੁਕ ਪੋਸਟ

ਕੀ ਹੈ ਪੂਰਾ ਮਾਮਲਾ?

ਜਾਣਕਾਰੀ ਮੁਤਾਬਕ ਬਾਦਸ਼ਾਹ ਦੇ ਗੀਤ 'ਟਰੀਰੀ' 'ਤੇ ਇਤਰਾਜ਼ਯੋਗ ਸ਼ਬਦਾਵਲੀ ਅਤੇ ਕੁਝ ਭਾਈਚਾਰਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲੱਗੇ ਸਨ। ਹਰਿਆਣਾ ਵਿੱਚ ਇਸ ਸਬੰਧੀ FIR ਦਰਜ ਹੋਣ ਤੋਂ ਬਾਅਦ ਪੁਲਸ ਲਗਾਤਾਰ ਜਾਂਚ ਕਰ ਰਹੀ ਸੀ। ਪੁਲਸ ਮੁਤਾਬਕ ਬਾਦਸ਼ਾਹ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੇ, ਜਿਸ ਕਾਰਨ ਹੁਣ ਸਖ਼ਤ ਕਦਮ ਚੁੱਕੇ ਜਾ ਰਹੇ ਹਨ।

ਇਹ ਵੀ ਪੜ੍ਹੋ: 10 ਸਾਲ ਪਹਿਲਾਂ ਆਪਣੇ ਹੀ ਦੇਸ਼ ਨੇ ਕਰ'ਤਾ ਸੀ ਬੈਨ, ਹੁਣ ਭਾਰਤ ਵੀ ਛੱਡਣਾ ਚਾਹੁੰਦੀ ਹੈ ਮਸ਼ਹੂਰ ਅਦਾਕਾਰਾ

ਦੇਸ਼ ਛੱਡਣ 'ਤੇ ਲੱਗ ਸਕਦੀ ਹੈ ਰੋਕ

ਲੁੱਕਆਊਟ ਸਰਕੂਲਰ ਜਾਰੀ ਹੋਣ ਤੋਂ ਬਾਅਦ ਬਾਦਸ਼ਾਹ ਦੇ ਦੇਸ਼ ਛੱਡ ਕੇ ਜਾਣ 'ਤੇ ਰੋਕ ਲੱਗ ਸਕਦੀ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਪੁਲਸ ਨੇ ਹਵਾਈ ਅੱਡਿਆਂ ਨੂੰ ਵੀ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਗਾਇਕ ਗ੍ਰਿਫਤਾਰੀ ਤੋਂ ਬਚਣ ਲਈ ਵਿਦੇਸ਼ ਨਾ ਭੱਜ ਸਕੇ।

ਇਹ ਵੀ ਪੜ੍ਹੋ: ਇੰਤਜ਼ਾਰ ਖਤਮ ! 'ਧੁਰੰਦਰ 2' ਦਾ ਟ੍ਰੇਲਰ ਰਿਲੀਜ਼, ਜਾਣੋ ਕਦੋਂ ਸਿਨੇਮਾਘਰਾਂ 'ਚ ਦਸਤਕ ਦੇਵੇਗੀ ਫਿਲਮ

ਯੂਟਿਊਬ ਤੋਂ ਪਹਿਲਾਂ ਹੀ ਹਟਾਇਆ ਗਿਆ ਗੀਤ

ਦੱਸਿਆ ਜਾ ਰਿਹਾ ਹੈ ਕਿ ਵਿਵਾਦ ਵਧਣ ਤੋਂ ਬਾਅਦ ਉਕਤ ਗੀਤ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ, ਪਰ ਪੁਲਸ ਦਾ ਕਹਿਣਾ ਹੈ ਕਿ ਗੀਤ ਹਟਾਉਣ ਨਾਲ ਅਪਰਾਧਿਕ ਜ਼ਿੰਮੇਵਾਰੀ ਖਤਮ ਨਹੀਂ ਹੁੰਦੀ। ਹਰਿਆਣਾ ਪੁਲਸ ਦੀਆਂ ਟੀਮਾਂ ਬਾਦਸ਼ਾਹ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰਨ ਦੀ ਵੀ ਤਿਆਰੀ ਕਰ ਰਹੀਆਂ ਹਨ।

 

ਇਹ ਵੀ ਪੜ੍ਹੋ: ਬਾਦਸ਼ਾਹ ਦੀਆਂ ਵਧੀਆਂ ਮੁਸ਼ਕਲਾਂ; ਪੁਲਸ ਕਾਰਵਾਈ ਤੋਂ ਬਾਅਦ YouTube ਨੇ ਲਿਆ ਐਕਸ਼ਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News