ਵੱਡੀ ਖਬਰ : ਹੁਣ ਰਾਹੁਲ ਗਾਂਧੀ ''ਤੇ ਕੇਜਰੀਵਾਲ ਵੀ ਆਏ ਇਕ ਮੰਚ ''ਤੇ

11/30/2018 5:03:44 PM

ਨਵੀਂ ਦਿੱਲੀ— ਅਖਿਲ ਭਾਰਤੀ ਕਿਸਾਨ ਸੰਘਰਸ਼ ਕਮੇਟੀ ਦੇ ਬੈਨਰ ਤਲੇ ਦੇਸ਼ ਦੇ 208 ਜਨ ਸੰਗਠਨਾਂ ਨਾਲ ਜੁੜੇ ਕਿਸਾਨਾਂ ਨੇ ਕਰਜ਼ ਮੁਆਫੀ ਦੇ ਲਈ ਦਿੱਲੀ 'ਚ ਡੇਰਾ ਪਾ ਰੱਖਿਆ ਹੈ। ਇਸੇ ਵਿਚ ਕਿਸਾਨਾਂ ਨੂੰ ਸਮਰਥਨ ਦੇਣ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਦਿੱਲੀ ਸੀ.ਐੱਮ. ਅਰਵਿੰਦ ਕੇਜਰੀਵਾਲ ਨੇ ਅੱਜ ਇਕੱਠੇ ਮੰਚ ਸਾਂਝਾ ਕੀਤਾ। ਜੰਤਰ-ਮੰਤਰ 'ਤੇ ਕਿਸਾਨਾਂ ਦੇ ਪ੍ਰਦਰਸ਼ਨ 'ਚ ਰਾਹੁਲ ਅਤੇ ਕੇਜਰੀਵਾਲ ਪਹੁੰਚੇ। 

ਇਸ ਦੌਰਾਨ ਰਾਹੁਲ ਨੇ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਅਤੇ ਨੌਜਵਾਨਾਂ ਦਾ ਅਪਮਾਨ ਕਰਦੀ ਹੈ ਤਾਂ ਉਹ ਉਸ ਨੂੰ ਹਟਾ ਦੇਣਗੇ। ਅਸੀਂ ਕਿਸਾਨਾਂ ਦੇ ਨਾਲ ਖੜ੍ਹੇ ਹਾਂ। ਅਸੀਂ ਉਨ੍ਹਾਂ ਲਈ ਚੰਗਾ ਭਵਿੱਖ ਸੁਨਿਸ਼ਚਿਤ ਕਰਾਂਗੇ। ਪੀ.ਐੱਮ. ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਰਾਹੁਲ ਨੇ ਕਿਹਾ ਕਿ ਕਿਸਾਨ ਸਰਕਾਰ ਤੋਂ ਕਰਜ਼ ਮੁਆਫੀ ਦਾ ਤੋਹਫਾ ਨਹੀਂ ਮੰਗ ਰਹੇ। ਉਨ੍ਹਾਂ ਨੂੰ ਆਪਣਾ ਹੱਕ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਾਨੂੰਨ ਬਦਲਣਾ ਪਵੇਗਾ ਤਾਂ ਬਦਲ ਦੇਣਾ ਚਾਹੀਦਾ ਹੈ।
 


Neha Meniya

Content Editor

Related News