ਗੁਆਂਢੀ ਨੇ ਹੀ ਬੁਝਾ'ਤਾ ਘਰ ਦਾ ਚਿਰਾਗ ! ਮੁੰਡਾ ਮਾਰ ਟਰੰਕ 'ਚ ਲੁਕੋ'ਤੀ ਲਾਸ਼
Wednesday, Oct 15, 2025 - 03:12 PM (IST)

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਬੁਲੰਦਸ਼ਹਿਰ ਜ਼ਿਲ੍ਹੇ ਦੇ ਨਰਸੇਨਾ ਇਲਾਕੇ ਵਿੱਚ ਇੱਕ 18 ਮਹੀਨੇ ਦੇ ਬੱਚੇ ਦੀ ਲਾਸ਼ ਇੱਕ ਟਰੰਕ ਵਿੱਚ ਲੁਕਾਈ ਹੋਈ ਮਿਲੀ ਹੈ। ਪੁਲਸ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਨਰਸੇਨਾ ਥਾਣਾ ਖੇਤਰ ਦੇ ਨਿਤਿਆਨੰਦਪੁਰ ਨੰਗਲੀਆ ਪਿੰਡ ਤੋਂ ਇੱਕ 18 ਮਹੀਨੇ ਦੇ ਬੱਚੇ ਦੇ ਲਾਪਤਾ ਹੋਣ ਦੀ ਰਿਪੋਰਟ ਮਿਲੀ ਸੀ।
ਇਸ ਸਬੰਧੀ ਇਕ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਜਾਂਚ ਕੀਤੀ ਗਈ , ਜਿਸ ਮਗਰੋਂ ਬੱਚੇ ਦੀ ਲਾਸ਼ ਉਸ ਦੇ ਗੁਆਂਢੀ ਅੰਕੁਸ਼ ਦੇ ਘਰੋਂ ਇਕ ਟਰੰਕ 'ਚ ਬੰਦ ਮਿਲੀ। ਕਾਰਵਾਈ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅੰਕੁਸ਼ ਨੂੰ ਗ੍ਰਿਫਤਾਰ ਕਰ ਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਬੱਚੇ ਦੇ ਕਤਲ ਦਾ ਜੁਰਮ ਕਬੂਲ ਕਰ ਲਿਆ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪਹਿਲੀ ਨਜ਼ਰੇ ਅਜਿਹਾ ਲੱਗਦਾ ਹੈ ਕਿ ਬੱਚੇ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ। ਇਕ ਪਿੰਡ ਵਾਸੀ ਸਚਿਨ ਨੇ ਕਿਹਾ ਕਿ ਅੰਕੁਸ਼ ਬੱਚੇ ਨੂੰ ਆਪਣੇ ਘਰ ਲੈ ਗਿਆ ਸੀ, ਜਿਸ ਮਗਰੋਂ ਲੋਕਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ, ਪਰ ਉਹ ਕਿਤੋਂ ਨਹੀਂ ਮਿਲਿਆ। ਸ਼ੱਕ ਹੋਣ 'ਤੇ ਪੁਲਸ ਨੇ ਅੰਕੁਸ਼ ਦੇ ਘਰ ਦੀ ਤਲਾਸ਼ੀ ਲਈ ਤੇ ਇਕ ਟਰੰਕ ਖੋਲ੍ਹਣ ਦਾ ਹੁਕਮ ਦਿੱਤਾ, ਜਿੱਥੋਂ ਬੱਚੇ ਦੀ ਲਾਸ਼ ਰਜਾਈ ਹੇਠੋਂ ਮਿਲੀ। ਫਿਲਹਾਲ ਅੰਕੁਸ਼ ਨੇ ਅਜਿਹਾ ਕੰਮ ਕਿਉਂ ਕੀਤਾ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।