ਬਿੱਗ ਬੀ, ਅਕਸ਼ੈ ਕੁਮਾਰ ਦੀਆਂ ਫ਼ਿਲਮਾਂ ਦੀ ਸ਼ੂਟਿੰਗ ’ਚ ਕਿਸੇ ਤਰ੍ਹਾਂ ਦੀ ਰੁਕਾਵਟ ਪਸੰਦ ਨਹੀਂ ਕਰਾਂਗੇ: ਅਠਾਵਲੇ

Monday, Feb 22, 2021 - 05:02 PM (IST)

ਬਿੱਗ ਬੀ, ਅਕਸ਼ੈ ਕੁਮਾਰ ਦੀਆਂ ਫ਼ਿਲਮਾਂ ਦੀ ਸ਼ੂਟਿੰਗ ’ਚ ਕਿਸੇ ਤਰ੍ਹਾਂ ਦੀ ਰੁਕਾਵਟ ਪਸੰਦ ਨਹੀਂ ਕਰਾਂਗੇ: ਅਠਾਵਲੇ

ਠਾਣੇ/ਮਹਾਰਾਸ਼ਟਰ (ਭਾਸ਼ਾ) : ਕੇਂਦਰੀ ਮੰਤਰੀ ਅਤੇ ਆਰ.ਪੀ.ਆਈ. (ਏ) ਦੇ ਪ੍ਰਮੁਖ ਰਾਮਦਾਸ ਅਠਾਵਲੇ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਮਹਾਰਾਸ਼ਟਰ ਵਿਚ ਅਮਿਤਾਭ ਬੱਚਨ ਅਤੇ ਅਕਸ਼ੈ ਕੁਮਾਰ ਦੀ ਸ਼ੂਟਿੰਗ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਮਨਜੂਰ ਨਹੀਂ ਕਰੇਗੀ। ਕਾਂਗਰਸ ਦੇ ਮਹਾਰਾਸ਼ਟਰ ਦੇ ਪ੍ਰਧਾਨ ਨਾਨਾ ਪਟੋਲੇ ਨੇ ਕਿਹਾ ਸੀ ਕਿ ਅਮਿਤਾਭ ਬੱਚਨ ਅਤੇ ਅਕਸ਼ੈ ਕੁਮਾਰ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਮੁੱਦੇ ’ਤੇ ਆਪਣਾ ਰੁਖ ਸਪੱਸ਼ਟ ਨਹੀਂ ਕਰਦੇ ਤਾਂ ਸੂਬੇ ਵਿਚ ਉਨ੍ਹਾਂ ਦੀਆਂ ਫ਼ਿਲਮਾਂ ਦੇ ਪ੍ਰਦਰਸ਼ਨ ਅਤੇ ਸ਼ੂਟਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਪਤੰਜਲੀ ਵੱਲੋਂ ਲਾਂਚ 'ਕੋਰੋਨਿਲ' ਨਹੀਂ ਹੈ WHO ਤੋਂ ਸਰਟੀਫਾਈਡ, IMA ਨੇ ਸਿਹਤ ਮੰਤਰੀ ਤੋਂ ਮੰਗਿਆ ਸਪੱਸ਼ਟੀਕਰਨ

ਨਵੀਂ ਮੁੰਬਈ ਦੇ ਵਾਸ਼ੀ ਇਲਾਕੇ ਵਿਚ ਐਤਵਾਰ ਨੂੰ ਇਕ ਰੈਲੀ ਵਿਚ ਰਿਪਬਲਿਕ ਪਾਰਟੀ ਆਫ਼ ਇੰਡੀਆ (ਏ) ਦੇ ਪ੍ਰਮੁੱਖ ਅਠਾਵਲੇ ਨੇ ਕਿਹਾ ਕਿ ਉਹ ਜਲਦ ਦੋਵਾਂ ਅਭਿਨੇਤਾਵਾਂ ਨੂੰ ਮਿਲਣਗੇ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਅਠਾਵਲੇ ਨੇ ਕਿਹਾ, ‘ਸੂਬੇ ਵਿਚ ਗੁੰਡਾਰਾਜ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਤੁਸੀਂ ਇਸ ਤਰ੍ਹਾਂ ਦੇ ਬਿਆਨ ਨਹੀਂ ਦੇ ਸਕਦੇ।’

ਇਹ ਵੀ ਪੜ੍ਹੋ: ਮਹਿਲਾ ਵੇਟਲਿਫ਼ਟਰ ਦਾ ਰੋਹਤਕ ’ਚ ਗਲਾ ਵੱਢ ਕੇ ਕਤਲ, ਦੋਸ਼ੀ ਗ੍ਰਿਫ਼ਤਾਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 
 


author

cherry

Content Editor

Related News