ਥਾਈਲੈਂਡ ਦੇ ਯਾਤਰੀਆਂ ਲਈ ਏਅਰ ਇੰਡੀਆ ਦਾ ਵੱਡਾ ਐਲਾਨ, 15 ਦਸੰਬਰ ਤੋਂ ਮਿਲੇਗੀ ਇਹ ਖ਼ਾਸ ਸਹੂਲਤ
Saturday, Nov 25, 2023 - 10:17 AM (IST)
ਨਵੀਂ ਦਿੱਲੀ (ਏਜੰਸੀ)- ਟਾਟਾ ਦੀ ਮਲਕੀਅਤ ਵਾਲੀ ਏਅਰ ਇੰਡੀਆ 15 ਦਸੰਬਰ ਤੋਂ ਦਿੱਲੀ ਨੂੰ ਥਾਈਲੈਂਡ ਦੇ ਪ੍ਰਸਿੱਧ ਟਾਪੂ ਸਥਾਨ ਫੁਕੇਤ ਨਾਲ ਨਾਨ-ਸਟਾਪ ਸੇਵਾ ਨਾਲ ਜੋੜਨ ਲਈ ਤਿਆਰ ਹੈ। ਏਅਰਲਾਈਨ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਸੇਵਾ ਸੈਰ-ਸਪਾਟਾ ਅਤੇ ਵਪਾਰ ਲਈ ਦੋਹਾਂ ਸ਼ਹਿਰਾਂ ਵਿਚਾਲੇ ਸੁਵਿਧਾਜਨਕ ਹਵਾਈ ਸੰਪਰਕ ਦੀ ਮੰਗ ਨੂੰ ਪੂਰਾ ਕਰੇਗੀ, ਜਦੋਂ ਕਿ ਏਅਰਲਾਈਨ ਦੀਆਂ ਵਿਸਥਾਰ ਯੋਜਨਾਵਾਂ ਨੂੰ ਹੋਰ ਹੁਲਾਰਾ ਦੇਵੇਗੀ। ਏਅਰਲਾਈਨ ਦੇ ਬੁਲਾਰੇ ਅਨੁਸਾਰ, 162 ਸੀਟਾਂ (ਇਕਨਾਮੀ ਵਿਚ 150 ਅਤੇ ਬਿਜ਼ਨਸ ਕਲਾਸ ਵਿਚ 12) ਦੀ ਪੇਸ਼ਕਸ਼ ਵਾਲੇ A320neo ਜਹਾਜ਼ ਨਾਲ ਸੰਚਾਲਿਤ, AI 378 ਉਸੇ ਦਿਨ ਸਵੇਰੇ 7.10 ਵਜੇ ਫੁਟੇਕ ਪਹੁੰਚਣ ਲਈ 1.10 ਵਜੇ ਦਿੱਲੀ ਤੋਂ ਰਵਾਨਾ ਹੋਵੇਗਾ।
ਵਾਪਸੀ ਦੀ ਉਡਾਣ AI 379 ਫੁਕੇਤ ਤੋਂ 8.10 ਵਜੇ ਹੋਵੇਗੀ। ਹਫ਼ਤੇ 'ਚ ਚਾਰ ਫਲਾਈਟਾਂ (ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ) ਨਾਲ ਸ਼ੁਰੂ ਹੋਣ ਵਾਲੀ ਸੇਵਾ ਨੂੰ ਜਨਵਰੀ 2024 ਤੋਂ ਰੋਜ਼ਾਨਾ ਕੰਮਕਾਜ ਵਿਚ ਵਧਾ ਦਿੱਤਾ ਜਾਵੇਗਾ। ਏਅਰ ਇੰਡੀਆ ਦੇ ਚੀਫ਼ ਕਮਰਸ਼ੀਅਲ ਐਂਡ ਟਰਾਂਸਫਾਰਮੇਸ਼ਨ ਅਧਿਕਾਰੀ ਨਿਪੁਨ ਅਗਰਵਾਲ ਨੇ ਕਿਹਾ,''ਫੁਕੇਤ ਇਕ ਲੋਕਪ੍ਰਿਯ ਗਲੋਬਲ ਜਗ੍ਹਾ ਹੈ ਅਤੇ ਵਪਾਰ ਤੇ ਸੈਰ-ਸਪਾਟੇ ਲਈ ਇਕ ਮਹੱਤਵਪੂਰਨ ਆਧਾਰ ਰੱਖਦਾ ਹੈ। ਸਾਨੂੰ ਆਪਣੇ ਨੈੱਟਵਰਕ 'ਚ ਫੁਕੇਤ ਦਾ ਸੁਆਗਤ ਕਰਦੇ ਹੋਏ ਖ਼ੁਸ਼ੀ ਹੋ ਰਹੀ ਹੈ ਅਤੇ ਅਸੀਂ ਆਪਣੇ ਕਨੈਕਟੀਵਿਟੀ ਦਾ ਵਿਸਥਾਰ ਕਰਨਾ ਜਾਰੀ ਰਖਾਂਗੇ ਅਤੇ ਘਰੇਲੂ ਤੇ ਅੰਤਰਰਾਸ਼ਟਰੀ ਖੇਤਰਾਂ 'ਚ ਰੁਝਾਨ ਵਧਾਵਾਂਗੇ। ਏਅਰ ਇੰਡੀਆ ਮੌਜੂਦਾ ਸਮੇਂ ਦਿੱਲੀ ਅਤੇ ਮੁੰਬਈ ਤੋਂ ਰੋਜ਼ਾਨਾ ਨਾਨ-ਸਟਾਪ ਉਡਾਣਾਂ ਅਤੇ ਕੋਲਕਾਤਾ 'ਚ ਇਕ ਹਫ਼ਤੇ 'ਚ 6 ਉਡਾਣਾਂ ਨਾਲ ਪ੍ਰਤੀ ਹਫ਼ਤੇ ਬੈਂਕਾਕ ਲਈ ਕੁੱਲ 26 ਉਡਾਣਾਂ ਚਲਾਉਂਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8