ਚੋਣ ਜ਼ਾਬਤਾ ਹਟਣ ''ਤੇ ਹਿਮਾਚਲ ''ਚ ਹੋਵੇਗਾ ਵੱਡਾ ਪ੍ਰਸ਼ਾਸਨਿਕ ਬਦਲਾਅ

Sunday, May 26, 2019 - 11:38 AM (IST)

ਚੋਣ ਜ਼ਾਬਤਾ ਹਟਣ ''ਤੇ ਹਿਮਾਚਲ ''ਚ ਹੋਵੇਗਾ ਵੱਡਾ ਪ੍ਰਸ਼ਾਸਨਿਕ ਬਦਲਾਅ

ਸ਼ਿਮਲਾ—ਲੋਕ ਸਭਾ ਚੋਣਾਂ ਦੌਰਾਨ 11 ਮਾਰਚ ਤੋਂ ਲੱਗਾ ਆਦਰਸ਼ ਚੋਣ ਜ਼ਾਬਤਾ 27 ਮਈ ਨੂੰ ਹਟਣ ਦੇ ਨਾਲ ਹੀ ਹਿਮਾਚਲ 'ਚ ਵੱਡਾ ਪ੍ਰਸ਼ਾਸਨਿਕ ਬਦਲਾਅ ਹੋ ਸਕਦਾ ਹੈ। ਮੁੱਖ ਮੰਤਰੀ ਜੈਰਾਮ ਠਾਕੁਰ ਭਲਾ ਹੀ ਅਗਲੇ 5 ਦਿਨ ਦਿੱਲੀ 'ਚ ਰਹਿਣਗੇ ਪਰ ਉਨ੍ਹਾਂ ਨੇ ਸੂਬੇ ਦੇ ਪ੍ਰਸ਼ਾਸਨਿਕ ਅਤੇ ਪੁਲਸ ਦੇ ਅਧਿਕਾਰੀਆਂ ਦੀ ਨਵੀਂ ਸਿਵਲ ਲਿਸਟ ਦਿੱਲੀ ਸਬਮਿਟ ਕਰ ਦਿੱਤੀ ਹੈ। 

ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਦਿੱਲੀ ਦੌਰੇ ਦੌਰਾਨ ਹੀ ਜ਼ਿਲਿਆਂ 'ਚ ਤਾਇਨਾਤ ਕਈ ਡੀ. ਸੀ ਅਤੇ ਐੱਸ. ਪੀ. ਤੋਂ ਇਲਾਵਾ ਸ਼ਾਸਨ 'ਚ ਬੈਠੇ ਕਈ ਅਧਿਕਾਰੀਆਂ ਦੇ ਤਬਾਦਲੇ ਹੋ ਸਕਦੇ ਹਨ। ਮਾਹਿਰਾਂ ਮੁਤਾਬਕ ਚੋਣਾਂ ਦੌਰਾਨ ਵਿਵਾਦਾਂ 'ਚ ਫਸਣ ਵਾਲਿਆਂ ਨੂੰ ਹਟਾਉਣ ਤੋਂ ਇਲਾਵਾ ਬਿਹਤਰ ਕੰਮ ਕਰਨ ਵਾਲੇ ਅਫਸਰਾਂ ਨੂੰ ਵੱਡੇ ਜ਼ਿਲਿਆਂ 'ਚ ਤਾਇਨਾਤ ਕੀਤਾ ਜਾ ਸਕਦਾ ਹੈ।ਇਸ ਤੋਂ ਇਲਾਵਾ ਇਸ ਬਦਲਾਅ ਨੂੰ ਆਉਣ ਵਾਲੇ ਸਮੇਂ 'ਚ ਹੋਣ ਵਾਲੀਆਂ ਉਪ ਚੋਣਾਂ ਅਤੇ ਉਸ ਤੋਂ ਬਾਅਦ 2022 ਤੱਕ ਦੇ ਵਿਧਾਨ ਸਭਾ ਚੋਣਾਂ ਦੀ ਹੁਣ ਤੋਂ ਤਿਆਰੀ ਕਰਨ ਦੀ ਸੋਚ ਨਾਲ ਕੀਤਾ ਜਾਵੇਗਾ।


author

Iqbalkaur

Content Editor

Related News