ਭੂਟਾਨ ਦੇ ਰਾਜਾ ਦਾ ਵੱਡਾ ਕਦਮ ! PM ਮੋਦੀ ਨੂੰ ਸਮਰਪਿਤ ਕੀਤਾ ਬੁੱਧ ਸਤੂਪ

Tuesday, Nov 03, 2026 - 01:24 PM (IST)

ਭੂਟਾਨ ਦੇ ਰਾਜਾ ਦਾ ਵੱਡਾ ਕਦਮ ! PM ਮੋਦੀ ਨੂੰ ਸਮਰਪਿਤ ਕੀਤਾ ਬੁੱਧ ਸਤੂਪ

ਨਵੀਂ ਦਿੱਲੀ (ਏਜੰਸੀ)- ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਿਆਲ ਵਾਂਗਚੁਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਬੋਧੀ ਸਤੂਪ ਸਮਰਪਿਤ ਕੀਤਾ ਹੈ। ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਇਹ ਜਾਣਕਾਰੀ ਦਿੱਤੀ। ਰਿਜਿਜੂ ਨੇ ਇਸ ਲਈ ਪ੍ਰਧਾਨ ਮੰਤਰੀ ਦੇ ਅਸਾਧਾਰਨ ਦ੍ਰਿਸ਼ਟੀਕੋਣ ਅਤੇ ਭਾਰਤ-ਭੂਟਾਨ ਦੋਸਤੀ ਪ੍ਰਤੀ ਵਚਨਬੱਧਤਾ ਨੂੰ ਸਿਹਰਾ ਦਿੱਤਾ।

ਰਿਜਿਜੂ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਭੂਟਾਨ ਨੇ 1 ਨਵੰਬਰ ਨੂੰ ਸਿਰਫ਼ 6 ਘੰਟਿਆਂ 'ਚ 108 ਬੋਧੀ ਸਤੂਪਾਂ ਦਾ ਨਿਰਮਾਣ ਕਰ ਕੇ ਇਤਿਹਾਸਕ ਉਪਲੱਬਧੀ ਹਾਸਲ ਕੀਤੀ। ਇਸ ਕੰਮ 'ਚ 40,000 ਤੋਂ ਵੱਧ ਵਲੰਟੀਅਰਾਂ, ਭਿਕਸ਼ੂਆਂ ਅਤੇ ਕਾਰੀਗਰਾਂ ਨੇ ਹਿੱਸਾ ਲਿਆ। ਉਨ੍ਹਾਂ ਨੇ ਅੱਧੀ ਰਾਤ ਤੋਂ ਬਾਅਦ ਨਿਰਮਾਣ ਕੰਮ ਸ਼ੁਰੂ ਕਰ ਦਿੱਤਾ ਸੀ। 

ਉਨ੍ਹਾਂ ਕਿਹਾ,"ਇਹ ਭਾਰਤ ਲਈ ਬਹੁਤ ਸਨਮਾਨ ਦੀ ਗੱਲ ਹੈ ਕਿ 76ਵਾਂ ਸਭ ਤੋਂ ਪਵਿੱਤਰ ਸਤੂਪ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਮਰਪਿਤ ਕੀਤਾ ਗਿਆ ਹੈ। ਇਹ ਸਨਮਾਨ ਉਨ੍ਹਾਂ ਦੀ ਅਸਾਧਾਰਨ ਦ੍ਰਿਸ਼ਟੀਕੋਣ ਅਤੇ ਭਾਰਤ-ਭੂਟਾਨ ਦੋਸਤੀ ਪ੍ਰਤੀ ਵਚਨਬੱਧਤਾ ਲਈ ਹੈ।'' ਕੇਂਦਰੀ ਮੰਤਰੀ ਨੇ 'ਲਹਾਬਾਬ ਡੁਚੇਨ' ਦੇ ਮੌਕੇ 'ਤੇ ਗੇਲੇਫੂ ਮਾਈਂਡਫੁੱਲਨੈੱਸ ਸਿਟੀ ਵਿਖੇ ਆਯੋਜਿਤ ਸਮਾਰੋਹ 'ਚ ਵੀ ਹਿੱਸਾ ਲਿਆ। ਸਮਾਰੋਹ ਦੌਰਾਨ 108 ਸਤੂਪਾਂ ਦੀ ਸਥਾਪਨਾ ਅਤੇ ਪ੍ਰਾਣ-ਪ੍ਰਤਿਸ਼ਠਾ ਕੀਤੀ ਗਈ ਅਤੇ ਇਸ ਮੌਕੇ 'ਡੁੰਗਚੇਨ' (ਰਵਾਇਤੀ ਬੌਧ ਸਾਜ਼) ਵੀ ਵਜਾਏ ਗਏ।

PunjabKesari

ਰਿਜਿਜੂ ਨੇ ਕਿਹਾ ਕਿ ਕਿਸੇ ਨੂੰ ਪਵਿੱਤਰ ਸਤੂਪ ਸਮਰਪਿਤ ਕਰਨਾ ਕੋਈ ਸਧਾਰਨ ਗੱਲ ਨਹੀਂ ਹੈ, ਸਗੋਂ ਇਕ ਬਹੁਤ ਹੀ ਪੁੰਨ, ਸ਼ੁਭ ਅਤੇ ਅਧਿਆਤਮਿਕ ਤੌਰ 'ਤੇ ਮਹੱਤਵਪੂਰਨ ਕਾਰਜ ਹੈ। ਉਨ੍ਹਾਂ ਸੋਮਵਾਰ ਨੂੰ ਕਿਹਾ,"ਬੁੱਧ ਧਰਮ 'ਚ ਸਤੂਪ ਸਿਰਫ਼ ਇਕ ਸਮਾਰਕ ਨਹੀਂ ਹੈ, ਸਗੋਂ ਬੁੱਧ ਦੇ ਗਿਆਨਵਾਨ ਮਨ ਦਾ ਇਕ ਭੌਤਿਕ ਪ੍ਰਗਟਾਵਾ ਹੈ।" ਰਿਜਿਜੂ ਨੇ ਸਤੂਪ ਗਿਣਤੀ 76 ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਸਮਰਪਿਤ ਕਰਨ ਲਈ ਭੂਟਾਨ ਦੇ ਰਾਜਾ ਦਾ ਦਿਲੋਂ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਇਹ ਸਨਮਾਨ ਪੀਐੱਮ ਮੋਦੀ ਦੀ ਡੂੰਘੀ ਸਮਝ ਅਤੇ ਭਾਰਤ ਤੇ ਭੂਟਾਨ ਵਿਚਕਾਰ ਵਿਲੱਖਣ, ਅਧਿਆਤਮਿਕ ਅਤੇ ਸਥਾਈ ਦੋਸਤੀ ਪ੍ਰਤੀ ਭਾਰਤ ਦੀ ਅਟੁੱਟ ਵਚਨਬੱਧਤਾ 'ਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ,"ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਭੂਟਾਨ ਦੇ ਗੇਲੇਫੂ ਮਾਈਂਡਫੁੱਲਨੈੱਸ ਸਿਟੀ ਵਿਖੇ ਆਯੋਜਿਤ ਪਵਿੱਤਰ ਸਮਾਰੋਹ 'ਚ ਹਿੱਸਾ ਲੈਣ ਦਾ ਮੌਕਾ ਮਿਲਿਆ, ਜਿੱਥੇ 'ਲਹਾਬਾਬ ਡੁਚੇਨ' ਦੇ ਸ਼ੁਭ ਮੌਕੇ 'ਤੇ 108 ਸਤੂਪਾਂ ਦੀ ਸਥਾਪਨਾ ਅਤੇ ਉਨ੍ਹਾਂ ਦੀ ਪ੍ਰਾਣ-ਪ੍ਰਤਿਸ਼ਠਾ ਕੀਤੀ ਗਈ। ਇਸ ਦੌਰਾਨ 'ਡੁੰਗਚੇਨ' (ਰਵਾਇਤੀ ਸੰਗੀਤਕ ਸਾਜ਼) ਵੀ ਵਜਾਇਆ ਗਿਆ।"

ਰਿਜਿਜੂ ਨੇ ਕਿਹਾ ਕਿ ਉਨ੍ਹਾਂ ਨੇ ਭੂਟਾਨ ਦੇ ਰਾਜਾ, ਰਾਣੀ ਗਿਆਲਤਸੁਏਨ, ਪ੍ਰਧਾਨ ਮੰਤਰੀ ਸ਼ੇਰਿੰਗ ਟੋਬਗੇ ਅਤੇ ਭੂਟਾਨ ਦੇ ਲੋਕਾਂ ਦੀ ਮੌਜੂਦਗੀ 'ਚ ਨਮਨ ਕੀਤਾ ਅਤੇ ਪ੍ਰਾਰਥਨਾ ਕੀਤੀ। ਉਨ੍ਹਾਂ ਕਿਹਾ,"ਇਹ ਇਕ ਡੂੰਘਾ ਅਰਥਪੂਰਨ ਅਧਿਆਤਮਿਕ ਮੌਕਾ ਸੀ, ਜੋ ਭੂਟਾਨ ਦੀ ਅਮੀਰ ਬੋਧੀ ਵਿਰਾਸਤ ਅਤੇ ਦੋਵਾਂ ਦੇਸ਼ਾਂ ਵਿਚਕਾਰ ਦੋਸਤੀ ਦੇ ਡੂੰਘੇ ਅਤੇ ਸਥਾਈ ਬੰਧਨਾਂ ਨੂੰ ਦਰਸਾਉਂਦਾ ਹੈ।" 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News