ਭਾਰਤ ਆਉਣਗੇ ਨੇਪਾਲ ਦੇ PM ਬਾਲੇਨ ਸ਼ਾਹ ! ਤਿਆਰੀਆਂ ਦਾ ਜਾਇਜ਼ਾ ਲੈਣ ਕਾਠਮਾਂਡੂ ਜਾਣਗੇ ਵਿਕਰਮ ਮਿਸਰੀ

Saturday, Oct 31, 2026 - 01:54 PM (IST)

ਭਾਰਤ ਆਉਣਗੇ ਨੇਪਾਲ ਦੇ PM ਬਾਲੇਨ ਸ਼ਾਹ ! ਤਿਆਰੀਆਂ ਦਾ ਜਾਇਜ਼ਾ ਲੈਣ ਕਾਠਮਾਂਡੂ ਜਾਣਗੇ ਵਿਕਰਮ ਮਿਸਰੀ

ਇੰਟਰਨੈਸ਼ਨਲ ਡੈਸਕ- ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਨਵੰਬਰ ਦੇ ਅਖੀਰ 'ਚ ਭਾਰਤ ਆਉਣ ਵਾਲੇ ਹਨ। ਉਨ੍ਹਾਂ ਦੇ ਇਸ ਦੌਰੇ ਦੀਆਂ ਤਿਆਰੀਆਂ ਦੇ ਸਿਲਸਿਲੇ 'ਚ ਭਾਰਤੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਅਗਲੇ ਹਫ਼ਤੇ ਕਾਠਮਾਂਡੂ ਦਾ ਦੌਰਾ ਕਰਨਗੇ। 

ਨੇਪਾਲ 'ਚ ਇਸੇ ਸਾਲ ਦੇ ਸ਼ੁਰੂ 'ਚ ਚੁਣੀ ਗਈ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਬਾਲੇਨ ਸ਼ਾਹ ਦੀ ਪ੍ਰਧਾਨ ਮੰਤਰੀ ਵਜੋਂ ਇਹ ਪਹਿਲੀ ਭਾਰਤ ਯਾਤਰਾ ਹੋਵੇਗੀ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੀ ਇਸ ਯਾਤਰਾ ਦਾ ਮੁੱਖ ਮਕਸਦ ਭਾਰਤ-ਨੇਪਾਲ ਦੁਵੱਲੇ ਸਬੰਧਾਂ, ਸਰਹੱਦੀ ਮੁੱਦਿਆਂ, ਊਰਜਾ, ਵਪਾਰ ਅਤੇ ਬੁਨਿਆਦੀ ਢਾਂਚੇ ਦੇ ਵੱਡੇ ਪ੍ਰੋਜੈਕਟਾਂ ਦੀ ਸਮੀਖਿਆ ਕਰਨਾ ਅਤੇ ਸੰਭਾਵੀ ਸਮਝੌਤਿਆਂ ਦੇ ਏਜੰਡੇ ਨੂੰ ਅੰਤਿਮ ਰੂਪ ਦੇਣਾ ਹੈ।

ਨੇਪਾਲੀ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਨਵੰਬਰ ਦੇ ਅਖੀਰ 'ਚ ਨਵੀਂ ਦਿੱਲੀ ਆਉਣਗੇ, ਜਿੱਥੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਸੀਨੀਅਰ ਭਾਰਤੀ ਲੀਡਰਾਂ ਨਾਲ ਉੱਚ-ਪੱਧਰੀ ਮੁਲਾਕਾਤ ਕਰਨਗੇ। ਸ਼ਾਹ ਦੇ ਇਸ ਦੌਰੇ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਕਈ ਅਹਿਮ ਸਮਝੌਤੇ ਹੋਣ ਦੀ ਵੀ ਉਮੀਦ ਹੈ।


author

Harpreet SIngh

Content Editor

Related News