AAP ਆਗੂ ਦੇ SYL ਦੇ ਬਿਆਨ ’ਤੇ ਹੁੱਡਾ ਬੋਲੇ- ਪੰਜਾਬ ’ਚ ਉਨ੍ਹਾਂ ਦੀ ਸਰਕਾਰ ਫਿਰ ਵੀ ਨਹੀਂ ਦਿਵਾਇਆ ਪਾਣੀ

Wednesday, Apr 20, 2022 - 04:29 PM (IST)

AAP ਆਗੂ ਦੇ SYL ਦੇ ਬਿਆਨ ’ਤੇ ਹੁੱਡਾ ਬੋਲੇ- ਪੰਜਾਬ ’ਚ ਉਨ੍ਹਾਂ ਦੀ ਸਰਕਾਰ ਫਿਰ ਵੀ ਨਹੀਂ ਦਿਵਾਇਆ ਪਾਣੀ

ਪਾਨੀਪਤ (ਸਚਿਨ)– ਸਤਲੁਜ-ਯਮੁਨਾ ਲਿੰਕ (SYL) ਨੂੰ ਲੈ ਕੇ ਇਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਗੁਪਤਾ ਨੇ ਕਾਂਗਰਸ ਅਤੇ ਭਾਜਪਾ ’ਤੇ ਨਿਸ਼ਾਨਾ ਵਿੰਨ੍ਹਿਆ ਹੈ ਅਤੇ ਗਰੰਟੀ ਦਿੱਤੀ ਕਿ ਉਨ੍ਹਾਂ ਦੀ ਸਰਕਾਰ ਬਣਨ ’ਤੇ ਹਰਿਆਣਾ ਨੂੰ ਪਾਣੀ ਮਿਲ ਜਾਵੇਗਾ। ਉੱਥੇ ਹੀ ਹੁਣ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੇ ਉਨ੍ਹਾਂ ਦੇ ਇਸ ਬਿਆਨ ’ਤੇ ਤਿੱਖਾ ਸ਼ਬਦੀ ਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਪਾਣੀ ਕਿਉਂ ਨਹੀਂ ਦਿਵਾਇਆ ਗਿਆ। ਪੰਜਾਬ ’ਚ ਹੁਣ ਉਨ੍ਹਾਂ ਦੀ ਸਰਕਾਰ ਹੈ, ਉਨ੍ਹਾਂ ਨੂੰ ਪਾਣੀ ਲਿਆਉਣ ਤੋਂ ਕਿਸ ਨੇ ਰੋਕਿਆ ਹੈ।

ਇਹ ਵੀ ਪੜ੍ਹੋ: SYL ਮੁੱਦੇ 'ਤੇ 'ਆਪ' ਦਾ ਵੱਡਾ ਬਿਆਨ, 'ਜਾਨ ਵੀ ਕੁਰਬਾਨ ਕਰ ਦੇਵਾਂਗੇ ਪਰ ਪਾਣੀ ਦੀ ਬੂੰਦ ਬਾਹਰ ਨਹੀਂ ਜਾਣ ਦੇਵਾਂਗੇ'

ਉੱਥੇ ਹੀ ਸਾਬਕਾ ਵਿਧਾਇਕ ਜੈ ਪ੍ਰਕਾਸ਼ ਨੇ ਵੀ ਇਸ ਮੁੱਦੇ ’ਤੇ ਸੁਸ਼ੀਲ ਗੁਪਤਾ ਨੂੰ ਲੰਬੇਂ ਹੱਥੀ ਲਿਆ ਅਤੇ ਕਿਹਾ ਕਿ ਹੁਣ ਪੰਜਾਬ ’ਚ ਉਨ੍ਹਾਂ ਦੀ ਸਰਕਾਰ ਹੈ ਤਾਂ ਉਹ 2024 ਤੋਂ ਪਹਿਲਾਂ ਨਹਿਰ ਬਣਵਾਉਣ, ਅੱਜ ਹੀ ਐਲਾਨ ਕਰਨ ਕਿ 6 ਮਹੀਨੇ ’ਚ ਨਹਿਰ ਦੀ ਖੋਦਾਈ ਕਰਵਾਂਗੇ। ਜੇਕਰ ਉਹ ਨਹਿਰ ਦੀ ਖੋਦਾਈ ਦਾ ਕੰਮ ਸ਼ੁਰੂ ਨਹੀਂ ਕਰਵਾ ਸਕਦੇ ਤਾਂ ਹਰਿਆਣਾ ’ਚ ਉਨ੍ਹਾਂ ਦੀ ਰਾਜਨੀਤੀ ਦਾ ਕੋਈ ਹੱਕ ਨਹੀਂ ਹੈ। ਪੰਜਾਬ ਦੇ ਆਮ ਆਦਮੀ ਪਾਰਟੀ ਦੇ SYL ਦੇ ਬਿਆਨਾਂ ’ਤੇ ਜੇ. ਪੀ. ਬੋਲੇ ਕਿ ਉਹ ਡਰਾਮੇਬਾਜ਼ੀ ਨਾ ਕਰਨ ਕਿ ਸਰਕਾਰ ਆਉਣ ’ਤੇ ਨਹਿਰ ਦੀ ਖੋਦਾਈ ਦਾ ਕੰਮ ਕਰਨਗੇ।

ਇਹ ਵੀ ਪੜ੍ਹੋ: ਜਹਾਂਗੀਰਪੁਰੀ ’ਚ ਕਾਰਵਾਈ ’ਤੇ ਭੜਕੇ ਰਾਘਵ ਚੱਢਾ, ਬੋਲੇ- ਦੰਗੇ ਰੋਕਣੇ ਹਨ ਤਾਂ ਅਮਿਤ ਸ਼ਾਹ ਦੇ ਘਰ ’ਤੇ ਚਲੇ ਬੁਲਡੋਜ਼ਰ


author

Tanu

Content Editor

Related News