ਛੱਤੀਸਗੜ੍ਹ ''ਚ ਇਕ ਸਾਲ ਅੰਦਰ ਇਕ ਵੀ ਕਿਸਾਨ ਨੇ ਖੁਦਕੁਸ਼ੀ ਨਹੀਂ ਕੀਤੀ : ਬਘੇਲ

12/14/2019 6:29:35 PM

ਨਵੀਂ ਦਿੱਲੀ (ਭਾਸ਼ਾ)— ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ਵਿਚ ਇਕ ਵੀ ਕਿਸਾਨ ਨੇ ਖੁਦਕੁਸ਼ੀ ਨਹੀਂ ਕੀਤੀ ਹੈ। ਕਾਂਗਰਸ ਦੀ 'ਭਾਰਤ ਬਚਾਓ ਰੈਲੀ' ਵਿਚ ਬਘੇਲ ਨੇ ਕਿਹਾ, ''ਸਾਡੀ ਸਰਕਾਰ ਕਿਸਾਨਾਂ ਨੂੰ 2500 ਰੁਪਏ ਸਮਰਥਨ ਮੁੱਲ ਦੇਣਾ ਚਾਹੁੰਦੀ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੋਕ ਰਹੇ ਹਨ। ਫਿਰ ਵੀ ਛੱਤੀਸਗੜ੍ਹ ਦੇ ਕਿਸਾਨਾਂ ਨਾਲ ਨਿਆਂ ਹੋਵੇਗਾ। ਉਨ੍ਹਾਂ ਦੀ ਜੇਬ 'ਚ 2500 ਰੁਪਏ ਆਉਣਗੇ।''
ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ਇਕੱਲਾ ਸੂਬਾ ਹੈ, ਜਿੱਥੇ ਕਿਸਾਨਾਂ ਨੂੰ ਝੋਨੇ ਦੇ 2500 ਰੁਪਏ ਦਿੱਤੇ ਗਏ, ਜਿਸ ਨਾਲ ਪਿਛਲੇ 1 ਸਾਲ ਵਿਚ ਕਿਸੇ ਵੀ ਕਿਸਾਨ ਨੇ ਖੁਦਕੁਸ਼ੀ ਨਹੀਂ ਕੀਤੀ। ਬਘਲੇ ਨੇ ਦੋਸ਼ ਲਾਇਆ, ''ਇਹ ਸਿਰਫ ਸਾੜਨਾ ਜਾਣਦੇ ਹਨ। ਇਹ ਸਿਰਫ ਕੱਟਣਾ ਅਤੇ ਵੰਡਣਾ ਜਾਣਦੇ ਹਾਂ। ਇਹ ਦੇਸ਼ 'ਚ ਅੱਗ ਲਾਉਣਾ ਚਾਹੁੰਦੇ ਹਨ। ਅਸੀਂ ਕਾਂਗਰਸ ਦੇ ਲੋਕ ਦੇਸ਼ ਲਈ ਜਾਨ ਦੇਣਾ ਜਾਣਦੇ ਹਾਂ।'' ਉਨ੍ਹਾਂ ਨੇ ਕਿਹਾ ਕਿ ਇਹ ਪੂਰੇ ਦੇਸ਼ ਨੂੰ ਸੰਦੇਸ਼ ਦੇਣਾ ਹੋਵੇਗਾ ਕਿ ਕਾਂਗਰਸ ਹੀ ਇਕਮਾਤਰ ਬਦਲ ਹੈ ਅਤੇ ਇਸ ਦੇ ਨੇਤਾ ਰਾਹੁਲ ਗਾਂਧੀ ਹਨ।


Tanu

Content Editor

Related News