ਭੁਵਨੇਸ਼ਵਰ ਹਵਾਈ ਅੱਡਾ 8 ਮਹੀਨੇ ਅੰਸ਼ਕ ਰੂਪ ਨਾਲ ਰਹੇਗਾ ਬੰਦ

Wednesday, Sep 18, 2019 - 01:47 AM (IST)

ਭੁਵਨੇਸ਼ਵਰ ਹਵਾਈ ਅੱਡਾ 8 ਮਹੀਨੇ ਅੰਸ਼ਕ ਰੂਪ ਨਾਲ ਰਹੇਗਾ ਬੰਦ

ਭੁਵਨੇਸ਼ਵਰ— ਬੀਜੂ ਪਟਨਾਇਕ ਅੰਤਰਰਾਸ਼ਟਰੀ ਹਵਾਈ ਅੱਡਾ ਰਨਵੇ ਨਾਲ ਸਬੰਧਿਤ ਕੰਮ ਕਾਰਨ 8 ਮਹੀਨੇ ਤਕ ਅੰਸ਼ਕ ਰੂਪ ਨਾਲ ਬੰਦ ਰਹੇਗਾ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਨਵੰਬਰ ਤੋਂ ਰਨਵੇ ਦੇ ਰਿਕਾਰਪੇਟਿੰਗ ਦਾ ਕੰਮ ਸ਼ੁਰੂ ਹੋਵੇਗਾ। ਲਿਹਾਜ਼ਾ ਉਡਾਣਾਂ ਦਾ ਸਮਾਂ ਮੁੜ ਨਿਰਧਾਰਿਤ ਕੀਤਾ ਜਾਵੇਗਾ। ਰਨਵੇ ਦੇ ਰਿਕਾਰਪੇਟਿੰਗ ਦਾ ਕੰਮ ਦੋ ਪੜਾਅਵਾਂ 'ਚ ਪੂਰਾ ਹੋਵੇਗਾ।
ਹਵਾਈ ਅੱਡਾ ਨਿਰਦੇਸ਼ਕ ਸੁਰੇਸ਼ ਚੰਦਰ ਹੋਤਾ ਨੇ ਕਿਹਾ, 'ਅਸੀਂ ਇਕ ਨਵੰਬਰ ਤੋਂ 31 ਮਾਰਚ, 2020 ਤਕ ਰਨਵੇ ਦੇ ਰਿਕਾਰਪੇਟਿੰਗ ਦੀ ਯੋਜਨਾ ਬਣਾ ਰਹੇ ਹਾਂ। ਕੰਮ ਰਾਤ 10 ਵਜੇ ਤੋਂ ਸਵੇਰੇ 5.30 ਵਜੇ ਤਕ ਚੱਲੇਗਾ। ਅਸੀਂ ਸ਼ਹਿਰੀ ਹਵਾਬਾਜ਼ੀ ਦੇ ਜਨਰਲ ਡਾਇਰੈਕਟਰ ਤੋਂ ਇਸ ਦੀ ਮਨਜ਼ੂਰੀ ਲਈ ਅਪੀਲ ਕੀਤਾ ਹੈ। ਮਨਜ਼ੂਰੀ ਮਿਲਣ ਤੋਂ ਬਾਅਦ ਅਸੀਂ ਕੰਮ ਸ਼ੁਰੂ ਕਰ ਦਿਆਂਗੇ।
ਉਨ੍ਹਾਂ ਕਿਹਾ ਇਸ ਦੌਰਾਨ ਰਾਤ ਦੇ ਸਮੇਂ ਉਡਾਣਾਂ ਬੰਦ ਰਹਿਣਗੀਆਂ ਤੇ ਉਨ੍ਹਾਂ ਦਾ ਸਮਾਂ ਮੁੜ ਨਿਰਧਾਰਿਤ ਕੀਤਾ ਜਾਵੇਗਾ। ਹੋਤਾ ਨੇ ਕਿਹਾ ਕਿ ਹਵਾਈ ਅੱਡੇ 'ਤੇ ਦਿਨ ਦੇ ਸਮੇਂ ਉਡਾਣਾਂ ਇਕ ਅਪ੍ਰੈਲ ਤੋਂ 30 ਜੂਨ, 2020 ਤਕ ਸਵੇਰੇ 10.30 ਵਜੇ ਤੋਂ ਸ਼ਾਮ 6 ਵਜੇ ਤਕ ਮੁਅੱਤਲ ਰਹਿਣਗੀਆਂ।


author

Inder Prajapati

Content Editor

Related News