ਭੋਪਾਲ ਰੇਲਵੇ ਸਟੇਸ਼ਨ ''ਤੇ ਫੁੱਟਓਵਰ ਬਰਿੱਜ ਦਾ ਇਕ ਹਿੱਸਾ ਢਹਿਣ ਨਾਲ 6 ਲੋਕ ਜ਼ਖਮੀ

02/13/2020 10:37:47 AM

ਭੋਪਾਲ— ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਪੁਰਾਣੇ ਰੇਲਵੇ ਸਟੇਸ਼ਨ 'ਤੇ ਵੀਰਵਾਰ ਸਵੇਰੇ ਫੁੱਟਓਵਰ ਬਰਿੱਜ ਦਾ ਇਕ ਹਿੱਸਾ ਢਹਿ ਗਿਆ। ਜਿਸ ਕਾਰਨ ਲਗਭਗ 6 ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਸਟੇਸ਼ਨ 'ਤੇ ਕਾਫੀ ਲੋਕਾਂ ਦੀ ਭੀੜ ਸੀ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

PunjabKesariਪੁਲਸ ਅਤੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਰਾਹਤ ਬਚਾਅ ਕੰਮ 'ਚ ਜੁਟ ਗਏ ਹਨ। ਸੂਤਰਾਂ ਅਨੁਸਾਰ ਇਹ ਹਾਦਸਾ ਪਲੇਟਫਾਰਮ ਨੰਬਰ 2-3 'ਤੇ ਹੋਇਆ। ਘਟਨਾ ਦੇ ਸਮੇਂ ਤਿਰੂਪਤੀ ਨਿਜਾਮੁਦੀਨ ਐਕਸਪ੍ਰੈੱਸ ਸਟੇਸ਼ਨ 'ਤੇ ਖੜ੍ਹੀ ਸੀ। ਫੁੱਟਓਵਰ ਬਰਿੱਜ ਦੇ ਹੇਠਾਂ ਕੁਝ ਸਟਾਲ ਵੀ ਲੱਗੇ ਹੋਏ ਸਨ। ਹਾਦਸੇ ਤੋਂ ਬਾਅਦ ਰੇਲ ਪ੍ਰਸ਼ਾਸਨ ਨੇ ਫੁੱਟਓਵਰ ਬਰਿੱਜ ਨੂੰ ਆਮ ਯਾਤਰੀਆਂ ਲਈ ਬੰਦ ਕਰ ਦਿੱਤਾ ਹੈ।


DIsha

Content Editor

Related News