ਭੋਪਾਲ : ਪੀ.ਐੈੱਮ. ਮੋਦੀ ਨੇ ਕਿਹਾ, 'ਸ਼ਿਵਰਾਜ ਜੀ ਸੇਵਕ ਦੀ ਤਰ੍ਹਾਂ ਜਨਤਾ ਦੀ ਕਰ ਰਹੇ ਸੇਵਾ'

Saturday, Jun 23, 2018 - 03:53 PM (IST)

ਭੋਪਾਲ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਮੱਧ ਪ੍ਰਦੇਸ਼ ਦੇ ਦੌਰੇ ਪਹੁੰਚੇ ਹੋਏ ਹਨ | ਉਨ੍ਹਾਂ ਨੇ ਰਾਜਗੜ੍ਹ 'ਚ ਮੋਹਨਪੁਰਾ ਸਿੰਚਾਈ ਯੋਜਨਾ ਦਾ ਉਦਘਾਟਨ ਕੀਤਾ | ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਨਿਊ ਇੰਡੀਆ ਦੇ ਨਿਰਮਾਣ 'ਚ ਕਿਸਾਨਾਂ ਅਤੇ ਗਰੀਬਾਂ ਦੀ ਵੀ ਵੱਡੀ ਭੂਮਿਕਾ ਹੈ | ਪੀ. ਐੈੱਮ. ਮੋਦੀ ਨੇ ਸੀ.ਐੈੱਮ. ਸ਼ਿਵਰਾਜ ਸਿੰਘ ਦੀ ਖੂਬ ਤਾਰੀਫ ਕਰਦੇ ਹੋਏ ਕਿਹਾ ਕਿ ਸ਼ਿਵਰਾਜ ਸੇਵਕ ਦੀ ਤਰ੍ਹਾਂ ਜਨਤਾ ਦੀ ਸੇਵਾ ਕਰ ਰਹੇ ਹਨ |


ਪੀ.ਐੈੱਮ. ਮੋਦੀ ਰਾਜਗੜ੍ਹ ਤੋਂ ਇੰਦੌਰ ਲਈ ਰਵਾਨਾ ਹੋ ਗਏ ਹਨ | ਪੀ. ਐੈੱਮ. ਮੋਦੀ ਇੰਦੌਰ 'ਚ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਵੱਲੋਂ ਸੰਚਾਲਿਤ ਸਵੱਛ ਭਾਰਤ ਮਿਸ਼ਨ ਤੇ ਤਹਿਤ ਸਵੱਛਤਾ ਸਰਵੇਖਣ-2018 ਦੇ ਐਵਾਰਡ ਦੇਣਗੇ | ਇਸ ਨਾਲ ਹੀ ਕੇਂਦਰ ਦੀ ਸਮਾਰਟ ਸਿਟੀ ਯੋਜਨਾ, ਹਾਊਸਿੰਗ ਫਾਲ ਆਲ, ਸੱਵਛ ਭਾਰਤ ਮਿਸ਼ਨ 'ਤੇ ਕੇਂਦਰਿਤ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਸਵੱਛਤਾ ਮੁਹਿੰਮ ਨੂੰ ਅੱਗੇ ਵਧਾਉਣ ਦੀ ਗੱਲ ਕਰਨਗੇ |

 


Related News