ਕੂਨੋ ਪਾਰਕ ’ਚ ਨਾਮੀਬੀਆਈ ਨਰ ਚੀਤੇ ਦੀ ਮੌਤ

Wednesday, Aug 28, 2024 - 12:10 AM (IST)

ਕੂਨੋ ਪਾਰਕ ’ਚ ਨਾਮੀਬੀਆਈ ਨਰ ਚੀਤੇ ਦੀ ਮੌਤ

ਸ਼ਿਓਪੁਰ (ਮੱਧ ਪ੍ਰਦੇਸ਼), (ਭਾਸ਼ਾ)- ਮੱਧ ਪ੍ਰਦੇਸ਼ ਦੇ ਕੂਨੋ ਰਾਸ਼ਟਰੀ ਪਾਰਕ (ਕੇ. ਐੱਨ. ਪੀ.) ’ਚ ਮੰਗਲਵਾਰ ਨੂੰ ਨਾਮੀਬੀਆਈ ਚੀਤੇ ‘ਪਵਨ’ ਦੀ ਮੌਤ ਹੋ ਗਈ। ਜੰਗਲਾਤ ਵਿਭਾਗ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਕੇ. ਐੱਨ. ਪੀ. ’ਚ ਚੀਤੇ ਦੀ ਮੌਤ ਦੀ ਤਾਜ਼ਾ ਘਟਨਾ ਅਫਰੀਕੀ ਮਾਦਾ ਚੀਤਾ ‘ਗਾਮਿਨੀ’ ਦੇ 5 ਮਹੀਨਿਆਂ ਦੇ ਬੱਚੇ ਦੀ ਮੌਤ ਦੇ ਕੁਝ ਹਫ਼ਤੇ ਬਾਅਦ ਹੋਈ ਹੈ।

ਐਡੀਸ਼ਨਲ ਪ੍ਰਿੰਸੀਪਲ ਚੀਫ਼ ਕੰਜ਼ਰਵੇਟਰ ਆਫ਼ ਫਾਰੈਸਟ (ਏ. ਪੀ. ਸੀ. ਸੀ. ਐੱਫ.) ਅਤੇ ਸ਼ੇਰ ਪ੍ਰਾਜੈਕਟ ਦੇ ਨਿਰਦੇਸ਼ਕ ਉੱਤਮ ਸ਼ਰਮਾ ਦੇ ਦਫ਼ਤਰ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਮੰਗਲਵਾਰ ਨੂੰ ਸਵੇਰੇ ਕਰੀਬ ਸਾਢੇ 10 ਵਜੇ ਨਰ ਚੀਤਾ ‘ਪਵਨ’ ਝਾੜੀਆਂ ’ਚ ਇਕ ਪਾਣੀ ਨਾਲ ਭਰੇ ਨਾਲੇ ਦੇ ਕੰਡੇ ਮਿਲਿਆ। ਉਸ ਦੇ ਸਰੀਰ ’ਤੇ ਕਿਤੇ ਵੀ ਕੋਈ ਬਾਹਰੀ ਸੱਟ ਨਹੀਂ ਵੇਖੀ ਗਈ। ਬਿਆਨ ਮੁਤਾਬਕ ਸ਼ੁਰੂਆਤੀ ਕਾਰਨਾਂ ’ਚ ਉਸ ਦੀ ਮੌਤ ਡੁੱਬਣ ਕਾਰਨ ਹੋਈ ਲੱਗਦੀ ਹੈ।


author

Rakesh

Content Editor

Related News