ਭੋਪਾਲ ਗੈਸ ਤ੍ਰਾਸਦੀ : ਫਰਾਰ ਦੋਸ਼ੀ ਸਾਬਕਾ ਕਰਮਚਾਰੀ 6 ਸਾਲਾਂ ਬਾਅਦ ਗ੍ਰਿਫਤਾਰ

2/20/2020 10:17:10 AM

ਨਾਗਪੁਰ (ਵਾਰਤਾ)— ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਭੋਪਾਲ ਦੇ ਯੂਨੀਅਨ ਕਾਰਬਾਈਡ ਗੈਸ ਤ੍ਰਾਸਦੀ ਦੇ ਦੋਸ਼ੀ ਅਤੇ ਪਿਛਲੇ 6 ਸਾਲਾਂ ਤੋਂ ਫਰਾਰ ਇਕ ਸਾਬਕਾ ਕਰਮਚਾਰੀ ਨੂੰ ਮਹਾਰਾਸ਼ਟਰ ਦੇ ਨਾਗਪੁਰ ਤੋਂ ਗ੍ਰਿਫਤਾਰ ਕਰ ਲਿਆ ਹੈ। ਸੀ. ਬੀ. ਆਈ. ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਏਜੰਸੀ ਨੇ ਯੂਨੀਅਨ ਕਾਰਬਾਈਡ ਦੇ ਸਾਬਕਾ ਕਰਮਚਾਰੀ ਨੂੰ ਮੰਗਲਵਾਰ ਨੂੰ ਨਾਗਪੁਰ ਤੋਂ ਗ੍ਰਿਫਤਾਰ ਕਰ ਲਿਆ। ਸਾਬਕਾ ਕਰਮਚਾਰੀ ਨੂੰ ਭੋਪਾਲ ਦੀ ਇਕ ਅਦਾਲਤ ਨੇ ਗੈਸ ਤ੍ਰਾਸਦੀ ਮਾਮਲੇ ਵਿਚ ਦੋਸ਼ੀ ਠਹਿਰਾਇਆ ਸੀ। ਉਹ ਸਾਲ 2016 ਤੋਂ ਫਰਾਰ ਸੀ।

PunjabKesari

ਜ਼ਿਕਰਯੋਗ ਹੈ ਕਿ 3 ਦਸੰਬਰ 1984 ਨੂੰ ਯੂਨੀਅਨ ਕਾਰਬਾਈਡ ਕੀਟਨਾਸ਼ਕ ਕਾਰਖਾਨੇ ਤੋਂ ਜ਼ਹਿਰੀਲੀ ਗੈਸ ਦਾ ਰਿਸਾਵ ਹੋਇਆ ਸੀ, ਜਿਸ 'ਚ ਵੱਡੀ ਗਿਣਤੀ 'ਚ ਲੋਕਾਂ ਦੀ ਮੌਤ ਹੋ ਗਈ ਸੀ। ਸੀ. ਬੀ. ਆਈ. ਨੇ ਇਸ ਮਾਮਲੇ ਦੀ ਜਾਂਚ 12 ਦਸੰਬਰ 1984 ਨੂੰ ਸ਼ੁਰੂ ਕੀਤੀ ਸੀ। ਭੋਪਾਲ ਦੀ ਇਕ ਅਦਾਲਤ ਨੇ 2010 ਵਿਚ ਯੂਨੀਅਨ ਕਾਰਬਾਈਡ ਦੀ ਭਾਰਤੀ ਇਕਾਈ ਦੇ ਪ੍ਰਧਾਨ ਕੇਸ਼ੁਭ ਮਹਿੰਦਰਾ ਅਤੇ ਮੈਨੇਜਰ ਡਾਇਰੈਕਟਰ ਵੀ. ਪੀ. ਗੋਖਲੇ ਸਮੇਤ 8 ਕਰਮਚਾਰੀਆਂ ਨੂੰ ਦੋਸ਼ੀ ਠਹਿਰਾਇਆ ਸੀ ਅਤੇ ਸਾਰਿਆਂ ਨੂੰ 2-2 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਸੀ।


Tanu

Edited By Tanu