ਬਾਈਕ ਦੀ ਚੈਨ ''ਚ ਫਸਿਆ ਸ਼ਾਲ, ਧੜ ਤੋਂ ਵੱਖ ਹੋ 5 ਫੁੱਟ ਦੂਰ ਜਾ ਡਿੱਗਾ ਸਿਰ

12/09/2019 2:38:39 PM

ਭੋਪਾਲ— ਭੋਪਾਲ ਦੇ ਬਿਲਖਿਰੀਆ ਇਲਾਕੇ 'ਚ ਸ਼ਨੀਵਾਰ ਸਵੇਰੇ ਇਕ ਖਤਰਨਾਕ ਘਟਨਾ ਵਾਪਰੀ। ਇੱਥੇ ਬਾਈਕ 'ਤੇ ਪਿੱਛੇ ਬੈਠੇ ਇਕ 75 ਬਜ਼ੁਰਗ ਦਾ ਸਿਰ ਧੜ ਤੋਂ ਵੱਖ ਹੋ ਗਿਆ। ਉਹ ਠੰਡ ਤੋਂ ਬਚਣ ਲਈ ਸ਼ਾਲ ਲੈ ਕੇ ਬੈਠਾ ਸੀ। ਇਸ ਦੌਰਾਨ ਸ਼ਾਲ ਦਾ ਕਿਨਾਰਾ ਬਾਈਕ ਦੀ ਚੈਨ 'ਚ ਫਸ ਗਿਆ। ਇਸ ਨਾਲ ਉਸ ਦਾ ਗਲਾ ਸ਼ਾਲ 'ਚ ਫਸ ਗਿਆ ਅਤੇ ਸਿਰ ਧੜ ਤੋਂ ਵੱਖ ਹੋ ਗਿਆ। ਪੁਲਸ ਨੇ ਸ਼ਿਕਾਇਤ ਦਰਜ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ। 75 ਸਾਲਾ ਬੁੱਧਰਾਮ ਉਈਕੇ ਪਿੰਡ ਬਸਾਇਆ ਬਿਲਖਿਰੀਆ 'ਚ ਰਹਿੰਦੇ ਸਨ। ਉਹ ਪਿਛਲੇ ਕੁਝ ਦਿਨਾਂ ਤੋਂ ਠੰਡ ਹੋਣ ਕਾਰਨ ਆਪਣੇ ਦੋਹਤੇ ਪ੍ਰਕਾਸ਼ ਉਈਕੇ ਕੋਲ ਪਿਪਲਾਨੀ ਦੁਰਗਾ ਮੰਦਰ ਕੋਲ ਰਹਿਣ ਆ ਗਏ ਸਨ।
 

ਪੈਨਸ਼ਨ ਯੋਜਨਾ ਦੇ 300 ਰੁਪਏ ਲੈਣ ਜਾ ਰਹੇ ਸਨ ਬੈਂਕ
ਉਹ ਸਮਾਜਿਕ ਸੁਰੱਖਿਆ ਪੈਨਸ਼ਨ ਯੋਜਨਾ ਦੇ 300 ਰੁਪਏ ਲੈਣ ਲਈ ਆਪਣੇ ਦੋਹਤੇ ਗੁੱਡੂ ਨਾਲ ਪਿਪਲਾਨੀ ਤੋਂ ਬਿਲਖਿਰੀਆ ਬੈਂਕ ਤੋਂ 300 ਰੁਪਏ ਪੈਨਸ਼ਨ ਲੈਣ ਬਾਈਕ 'ਤੇ ਨਿਕਲੇ ਸਨ। ਗੁੱਡੂ ਬਾਈਕ ਚਲਾ ਰਿਹਾ ਸੀ ਅਤੇ ਬੁੱਧਰਾਮ ਸ਼ਾਲ ਲੈ ਕੇ ਪਿੱਛੇ ਬੈਠ ਗਏ ਸਨ। ਉਨ੍ਹਾਂ ਨੇ ਗਲੇ 'ਤੇ ਸ਼ਾਲ ਨੂੰ ਲਪੇਟ ਰੱਖਿਆ ਸੀ। ਬਿਲਖਿਰੀਆ ਟੀ.ਆਈ. ਲੋਕੇਂਦਰ ਸਿੰਘ ਠਾਕੁਰ ਨੇ ਦੱਸਿਆ ਕਿ ਉਹ ਘਰ ਤੋਂ ਨਿਕਲ ਕੇ ਨਵਾਂ ਬਾਇਪਾਸ ਵਿਸ਼ਨੂੰ ਢਾਬੇ 'ਤੇ ਪਹੁੰਚੇ ਸਨ, ਉਦੋਂ ਉਨ੍ਹਾਂ ਦੀ ਸ਼ਾਲ ਦਾ ਕਿਨਾਰਾ ਬਾਈਕ ਦੀ ਚੈਨ 'ਚ ਜਾ ਕੇ ਫਸ ਗਿਆ। ਉਹ ਕੁਝ ਬੋਲ ਪਾਉਂਦੇ, ਇਸ ਤੋਂ ਪਹਿਲਾਂ ਹੀ ਉਸ ਦਾ ਸਿਰ ਧੜ ਤੋਂ ਦੂਰ ਜਾ ਕੇ ਡਿੱਗ ਗਿਆ। ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਉਨ੍ਹਾਂ ਦੀ ਲਾਸ਼ ਨੂੰ ਹਮੀਦੀਆ ਹਸਪਤਾਲ ਪੋਸਟਮਾਰਟਮ ਲਈ ਭਿਜਵਾਇਆ।
 

5 ਫੁੱਟ ਦੂਰ ਜਾ ਡਿੱਗਾ ਸਿਰ
ਪ੍ਰਕਾਸ਼ ਉਈਕੇ ਨੇ ਦੱਸਿਆ ਕਿ ਗਲਾ ਸ਼ਾਲ ਨਾਲ ਕੱਟਣ ਤੋਂ ਬਾਅਦ ਬਾਈਕ ਨੂੰ ਰੋਕਿਆ ਤਾਂ ਧੜ ਤੋਂ ਸਿਰ ਕਰੀਬ 5 ਫੁੱਟ ਦੂਰ ਜਾ ਕੇ ਡਿੱਗਾ ਸੀ। ਦੂਜੇ ਪਾਸੇ ਹਸਪਤਾਲ 'ਚ ਪੋਸਟਮਾਰਟਮ ਹੋਣ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ ਗਈ। ਮ੍ਰਿਤਕ ਬੁੱਧਰਾਮ ਉਈਕੇ ਦੇ 2 ਬੇਟੇ ਹਨ। ਸਾਰੇ ਨਾਲ ਹੀ ਰਹਿੰਦੇ ਹਨ।
 

2 ਵਾਰ ਟੋਕਿਆ ਸੀ ਸ਼ਾਲ ਸੰਭਾਲਣਾ
ਬਾਈਕ ਚੱਲਾ ਰਹੇ ਗੁੱਡੂ ਉਈਕੇ ਨੇ ਕਿਹਾ,''ਮੈਂ ਬਾਬਾ ਨੂੰ 2 ਵਾਰ ਬਾਈਕ ਚਲਾਉਂਦੇ ਸਮੇਂ ਬੋਲਿਆ ਸੀ ਕਿ ਸ਼ਾਲ ਦਾ ਕਿਨਾਰਾ ਹੇਠਾਂ ਲਟਕ ਰਿਹਾ ਹੈ। ਉਸ ਨੂੰ ਉੱਪਰ ਕਰ ਲੈਣਾ। ਇਸ ਤੋਂ ਪਹਿਲਾਂ ਵੀ ਅਸੀਂ ਉਨ੍ਹਾਂ ਨੂੰ ਬਾਈਕ 'ਤੇ ਇਸੇ ਤਰ੍ਹਾਂ ਬਿਠਾ ਕੇ ਲਿਜਾਂਦੇ ਸੀ ਪਰ ਅਜਿਹੀ ਪਰੇਸ਼ਾਨੀ ਨਹੀਂ ਹੋਈ। ਉਹ ਰੋਜ਼ਾਨਾ ਪੈਨਸ਼ਨ ਲੈਣ ਦੀ ਗੱਲ ਕਹਿ ਰਹੇ ਸਨ, ਇਸ ਲਈ ਸ਼ਨੀਵਾਰ ਨੂੰ ਸਵੇਰੇ ਹੀ ਉਨ੍ਹਾਂ ਨੂੰ ਲੈ ਕੇ ਬੈਂਕ ਲਈ ਨਿਕਲਿਆ ਸੀ।


DIsha

Content Editor

Related News