ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ’ਚ ਭਾਜਪਾ ਕਾਰਕੁੰਨ ਨੂੰ ਦਿੱਤੀ ‘ਫਲਾਈਂਗ ਕਿੱਸ’
Wednesday, Dec 07, 2022 - 12:53 PM (IST)
ਝਾਲਾਵਾੜ (ਭਾਸ਼ਾ)– ਰਾਜਸਥਾਨ ਦੇ ਝਾਲਾਵਾੜ ’ਚ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ ਮੰਗਲਵਾਰ ਸਵੇਰੇ ਫਿਰ ਸ਼ੁਰੂ ਹੋਈ ਅਤੇ ਇਸ ਨੇ ਸਵੇਰੇ ਦੇ ਪੜਾਅ ’ਚ ਝਾਲਾਵਾੜ ਸ਼ਹਿਰ ਨੂੰ ਪਾਰ ਕਰ ਲਿਆ। ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕਾਰਕੁੰਨਾਂ ਨੂੰ ਫਲਾਈਂਗ ਕਿੱਸ ਦਿੱਤਾ ਜੋ ਉਨ੍ਹਾਂ ਦੀ ਯਾਤਰਾ ਦੀ ਝਲਕ ਪਾਉਣ ਲਈ ਪਾਰਟੀ ਦਫਤਰ ਦੀ ਛੱਤ ’ਤੇ ਇੰਤਜ਼ਾਰ ਕਰ ਰਹੇ ਸਨ।
ਇਹ ਵੀ ਪੜ੍ਹੋ– WhatsApp ਯੂਜ਼ਰਜ਼ ਸਾਵਧਾਨ! ਭੁੱਲ ਕੇ ਵੀ ਨਾ ਡਾਇਲ ਕਰੋ ਇਹ ਨੰਬਰ, ਅਕਾਊਂਟ ਹੋ ਸਕਦੈ ਹੈਕ
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਜੈ ਸੀਆਰਾਮ ਅਤੇ ਹੇ ਰਾਮ ਦਾ ਨਾਅਰਾ ਨਾ ਲਗਾਉਣ ਨੂੰ ਲੈ ਕੇ ਸੋਮਵਾਰ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ) ਅਤੇ ਭਾਰਤੀ ਜਨਤਾ ਪਾਰਟੀ ’ਤੇ ਨਿਸ਼ਾਨਾ ਵਿੰਨ੍ਹਿਆ ਸੀ। ਗਾਂਧੀ ਦੇ ਨਾਲ ਮੁੱਖ ਮੰਤਰੀ ਅਸ਼ੋਕ ਗਹਿਲੋਤ, ਕਾਂਗਰਸ ਦੀ ਸੂਬਾ ਇਕਾਈ ਦੇ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ, ਸਾਬਕਾ ਉੱਪ ਮੁੱਖ ਮੰਤਰੀ ਸਚਿਨ ਪਾਇਲਟ, ਕਈ ਮੰਤਰੀ, ਵਿਧਾਇਕ ਅਤੇ ਕਈ ਹੋਰ ਨੇਤਾ ਤੇ ਕਾਰਕੁੰਨ ਸ਼ਾਮਲ ਸਨ।
ਇਹ ਵੀ ਪੜ੍ਹੋ– ਲਖਨਊ ਦੇ 4 ਨੰਨ੍ਹੇ ਵਿਗਿਆਨੀਆਂ ਨੇ ਮਚਾਈ ਧਮਾਲ, ਬਣਾਈਆਂ ਸਭ ਤੋਂ ਸਸਤੀਆਂ ਇਲੈਕਟ੍ਰਿਕ ਕਾਰਾਂ