''ਭਾਰਤ ਜੋੜੋ ਯਾਤਰਾ'': ਸ਼੍ਰੀਨਗਰ ਦੇ ਲਾਲ ਚੌਕ ''ਤੇ ਰਾਹੁਲ ਗਾਂਧੀ ਨੇ ਲਹਿਰਾਇਆ ''ਤਿਰੰਗਾ'', ਪੂਰਾ ਇਲਾਕਾ ਸੀਲ
Sunday, Jan 29, 2023 - 12:40 PM (IST)
ਸ਼੍ਰੀਨਗਰ- ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਆਖਰੀ ਪੜਾਅ ਵੱਲ ਹੈ। ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਇਹ ਯਾਤਰਾ ਭਲਕੇ ਕਸ਼ਮੀਰ ਵਿਚ ਖ਼ਤਮ ਹੋਵੇਗੀ। ਉਸ ਤੋਂ ਪਹਿਲਾਂ ਅੱਜ ਯਾਨੀ ਕਿ ਐਤਵਾਰ ਨੂੰ ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਦੇ ਇਤਿਹਾਸਕ ਲਾਲ ਚੌਕ 'ਤੇ ਰਾਹੁਲ ਗਾਂਧੀ ਨੇ ਤਿਰੰਗਾ ਲਹਿਰਾਇਆ। ਉਨ੍ਹਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਪੁਲਵਾਮਾ ਅੱਤਵਾਦੀ ਹਮਲੇ ਦੇ ਸ਼ਹੀਦ ਜਵਾਨਾਂ ਨੂੰ ਰਾਹੁਲ ਨੇ ਦਿੱਤੀ ਸ਼ਰਧਾਂਜਲੀ, ਮਿੱਟੀ ਚੁੰਮ ਕੇ ਕੀਤਾ ਨਮਨ
ਘਾਟੀ ਵਿਚ ਠੰਡ ਦੇ ਬਾਵਜੂਦ ਰਾਹੁਲ ਗਾਂਧੀ ਬਿਨਾਂ ਰੁਕੇ, ਬਿਨਾਂ ਥੱਕੇ ਚੱਲਦੇ ਜਾ ਰਹੇ ਹਨ। ਭਾਰਤ ਜੋੜੋ ਯਾਤਰਾ ਲਈ ਅੱਜ ਦਾ ਦਿਨ ਅਹਿਮ ਹੋ ਨਿਬੜਿਆ। ਰਾਹੁਲ ਨੇ ਲਾਲ ਚੌਕ 'ਤੇ ਤਿਰੰਗਾ ਲਹਿਰਾ ਕੇ ਯਾਤਰਾ ਨੂੰ ਹੋਰ ਇਤਿਹਾਸਕ ਬਣਾ ਦਿੱਤਾ ਹੈ। ਇਸ ਦੌਰਾਨ ਵੱਡੀ ਗਿਣਤੀ ਵਿਚ ਰਾਹੁਲ ਨਾਲ ਕਾਂਗਰਸ ਵਰਕਰ ਅਤੇ ਲੋਕ ਮੌਜੂਦ ਰਹੇ। ਜਿਨ੍ਹਾਂ ਨੇ ਤਿਰੰਗੇ ਨੂੰ ਸਲਾਮੀ ਦਿੱਤੀ ਅਤੇ ਰਾਸ਼ਟਰੀ ਗੀਤ ਵੀ ਗਾਇਆ।
ਇਹ ਵੀ ਪੜ੍ਹੋ- J&K ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ 'ਭਾਰਤ ਜੋੜੋ ਯਾਤਰਾ' 'ਚ ਹੋਈ ਸ਼ਾਮਲ
ਲਾਲ ਚੌਕ ਮਗਰੋਂ ਯਾਤਰਾ ਸ਼ਹਿਰ ਦੇ ਬੁਲੇਵਾਰਡ ਖੇਤਰ ਵਿਚ ਨਹਿਰੂ ਪਾਰਕ ਵੱਲ ਵਧੇਗੀ, ਜਿੱਥੇ 4,080 ਕਿਲੋਮੀਟਰ ਲੰਬੀ ਇਸ ਪੈਦਲ ਯਾਤਰਾ ਦੀ ਸਮਾਪਤੀ ਹੋ ਜਾਵੇਗੀ। ਇਹ ਯਾਤਰਾ 7 ਸਤੰਬਰ ਨੂੰ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ ਅਤੇ ਦੇਸ਼ ਭਰ ਦੇ 75 ਜ਼ਿਲ੍ਹਿਆਂ ਤੋਂ ਲੰਘ ਚੁੱਕੀ ਹੈ।
ਇਹ ਵੀ ਪੜ੍ਹੋ- 70 ਸਾਲ ਦੇ ਸਹੁਰੇ ਨੇ 28 ਸਾਲਾ ਨੂੰਹ ਨਾਲ ਕਰਵਾਇਆ ਵਿਆਹ, ਮੰਦਰ 'ਚ ਲਏ ਫੇਰੇ
LIVE: National flag hoisting at Lal Chowk, Srinagar, Jammu and Kashmir. #BharatJodoYatra https://t.co/m9aDgs8GXI
— Congress (@INCIndia) January 29, 2023