ਜਲਦ ਦੂਰੀ ਹੋਵੇਗੀ ਵੈਕਸੀਨ ਦੀ ਕਿੱਲਤ, ਭਾਰਤ ਬਾਇਓਟੇਕ ਹਰ ਸਾਲ ਬਣਾਏਗਾ 90 ਕਰੋੜ ਤੋਂ ਵੱਧ ਕੋਵੈਕਸੀਨ

Friday, May 21, 2021 - 02:42 PM (IST)

ਜਲਦ ਦੂਰੀ ਹੋਵੇਗੀ ਵੈਕਸੀਨ ਦੀ ਕਿੱਲਤ, ਭਾਰਤ ਬਾਇਓਟੇਕ ਹਰ ਸਾਲ ਬਣਾਏਗਾ 90 ਕਰੋੜ ਤੋਂ ਵੱਧ ਕੋਵੈਕਸੀਨ

ਨੈਸ਼ਨਲ ਡੈਸਕ- ਭਾਰਤ ਬਾਇਓਟੇਕ ਨੇ ਕਿਹਾ ਕਿ ਉਹ ਆਪਣੀ ਸਹਾਇਕ ਦੇ ਗੁਜਰਾਤ ਦੇ ਅੰਕਲੇਸ਼ਵਰ ਸਥਿਤ ਪਲਾਂਟ 'ਚ ਕੋਰੋਨਾ ਦੇ ਟੀਕੇ ਕੋਵੈਕੀਸਨ ਦੀਆਂ ਹੋਰ 20 ਕਰੋੜ ਖੁਰਾਕਾਂ ਦਾ ਉਤਪਾਦਨ ਕਰੇਗੀ। ਇਸ ਦੇ ਨਾਲ ਕੰਪਨੀ ਦਾ ਕੁੱਲ ਸਾਲਾਨਾ ਉਤਪਾਦਨ ਇਕ ਕਰੋੜ ਖੁਰਾਕ (ਯਾਨੀ 90 ਕਰੋੜ ਤੋਂ ਵੱਧ ਨੇੜੇ-ਤੇੜੇ) ਤੱਕ ਪਹੁੰਚ ਜਾਵੇਗਾ। ਕੰਪਨੀ ਦੇ ਸੰਯੁਕਤ ਪ੍ਰਬੰਧਕ ਨਿਰਦੇਸ਼ਕ ਸੁਚਿਤਰਾ ਏਲਾ ਅਨੁਸਾਰ, ਭਾਰਤ ਬਾਇਓਟੇਕ ਨੇ ਐਲਾਨ ਕੀਤਾ ਹੈ ਕਿ ਅਗਲੇ 4 ਮਹੀਨਿਆਂ 'ਚ ਇਸ 'ਚ ਤੇਜ਼ੀ ਆਉਣ ਦੀ ਉਮੀਦ ਹੈ। ਇਸ ਨਾਲ ਕੋਵਿਡ ਵੈਕਸੀਨ ਸਮਰੱਥਾ ਇਕ ਮਹੀਨੇ 'ਚ 1.7 ਕਰੋੜ ਖੁਰਾਕ ਵੱਧ ਜਾਵੇਗੀ। ਹੈਦਰਾਬਾਦ ਦੀ ਕੰਪਨੀ ਨੇ ਕਿਹਾ ਕਿ ਉਹ ਆਪਣੀ ਸਹਿਯੋਗੀ ਸ਼ਿਰੋਨ ਬੇਹਰਿੰਗ ਵੈਕਸੀਨਜ਼ ਦੇ ਅੰਕਲੇਸ਼ਵਰ ਸਥਿਤ ਉਤਪਾਦਨ ਪਲਾਂਟ ਦਾ ਇਸਤੇਮਾਲ ਕੋਵੈਕਸੀਨ ਦੀਆਂ ਹੋਰ 20 ਕਰੋੜ ਖੁਰਾਕਾਂ ਦਾ ਨਿਰਮਾਣ ਕਰਨ ਲਈ ਕਰੇਗੀ। 

ਭਾਰਤ ਬਾਇਓਟੇਕ ਨੇ ਇਕ ਬਿਆਨ 'ਚ ਕਿਹਾ ਕਿ ਕੰਪਨੀ ਦੀ ਜੀ.ਐੱਮ.ਪੀ. ਪਲਾਂਟਾਂ 'ਚ ਕੋਵੈਕਸੀਨ ਦੀਆਂ 20 ਕਰੋੜ ਖੁਰਾਕਾਂ ਹਰ ਸਾਲ ਉਤਪਾਦਨ ਦੀ ਯੋਜਨਾ ਹੈ। ਇਨ੍ਹਾਂ ਪਲਾਂਟਾਂ 'ਚ ਜੀ.ਐੱਮ.ਪੀ. (ਚੰਗੇ ਨਿਰਮਾਣ ਤਰੀਕੇ) ਅਤੇ ਜੈਵ ਸੁਰੱਖਿਆ ਦੇ ਮਾਨਕਾਂ ਦੇ ਅਧੀਨ ਪਹਿਲਾਂ ਤੋਂ ਹੀ ਇਨਐਕਟੀਵੇਟੇਡ ਵੇਰੋ ਸੈੱਲ ਪਲੇਟਫਾਰਮ ਟੈਕਨਾਲੋਜੀ 'ਤੇ ਆਧਾਰਿਤ ਟੀਕਿਆਂ ਦੇ ਉਤਪਾਦਨ ਦਾ ਕੰਮ ਜਾਰੀ ਹੈ।'' ਕੰਪਨੀ ਨੇ ਕਿਹਾ ਕਿ ਅੰਕਲੇਸ਼ਵਰ ਪਲਾਂਟ 'ਚ ਸਾਲ ਦੀ ਆਖ਼ਰੀ ਤਿਮਾਹੀ 'ਚ ਕੋਵੈਕਸੀਨ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ। ਕੰਪਨੀ ਨੇ ਕਿਹਾ ਕਿ ਉਹ ਪਹਿਲਾਂ ਹੀ ਆਪਣੇ ਹੈਦਰਾਬਾਦ ਅਤੇ ਬੈਂਗਲੁਰੂ ਕੰਪਲੈਕਸਾਂ 'ਚ ਟੀਕੇ ਲਈ ਕਈ ਉਤਪਾਦਨ ਲਾਈਨਾਂ ਤਾਇਨਾਤ ਕਰ ਚੁਕੀ ਹੈ। ਭਾਰਤ ਬਾਇਓਟੇਕ ਦੀ 100 ਫੀਸਦੀ ਮਲਕੀਅਤ ਵਾਲੀ ਸ਼ਿਰੋਨ ਬੇਹਰਿੰਗ ਵੈਕਸੀਨਜ਼ ਦੁਨੀਆ 'ਚ ਰੈਬਿਜ਼ ਦੇ ਟੀਕੇ ਦੇ ਸਭ ਤੋਂ ਵੱਡੇ ਨਿਰਮਾਤਾਵਾਂ 'ਚੋਂ ਇਕ ਹੈ।


author

DIsha

Content Editor

Related News