ਆਫ ਦਿ ਰਿਕਾਰਡ: ਹਰ ਮਹੀਨੇ 11 ਕਰੋੜ ਖੁਰਾਕਾਂ ਦੇ ਉਤਪਾਦਨ ਲਈ ਭਾਰਤ ਬਾਇਓਟੈੱਕ ਨੂੰ ਵੱਡੀ ਮਦਦ

06/19/2021 10:51:28 AM

ਨਵੀਂ ਦਿੱਲੀ– ਕੋਵੈਕਸੀਨ ਟੀਕਾ ਬਣਾਉਣ ਵਾਲੀ ਭਾਰਤ ਬਾਇਓਟੈੱਕ ਲਿਮਟਿਡ (ਬੀ.ਬੀ.ਐੱਲ.) ਨੂੰ 2-3 ਕਰੋੜ ਖੁਰਾਕ ਪ੍ਰਤੀ ਮਹੀਨਾ ਦੇ ਮੌਜੂਦਾ ਉਤਪਾਦਨ ਦੇ ਪੱਧਰ ਤੋਂ ਵਧਾ ਕੇ 11 ਕਰੋੜ ਖੁਰਾਕ ਪ੍ਰਤੀ ਮਹੀਨਾ ਕਰਨ ਲਈ ਕੇਂਦਰ ਸਰਕਾਰ ਦੇ ਨਾਲ-ਨਾਲ ਕਈ ਸੂਬਾਈ ਸਰਕਾਰਾਂ ਵੀ ਪੈਸਾ ਦੇ ਰਹੀਆਂ ਹਨ। ਕੰਪਨੀ ਦਾ ਕਹਿਣਾ ਹੈ ਕਿ ਇਸ ਆਰਥਿਕ ਮਦਦ ਨਾਲ ਉਹ ਜੁਲਾਈ-ਅਗਸਤ ਤੱਕ ਹਰ ਮਹੀਨੇ 5 ਕਰੋੜ ਤੱਕ ਖੁਰਾਕਾਂ ਬਣਾਉਣ ਲੱਗੇਗੀ।

ਇਹ ਵੀ ਪੜ੍ਹੋ– PM ਮੋਦੀ ਨੇ ਫਰੰਟਲਾਈਨ ਵਰਕਰਾਂ ਲਈ ਸ਼ੁਰੂ ਕੀਤੀ ਨਵੀਂ ਮੁਹਿੰਮ, 1 ਲੱਖ ਯੋਧਿਆਂ ਨੂੰ ਮਿਲੇਗਾ ਲਾਭ

ਕੇਂਦਰ ਸਰਕਾਰ ਜਨਤਕ ਖੇਤਰ ਦੀਆਂ ਤਿੰਨ ਕੰਪਨੀਆਂ ਮੁੰਬਈ ਸਥਿਤ ਹੈਫਕਿਨ ਬਾਇਓਫਾਰਮਾਸਿਊਟੀਕਲ ਕਾਰਪੋਰੇਸ਼ਨ (ਐੱਚ.ਬੀ.ਸੀ.), ਰਾਸ਼ਟਰੀ ਡੇਅਰੀ ਵਿਕਾਸ ਬੋਰਡ (ਐੱਨ.ਡੀ.ਡੀ.ਬੀ.) ਦੀ ਗੁਜਰਾਤ ਇਕਾਈ ਇੰਡੀਅਨ ਇਮਿਊਨੋਲਾਜਿਕਲਸ ਅਤੇ ਬੁਲੰਦਸ਼ਹਿਰ ਸਥਿਤ ਭਾਰਤ ਇਮਿਊਨੋਲਾਜਿਕਲਸ ਐਂਡ ਬਾਇਊਲੋਜਿਕਲਸ (ਬਿਬਕਾਲਸ) ਨੂੰ ਗ੍ਰਾਂਟ ਦੇ ਰਹੀ ਹੈ। ਹੈਫਕਿਨ ਬਾਇਓਫਾਰਮਾਸਿਊਟੀਕਲ ਕਾਰਪੋਰੇਸ਼ਨ 2 ਕਰੋੜ ਖੁਰਾਕਾਂ ਦਾ ਹਰ ਮਹੀਨੇ ਉਤਪਾਦਨ ਕਰੇਗਾ। ਕੇਂਦਰ ਸਰਕਾਰ ਨੇ ਉਸ ਨੂੰ 65 ਕਰੋੜ ਰੁਪਏ ਦਿੱਤੇ ਹਨ ਜਦੋਕਿ ਮਹਾਰਾਸ਼ਟਰ ਸਰਕਾਰ 95 ਕਰੋੜ ਰੁਪਏ ਦੇ ਰਹੀ ਹੈ। ਲੰਬੇ ਸਮੇਂ ਤੋਂ ਬੰਦ ਪਈ ਇਸ ਇਕਾਈ ਨੂੰ ਸ਼ੁਰੂ ਹੋਣ ’ਚ ਸਮਾਂ ਲੱਗੇਗਾ।

ਇਹ ਵੀ ਪੜ੍ਹੋ– ਗੁਜਰਾਤ: ਹੁਣ ਸਾਬਰਮਤੀ ਨਦੀ ’ਚ ਮਿਲਿਆ ਕੋਰੋਨਾ ਵਾਇਰਸ, ਸਾਰੇ ਨਮੂਨੇ ਪਾਏ ਗਏ ਪਾਜ਼ੇਟਿਵ

ਇੰਡੀਅਨ ਇਮਿਊਨੋਲਾਜਿਕਲਸ ਕੋਲੋਂ ਹਰ ਮਹੀਨੇ 1.20 ਕਰੋੜ ਖੁਰਾਕਾਂ ਬਣਵਾਉਣ ਲਈ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਉਸ ਵਿਚ ਕਾਫੀ ਪੈਸਾ ਪਾ ਰਿਹਾ ਹੈ। ਭਾਰਤ ਨੇ ਬਿਬਕਾਲਸ ਨੂੰ ਮਦਦ ਵਜੋ 30 ਕਰੋੜ ਰੁਪਏ ਦਿੱਤੇ ਹਨ। ਉਸ ਨੇ ਅਜੇ ਆਪਣੀ ਲੈਬਾਰਟਰੀ ਸਥਾਪਤ ਕਰਨੀ ਹੈ। ਇਹ ਸਾਰੇ ਕੰਮ ਇਸ ਸਾਲ ਅਕਤੂਬਰ-ਨਵੰਬਰ ਤੱਕ ਹੋ ਜਾਣਗੇ। ਖੁਦ ਭਾਰਤ ਬਾਇਓਟੈੱਕ ਵੀ ਆਪਣੀਆਂ ਉਤਪਾਦਨ ਸਹੂਲਤਾਂ ਵਧਾ ਰਹੀ ਹੈ। ਇਥੇ ਅਕਤੂਬਰ-ਨਵੰਬਰ ਤੋਂ ਵਾਧੂ ਉਤਪਾਦਨ ਸ਼ੁਰੂ ਹੋ ਜਾਵੇਗਾ। ਇੰਝ ਹੋਣ ਨਾਲ ਭਾਰਤ ਬਾਇਓਟੈੱਕ ਆਪਣਾ ਮਾਸਿਕ ਉਤਪਾਦਨ 6 ਕਰੋੜ ਖੁਰਾਕਾਂ ਤੱਕ ਕਰ ਲਏਗੀ।

ਇਹ ਵੀ ਪੜ੍ਹੋ– ਕੋਵਿਡ ਦੀਆਂ ਫਰਜ਼ੀ ਖਬਰਾਂ ਲਈ ਫੇਸਬੁੱਕ ਨੇ ਸ਼ੁਰੂ ਕੀਤਾ ‘ਥਰਡ ਪਾਰਟੀ ਫੈਕਟ ਚੈਕਿੰਗ’ ਪ੍ਰੋਗਰਾਮ

ਗੁਜਰਾਤ ਸਰਕਾਰ ਵੀ ਵੱਡੇ ਪੱਧਰ ’ਤੇ ਕੋਵੈਕਸੀਨ ਟੀਕਿਆਂ ਦਾ ਉਤਪਾਦਨ ਕਰਨ ਲਈ ਬਾਇਓਟੈੱਕ ਦੀ ਬਹੁਤ ਮਦਦ ਕਰ ਰਹੀ ਹੈ। ਗੁਜਰਾਤ ਸਥਿਤ ਹੈਸਟਰ ਬਾਇਸਾਇੰਸਸਿਜ਼ ਨੇ ਕੋਵੈਕਸੀਨ ਦੇ ਉਤਪਾਦਨ ਲਈ ਗੁਜਰਾਤ ਸਰਕਾਰ ਨਾਲ ਸਮਝੌਤਾ ਕੀਤਾ ਹੈ ਜੋ ਉਸ ਨੂੰ ਅੰਸ਼ਿਕ ਤੌਰ ’ਤੇ ਫੰਡ ਵੀ ਦੇ ਰਹੀ ਹੈ। ਗੁਜਰਾਤ ਦੇ ਅੰਕਲੇਸ਼ਵ ਸਥਿਤ ਕਿਰੋਨ ਬੇਹਰਿੰਗ ਸੁਵਿਧਾ ’ਚ 20 ਕਰੋੜ ਟੀਕੇ ਹਰ ਸਾਲ ਤਿਆਰ ਕੀਤੇ ਜਾਣਗੇ।

ਇਹ ਵੀ ਪੜ੍ਹੋ– ‘ਭਾਰਤ ਵਿਚ ਤੇਜ਼ੀ ਨਾਲ 5ਜੀ ਸੇਵਾਵਾਂ ਦੇ ਵਧਣ ਦਾ ਅਨੁਮਾਨ’

ਅਜਿਹਾ ਕਿਹਾ ਜਾ ਰਿਹਾ ਸੀ ਕਿ ਭਾਰਤ ਬਾਇਓਟੈੱਕ 3-4 ਕਰੋੜ ਟੀਕੇ ਜੂਨ ਤੱਕ ਦੇਵੇਗੀ ਪਰ ਇੰਝ ਨਹੀਂ ਹੋ ਸਕਿਆ। ਇਸ ਲਈ 11 ਕਰੋੜ ਟੀਕੇ ਹਰ ਮਹੀਨੇ ਦੇਣ ਦੀ ਗੱਲ ਪੂਰੀ ਹੁੰਦੀ ਨਜ਼ਰ ਨਹੀਂ ਆਉਂਦੀ। ਇਕ ਚੰਗੀ ਖਬਰ ਇਹ ਹੈ ਕਿ ਸੀਰਮ ਕੋਵਿਸ਼ੀਲਡ ਦੇ 8 ਕਰੋੜ ਟੀਕੇ ਸਪਲਾਈ ਕਰ ਰਹੀ ਹੈ। ਉਹ ਇਸ ਨੂੰ ਜੁਲਾਈ ਤੱਕ ਵਧਾ ਕੇ 11 ਕਰੋੜ ਪ੍ਰਤੀ ਮਹੀਨਾ ਕਰਨਾ ਚਾਹੁੰਦੀ ਹੈ। ਕੇਂਦਰ ਉਕਤ ਦੋ ਉਤਪਾਦਕ ਕੰਪਨੀਆਂ ਕੋਲੋਂ 75 ਫੀਸਦੀ ਟੀਕੇ ਖਰੀਦੇਗਾ। ਇਸ ਵਿਚੋਂ 25 ਕਰੋੜ ਕੋਵਿਸ਼ੀਲਡ ਦੇ ਹੋਣਗੇ ਅਤੇ 19 ਕਰੋੜ ਕੋਵੈਕਸੀਨ ਦੇ ਹੋਣਗੇ।


Rakesh

Content Editor

Related News