ਭਾਗਵਤ 10 ਬੱਚੇ ਪੈਦਾ ਕਰ ਕੇ ਉਨ੍ਹਾਂ ਦਾ ਪਾਲਣ-ਪੋਸ਼ਣ ਕਰ ਕੇ ਦਿਖਾਉਣ-ਕੇਜਰੀਵਾਲ

08/22/2016 4:30:41 PM

ਨਵੀਂ ਦਿੱਲੀ— ਆਰ.ਐੱਸ.ਐੱਸ. ਪ੍ਰਮੁੱਖ ਮੋਹਨ ਭਾਗਵਤ ''ਤੇ ਹਿੰਦੂਆਂ ਨੂੰ ਜ਼ਿਆਦਾ ਬੱਚੇ ਪੈਦਾ ਕਰਨ ਵਾਲੇ ਬਿਆਨ ਨੂੰ ਲੈ ਕੇ ਚਾਰੇ ਪਾਸੇ ਹਮਲੇ ਹੋ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੋਹਨ ਭਾਗਵਤ ''ਤੇ ਨਿਸ਼ਾਨਾ ਸਾਧਦੇ ਹੋਏ ਕਿਹਾ,''''ਭਾਗਵਤ ਜੀ ਪਹਿਲਾਂ ਖੁਦ 10 ਬੱਚੇ ਪੈਦਾ ਕਰ ਕੇ ਉਨ੍ਹਾਂ ਦਾ ਪਾਲਣ-ਪੋਸ਼ਣ ਕਰ ਕੇ ਦਿਖਾਉਣ।''''
ਇਸ ਤੋਂ ਪਹਿਲਾਂ ਬਸਪਾ ਨੇ ਵੀ ਮੋਹਨ ਭਾਗਵਤ ਦੇ ਬਿਆਨ ਦਾ ਵਿਰੋਧ ਕੀਤਾ ਸੀ, ਜਿਸ ਤੋਂ ਬਾਅਦ ਦਿਗਵਿਜੇ ਸਿੰਘ ਨੇ ਸੰਘ ਵਰਕਰਾਂ ਨੂੰ ਖੁੱਲ੍ਹੀ ਚੁਣੌਤੀ ਦਿੰਦੇ ਹੋਏ ਕਿਹਾ ਕਿ ਆਬਾਦੀ ਦਾ ਵਧਣਾ ਧਰਮ ਨਾਲ ਸੰਬੰਧਤ ਹੈ ਹੀ ਨਹੀਂ, ਇਹ ਪੂਰੀ ਤਰ੍ਹਾਂ ਨਾਲ ਗਰੀਬੀ ਨਾਲ ਜੁੜੀ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਮੁਸਲਿਮ ਜਨਸੰਖਿਆ ਵਧਣ ਦੀ ਰਫਤਾਰ ਵੀ ਘੱਟ ਹੋ ਰਹੀ ਹੈ। ਸਿਆਸੀ ਫਾਇਦੇ ਲਈ ਆਰ.ਐੱਸ.ਐੱਸ. ਅਤੇ ਭਾਜਪਾ ਝੂਠੀ ਅਫਵਾਹ ਫੈਲਾ ਰਹੇ ਹਨ। ਜ਼ਿਕਰਯੋਗ ਹੈ ਮੋਹਨ ਭਾਗਵਤ ਨੇ ਹਿੰਦੂਆਂ ਦੀ ਘੱਟ ਹੁੰਦੀ ਜਨਸੰਖਿਆ ''ਤੇ ਕਿਹਾ ਸੀ ਕਿ ਕਿਹਾ ਸੀ ਕਿ ਕਿਹੜਾ ਕਾਨੂੰਨ ਕਹਿੰਦਾ ਹੈ ਕਿ ਹਿੰਦੂਆਂ ਦੀ ਜਨਸੰਖਿਆ ਨਹੀਂ ਵਧਣੀ ਚਾਹੀਦੀ ਹੈ? ਜਦੋਂ ਦੂਜਿਆਂ ਦੀ ਆਬਾਦੀ ਵਧ ਰਹੀ ਹੈ ਤਾਂ ਉਨ੍ਹਾਂ ਨੂੰ ਕੌਣ ਰੋਕ ਰਿਹਾ ਹੈ?


Disha

News Editor

Related News