ਜੈਪੁਰ 'ਚ CM ਮਾਨ ਤੇ ਕੇਜਰੀਵਾਲ ਨੇ ਜਾਰੀ ਕੀਤਾ ਗਾਰੰਟੀ ਕਾਰਡ, ਕਿਹਾ-ਭ੍ਰਿਸ਼ਟਾਚਾਰ ਮੁਕਤ ਕਰਾਂਗੇ ਰਾਜਸਥਾਨ

Monday, Sep 04, 2023 - 04:25 PM (IST)

ਜੈਪੁਰ 'ਚ CM ਮਾਨ ਤੇ ਕੇਜਰੀਵਾਲ ਨੇ ਜਾਰੀ ਕੀਤਾ ਗਾਰੰਟੀ ਕਾਰਡ, ਕਿਹਾ-ਭ੍ਰਿਸ਼ਟਾਚਾਰ ਮੁਕਤ ਕਰਾਂਗੇ ਰਾਜਸਥਾਨ

ਜੈਪੁਰ (ਏਜੰਸੀ)- ਆਮ ਆਦਮੀ ਪਾਰਟੀ (ਆਪ) ਨੇ ਰਾਜਸਥਾਨ 'ਚ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਜੈਪੁਰ 'ਚ ਟਾਊਨ ਹਾਲ ਪ੍ਰੋਗਰਾਮ ਦੌਰਾਨ ਗਾਰੰਟੀ ਕਾਰਡ ਲਾਂਚ  ਕੀਤਾ। ਇਸ ਦੌਰਾਨ ਭਗਵੰਤ ਮਾਨ ਨੇ ਕਿਹਾ,''ਅਸੀਂ ਰਾਜਸਥਾਨ ਨੂੰ ਦਿੱਲੀ-ਪੰਜਾਬ ਦੀ ਤਰਜ 'ਤੇ ਭ੍ਰਿਸ਼ਟਾਚਾਰ ਮੁਕਤ ਕਰਾਂਗੇ। ਅਸਥਾਈ ਕਰਮਚਾਰੀਆਂ ਨੂੰ ਅਸੀਂ ਪਰਮਾਨੈਂਟ ਕਰਾਂਗੇ। ਪੰਜਾਬ 'ਚ ਸੱਤਾ 'ਚ ਆਏ ਤਾਂ ਵੱਡੀ ਗਿਣਤੀ 'ਚ ਅਸਥਾਈ ਕਰਮਚਾਰੀ ਸਨ। ਕਹਿੰਦੇ ਸਨ ਕੱਚੇ ਕਰਮਚਾਰੀ ਹਾਂ। ਅਸੀਂ ਕਿਹਾ ਹੁਣ ਤਾਂ ਕੱਚੇ ਘਰਾਂ ਦਾ ਹੀ ਜ਼ਮਾਨਾ ਗਿਆ, ਨੌਕਰੀ ਕਿਵੇਂ ਕੱਚੀ। ਅਸੀਂ ਕਰਮਚਾਰੀਆਂ ਨੂੰ ਪਰਮਾਨੈਂਟ ਕਰ ਰਹੇ ਹਾਂ। ਅਸੀਂ ਰਾਜਸਥਾਨ 'ਚ ਕਰਮਚਾਰੀਆਂ ਨੂੰ ਪਰਮਾਨੈਂਟ ਕਰਾਂਗੇ।''

ਇਹ ਵੀ ਪੜ੍ਹੋ : ਹਰਿਆਣਾ 'ਚ ਗਰਜੇ CM ਭਗਵੰਤ ਮਾਨ, ਕਿਹਾ- 'ਇਹ ਪਬਲਿਕ ਸਭ ਜਾਣਦੀ ਹੈ'

ਭਗਵੰਤ ਮਾਨ ਨੇ ਕਿਹਾ,''ਅਸੀਂ ਜੁਮਲੇ ਵਾਲੇ ਨਹੀਂ ਹੈ, ਅਸੀਂ ਉਹੀ ਗਾਰੰਟੀ ਦਿੰਦੇ ਹਾਂ, ਜੋ ਪੂਰੀ ਕਰ ਸਕਦੇ ਹਾਂ। ਨੀਅਤ ਸਾਫ਼ ਹੋਵੇ ਤਾਂ ਸਭ ਪੂਰਾ ਹੋ ਜਾਂਦਾ ਹੈ। ਅਸੀਂ ਪੰਜਾਬ 'ਚ ਮੁਫ਼ਤ ਬਿਜਲੀ ਕਰਨ ਦਾ ਵਾਅਦਾ ਕੀਤਾ ਸੀ। ਸਾਡੇ ਤੋਂ ਪੁੱਛਿਆ ਗਿਆ ਕਿ ਮੁਫ਼ਤ ਬਿਜਲੀ ਕਿਵੇਂ ਦੇਵੋਗੇ। ਸਾਨੂੰ ਪਤਾ ਸੀ ਕਿ ਜੋ ਸਾਡੇ 'ਤੇ ਸਵਾਲ ਚੁੱਕ ਰਹੇ ਹਨ, ਪੈਸਾ ਤਾਂ ਉੱਥੋਂ ਆਉਣਾ ਹੈ। ਅਸੀਂ ਭ੍ਰਿਸ਼ਟਾਚਾਰੀਆਂ ਨੂੰ ਫੜਨਾ ਸ਼ੁਰੂ ਕੀਤਾ ਤਾਂ ਨੋਟ ਗਿਣਨ ਦੀਆਂ ਮਸ਼ੀਨਾਂ ਮੰਗਾਉਣੀਆਂ ਪਈਆਂ। ਪੈਸਾ ਤਾਂ ਉੱਥੇ ਰੁਕਿਆ ਸੀ। ਮਾਨ ਨੇ ਕਿਹਾ,''ਆਮ ਆਦਮੀ ਪਾਰਟੀ ਨੇ ਦਿੱਲੀ 'ਚ ਜੋ ਕਰ ਦਿਖਾਇਆ, ਉਹੀ ਮਾਡਲ ਪੰਜਾਬ 'ਚ ਅਪਣਾਇਆ। ਮੁਹੱਲਾ ਕਲੀਨਿਕ ਸ਼ਾਨਦਾਰ ਚੱਲ ਰਹੇ ਹਨ। ਸਕੂਲਾਂ ਦੀ ਹਾਲਤ ਸੁਧਾਰ ਦਿੱਤੀ। ਦਿੱਲੀ ਦੇ ਸਰਕਾਰੀ ਸਕੂਲ 'ਚ ਜੱਜਾਂ ਤੱਕ ਦੇ ਬੱਚੇ ਪੜ੍ਹਦੇ ਹਨ। ਅਸੀਂ ਮੁਫ਼ਤ ਬਿਜਲੀ ਦੇ ਰਹੇ ਹਾਂ। ਅਸੀਂ ਸ਼ਹੀਦ ਪਰਿਵਾਰਾਂ ਨੂੰ ਇਕ ਕਰੋੜ ਰੁਪਏ ਦਿੰਦੇ ਹਾਂ।''

ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ,''ਰਾਜਸਥਾਨ 'ਚ ਅਸੀਂ 6 ਗਾਰੰਟੀਆਂ ਦੇ ਕੇ ਜਾ ਰਹੇ ਹਾਂ। ਅਸੀਂ ਮੁਫ਼ਤ ਬਿਜਲੀ ਦੇਵਾਂਗੇ। ਤੁਹਾਡੇ ਬੱਚਿਆਂ ਦੀ ਜ਼ਿੰਮੇਵਾਰੀ ਮੇਰੀ ਹੋਵੇਗੀ। ਪ੍ਰਾਈਵੇਟ ਸਕੂਲਾਂ ਦੀ ਲੁੱਟ ਬੰਦ ਕਰਾਂਗੇ। ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾਵਾਂਗੇ। ਦਿੱਲੀ ਵਰਗੇ ਸ਼ਾਨਦਾਰ ਸਕੂਲ ਬਣਾਵਾਂਗੇ। ਜਿੰਨੇ ਵੀ ਅਸਥਾਈ ਅਧਿਆਪਕ ਹਨ, ਉਨ੍ਹਾਂ ਨੂੰ ਸਥਾਈ ਕਰਾਂਗੇ। ਅਧਿਆਪਕਾਂ ਤੋਂ ਟੀਚਿੰਗ ਤੋਂ ਇਲਾਵਾ ਕੋਈ ਕੰਮ ਨਹੀਂ ਕਰਾਵਾਂਗੇ। ਤੀਜੀ ਗਾਰੰਟੀ ਸਿਹਤ ਦੀ ਗਾਰੰਟੀ ਹੈ। ਤੁਹਾਡੇ ਪਰਿਵਾਰ ਨੂੰ ਚੰਗਾ ਇਲਾਜ ਕਰਵਾਉਣ ਦੀ ਗਾਰੰਟੀ ਸਾਡੀ ਹੋਵੇਗੀ।'' ਕੇਜਰੀਵਾਲ ਨੇ ਕਿਹਾ,''ਅਸੀਂ ਰਾਜਸਥਾਨ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਵਾਂਗੇ। ਸਰਕਾਰ 'ਚ ਪੈਸੇ ਦੀ ਕੋਈ ਕਮੀ ਨਹੀਂ ਹੈ। ਬਸ ਭ੍ਰਿਸ਼ਟਾਚਾਰ ਨੂੰ ਰੋਕਣ ਦੀ ਲੋੜ ਹੈ। ਹਰ ਪਿੰਡ ਅਤੇ ਸ਼ਹਿਰ 'ਚ ਮੁਹੱਲਾ ਕਲੀਨਿਕ ਖੋਲ੍ਹਾਂਗੇ। ਸ਼ਹੀਦ ਹੋਣ ਵਾਲੇ ਫ਼ੌਜੀਆਂ ਦੇ ਪਰਿਵਾਰਾਂ ਨੂੰ ਇਕ ਕਰੋੜ ਦੇਵਾਂਗੇ। ਅਸੀਂ ਰੁਜ਼ਗਾਰ ਦੀ ਗਾਰੰਟੀ ਦੇਵਾਂਗੇ। ਸਰਕਾਰੀ ਅਤੇ ਨਿੱਜੀ ਸੈਕਟਰ 'ਚ ਨੌਕਰੀ ਦੇਵਾਂਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News