ਬਰਾਤ ਤੋਂ ਪਹਿਲਾਂ ਲਾੜੀ ਘਰ ਪਹੁੰਚ ਗਈ 'ਭਾਬੀ', ਕਹਿੰਦੀ 'ਉਹ ਮੇਰਾ, ਮੈਂ ਨਹੀਂ ਹੋਣ ਦਿੰਦੀ ਤੇਰਾ', ਬਸ ਫਿਰ....
Friday, Dec 06, 2024 - 06:52 PM (IST)
ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਜ਼ਿਲ੍ਹੇ ਤੋਂ ਇੱਕ ਹੈਰਾਨੀ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਲਾੜੇ ਦੀ ਭਰਜਾਈ ਨੇ ਵਿਆਹ ਦੀ ਬਰਾਤ ਆਉਣ ਤੋਂ ਪਹਿਲਾਂ ਹੀ ਲਾੜੀ ਦੇ ਘਰ ਪੁਲਸ ਲੈ ਕੇ ਪਹੁੰਚ ਗਈ ਅਤੇ ਵਿਆਹ ਰੁੱਕਵਾ ਦਿੱਤਾ। ਜਿਸ ਕਾਰਨ ਸਾਰੇ ਪਰਿਵਾਰ ਵਾਲੇ ਹੈਰਾਨ ਹੋ ਗਏ। ਇਹ ਘਟਨਾ ਜ਼ਿਲ੍ਹੇ ਦੇ ਨੌਤਨਵਾ ਕਸਬੇ ਦੀ ਹੈ, ਜਿੱਥੇ ਲਾੜੇ ਦੀ ਭਰਜਾਈ ਲਾੜੀ ਦੇ ਘਰ ਪਹੁੰਚੀ ਅਤੇ ਉਹਨਾਂ ਨੂੰ ਕਹਿਣ ਲੱਗੀ, "ਉਹ ਮੇਰਾ ਹੈ, ਮੈਂ ਉਸਨੂੰ ਕਿਸੇ ਹੋਰ ਦਾ ਨਹੀਂ ਹੋਣ ਦਿਆਂਗੀ।" ਇਸ ਅਣਕਿਆਸੀ ਘਟਨਾ ਨਾਲ ਲਾੜੀ ਦੇ ਪਰਿਵਾਰ ਵਾਲੇ ਸਦਮੇ ਵਿੱਚ ਹਨ।
ਇਹ ਵੀ ਪੜ੍ਹੋ - ਇੰਸਟਾਗ੍ਰਾਮ 'ਤੇ ਦੋਸਤੀ ਤੇ ਪਿਆਰ, ਪਤੀ-ਬੱਚੇ ਨੂੰ ਛੱਡ ਆਗਰਾ ਪੁੱਜੀ ਔਰਤ, ਫਿਰ ਜੋ ਹੋਇਆ...
ਪ੍ਰਾਪਤ ਜਾਣਕਾਰੀ ਅਨੁਸਾਰ ਗੋਰਖਪੁਰ ਦੇ ਸ਼ਾਹਪੁਰ ਤੋਂ ਬਾਰਾਤ 4 ਦਸੰਬਰ ਨੂੰ ਮਹਾਰਾਜਗੰਜ ਦੇ ਨੌਤਨਵਾ ਇਲਾਕੇ 'ਚ ਆਉਣ ਵਾਲੀ ਸੀ। ਵਿਆਹ ਨੂੰ ਲੈ ਕੇ ਦੋਵਾਂ ਪਰਿਵਾਰਾਂ ਨੇ ਤਿਆਰੀਆਂ ਪੂਰੀਆਂ ਕੀਤੀਆਂ ਹੋਈਆਂ ਸਨ ਪਰ ਬਾਰਾਤ ਪਹੁੰਚਣ ਤੋਂ ਪਹਿਲਾਂ ਹੀ ਲਾੜੇ ਦੀ ਭਰਜਾਈ ਆਪਣੇ ਨਾਲ ਪੁਲਸ ਲੈ ਕੇ ਲਾੜੀ ਦੇ ਘਰ ਪਹੁੰਚ ਗਈ, ਜਿਸ ਵਲੋਂ ਵਿਆਹ ਦਾ ਵਿਰੋਧ ਕੀਤਾ ਗਿਆ। ਲਾੜੇ ਦੀ ਭਰਜਾਈ ਨੇ ਲਾੜੀ ਨੂੰ ਕਿਹਾ, "ਉਹ ਮੇਰਾ ਪਤੀ ਹੈ, ਮੈਂ ਉਸਨੂੰ ਕਿਸੇ ਹੋਰ ਨਾਲ ਵਿਆਹ ਨਹੀਂ ਕਰਨ ਦਿਆਂਗੀ। ਜੇਕਰ ਤੂੰ ਉਸ ਨਾਲ ਵਿਆਹ ਕੀਤਾ ਤਾਂ ਇਸ ਦੇ ਨਤੀਜੇ ਚੰਗੇ ਨਹੀਂ ਹੋਣਗੇ।"
ਇਹ ਵੀ ਪੜ੍ਹੋ - ਕੜਾਕੇ ਦੀ ਠੰਡ ਲਈ ਹੋ ਜਾਓ ਤਿਆਰ, ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ
ਲਾੜੇ ਦੀ ਭਰਜਾਈ ਦੀ ਇਹ ਸੁਣ ਕੇ ਲਾੜੀ ਦੇ ਪਰਿਵਾਰ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾੜੇ ਦੀ ਭਰਜਾਈ ਦੀ ਸ਼ਿਕਾਇਤ ਦੇ ਆਧਾਰ 'ਤੇ ਵਿਆਹ ਨੂੰ ਰੋਕ ਦਿੱਤਾ। ਇਸ ਮਾਮਲੇ ਦੇ ਸਬੰਧ ਵਿਚ ਪੁਲਸ ਨੇ ਕਿਹਾ ਕਿ ਲਾੜੇ ਦਾ ਪਹਿਲਾਂ ਤੋਂ ਵਿਆਹ ਹੋ ਚੁੱਕਾ ਹੈ, ਉਸਦੇ ਖ਼ਿਲਾਫ਼ ਗੋਰਖਪੁਰ ਦੇ ਸ਼ਾਹਪੁਰ 'ਚ ਡੀਪੀ ਐਕਟ ਦੇ ਤਹਿਤ ਮਾਮਲਾ ਚੱਲ ਰਿਹਾ ਸੀ। ਇਸ ਕਾਰਨ ਗੋਰਖਪੁਰ ਪੁਲਸ ਨੇ ਵਿਆਹ ਨੂੰ ਰੋਕਣ ਲਈ ਇਹ ਕਦਮ ਚੁੱਕਿਆ।
ਇਹ ਵੀ ਪੜ੍ਹੋ - ਵੱਡੀ ਵਾਰਦਾਤ : ਨਸ਼ੇ 'ਚ ਦੋਸਤ ਨੂੰ ਕੱਢੀ ਗਾਲ੍ਹ, ਰੋਕਣ 'ਤੇ ਸਬਜ਼ੀ ਕੱਟਣ ਵਾਲੇ ਚਾਕੂ ਨਾਲ ਕਰ 'ਤਾ ਕਤਲ
ਦੂਜੇ ਪਾਸੇ ਇਸ ਮਾਮਲੇ ਦੇ ਸਬੰਧ ਵਿਚ ਨੌਟੰਵਾ ਥਾਣਾ ਇੰਚਾਰਜ ਧਰਮਿੰਦਰ ਸਿੰਘ ਨੇ ਦੱਸਿਆ ਕਿ ਸ਼ਾਹਪੁਰ ਪੁਲਸ ਨੇ ਇਸ ਮਾਮਲੇ 'ਚ ਦਸਤਾਵੇਜ਼ ਦਿਖਾਏ, ਜਿਸ 'ਚ ਲਾੜੇ ਦੀ ਵਿਆਹੁਤਾ ਸਥਿਤੀ ਅਤੇ ਮਾਮਲੇ ਦੇ ਵੇਰਵੇ ਸਨ। ਇਸ ਤੋਂ ਬਾਅਦ ਵਿਆਹ ਦੀਆਂ ਸਾਰੀਆਂ ਤਿਆਰੀਆਂ ਅਧੂਰੀਆਂ ਰਹਿ ਗਈਆਂ ਅਤੇ ਪੂਰੇ ਪਰਿਵਾਰ ਦਾ ਮਾਹੌਲ ਗੰਭੀਰ ਹੋ ਗਿਆ। ਫਿਲਹਾਲ ਲਾੜੇ ਦੀ ਭਰਜਾਈ ਨੇ ਨੌਟੰਵਾ ਥਾਣੇ 'ਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - ਆਧਾਰ ਕਾਰਡ ਧਾਰਕਾਂ ਲਈ ਜ਼ਰੂਰੀ ਖ਼ਬਰ, ਜੇ ਫਿੰਗਰ ਪ੍ਰਿੰਟ 'ਚ ਆਵੇ ਦਿੱਕਤ ਤਾਂ ਜਲਦੀ ਕਰੋ ਇਹ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8