PM ਮੋਦੀ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਖਾਸ ਅਪੀਲ

02/15/2020 5:11:03 PM

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਭਾਵ ਅੱਜ ਸੈਂਟਰਲ ਬੋਰਡ ਆਫ ਸੈਕੰਡਰੀ ਐਜੁਕੇਸ਼ਨ (ਸੀ. ਬੀ. ਐੱਸ. ਈ.) ਦੀ ਬੋਰਡ ਪ੍ਰੀਖਿਆ ਦੀ ਸ਼ੁਰੂਆਤ 'ਤੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਦੇ ਨਾਲ ਹੀ ਪੀ. ਐੱਮ. ਨੇ ਵਿਦਿਆਰਥੀਆਂ ਨੂੰ ਤਣਾਅ ਤੋਂ ਮੁਕਤ ਅਤੇ ਖੁਸ਼ਨੁਮਾ ਮਾਹੌਲ 'ਚ ਪ੍ਰੀਖਿਆ ਦੇਣ ਦੀ ਸਲਾਹ ਦਿੱਤੀ। ਮੋਦੀ ਨੇ 10ਵੀਂ ਅਤੇ 12ਵੀਂ ਬੋਰਡ 'ਚ ਹਾਜ਼ਰ ਹੋਣ ਵਾਲੇ ਵਿਦਿਆਰਥੀਆਂ ਨੂੰ 'ਐਗਜਾਮ ਵਾਰੀਅਰਸ' (ਪ੍ਰੀਖਿਆ ਯੋਧਾ) ਦੱਸਦੇ ਹੋਏ ਕਿਹਾ ਕਿ ਮਹੀਨਿਆਂ ਦੀ ਸਖਤ ਮਿਹਨਤ ਅਤੇ ਤਿਆਰੀ ਦਾ ਨਿਸ਼ਚਿਤ ਤੌਰ 'ਤੇ ਨਤੀਜਾ ਚੰਗਾ ਆਵੇਗਾ।

PunjabKesari

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਸੀ. ਬੀ. ਐੱਸ. ਈ. ਦੀ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਅੱਜ ਸ਼ੁਰੂ ਹੋ ਰਹੀ ਹੈ, ਸਾਰੇ ਨੌਜਵਾਨ ਪ੍ਰੀਖਿਆ ਯੋਧਾ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਸ਼ੁੱਭਕਾਮਨਾਵਾਂ। ਮੈਂ ਆਪਣੇ ਯੁਵਾ ਦੋਸਤਾਂ ਨੂੰ ਅਪੀਲ ਕਰਾਂਗਾ ਕਿ ਉਹ ਖੁਸ਼ਨੁਮਾ ਅਤੇ ਤਣਾਅ ਤੋਂ ਮੁਕਤ ਮਾਹੌਲ ਵਿਚ ਬੋਰਡ ਪ੍ਰੀਖਿਆ ਦੇਣ। ਜ਼ਿਕਰਯੋਗ ਹੈ ਕਿ 18.89 ਲੱਖ ਬੱਚੇ 10ਵੀਂ ਜਮਾਤ ਅਤੇ 1206 ਲੱਖ ਬੱਚੇ 12ਵੀਂ ਜਮਾਤ ਦੀ ਪ੍ਰੀਖਿਆ 'ਚ ਹਾਜ਼ਰ ਹੋ ਰਹੇ ਹਨ।


Tanu

Content Editor

Related News