ਮੁੰਬਈ ''ਚ ਚੱਲਦੀ ਬੱਸ ਨੂੰ ਲੱਗੀ ਅੱਗ, ਟਲਿਆ ਵੱਡਾ ਹਾਦਸਾ
Wednesday, Jul 31, 2019 - 06:49 PM (IST)

ਮੁੰਬਈ—ਅੱਜ ਮੁੰਬਈ 'ਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਮਾਟੂੰਗਾ ਇਲਾਕੇ 'ਚ ਕਿੰਗ ਸਰਕਲ ਦੇ ਨੇੜੇ ਬੈਸਟ ਦੀ ਚੱਲਦੀ ਬੱਸ ਨੂੰ ਅੱਗ ਲੱਗ ਗਈ। ਹਾਦਸੇ ਦੌਰਾਨ ਅੱਗ ਡਰਾਈਵਰ ਦੇ ਕੈਬਿਨ 'ਚ ਲੱਗੀ ਅਤੇ ਇਸ ਤੋਂ ਬਾਅਦ ਪੂਰੀ ਬੱਸ 'ਚ ਫੈਲ ਗਈ।
ਦੱਸਿਆ ਜਾਂਦਾ ਹੈ ਕਿ ਹਾਦਸੇ ਦੌਰਾਨ ਬੱਸ 'ਚ 20-25 ਯਾਤਰੀ ਸਵਾਰ ਸੀ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। ਮੌਕੇ 'ਤੇ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਫਿਲਹਾਲ ਰਾਹਤ-ਬਚਾਅ ਕਾਰਜ ਜਾਰੀ ਹੈ।