ਜੇਲ੍ਹ ''ਚ ਕੈਦੀਆਂ ਨੂੰ ਕੱਟੜਪੰਥੀ ਬਣਾਉਣ ਦੇ ਮਾਮਲੇ ''ਚ 7 ਸੂਬਿਆਂ ''ਚ NIA ਦੀ ਛਾਪੇਮਾਰੀ

Tuesday, Mar 05, 2024 - 10:09 AM (IST)

ਨਵੀਂ ਦਿੱਲੀ- ਰਾਸ਼ਟਰੀ ਜਾਂਚ ਏਜੰਸੀ (NIA) ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਵੱਲੋਂ ਬੈਂਗਲੁਰੂ ਦੀ ਜੇਲ੍ਹ 'ਚ ਕੈਦੀਆਂ ਨੂੰ ਕੱਟੜਪੰਥੀ ਬਣਾਉਣ ਦੇ ਮਾਮਲੇ 'ਚ ਮੰਗਲਵਾਰ ਯਾਨੀ ਕਿ ਅੱਜ ਸੱਤ ਸੂਬਿਆਂ 'ਚ 17 ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ। ਏਜੰਸੀ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਬੈਂਗਲੁਰੂ ਸਿਟੀ ਪੁਲਸ ਨੇ ਪਿਛਲੇ ਸਾਲ ਜੁਲਾਈ ਵਿਚ ਸੱਤ ਪਿਸਤੌਲਾਂ, ਚਾਰ ਹੈਂਡ ਗ੍ਰਨੇਡ, ਇਕ ਮੈਗਜ਼ੀਨ ਅਤੇ ਹੋਰ ਗੋਲਾ ਬਾਰੂਦ ਜ਼ਬਤ ਕਰਨ ਤੋਂ ਬਾਅਦ ਕੇਸ ਦਰਜ ਕੀਤਾ ਸੀ। ਸ਼ੁਰੂਆਤੀ ਤੌਰ 'ਤੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਇਕ ਹੋਰ ਗ੍ਰਿਫਤਾਰੀ ਹੋਈ, ਜਿਸ ਨਾਲ ਇਸ ਮਾਮਲੇ ਵਿਚ ਕੁੱਲ 6 ਗ੍ਰਿਫਤਾਰੀਆਂ ਹੋਈਆਂ।

ਇਹ ਵੀ ਪੜ੍ਹੋ- ਸੁਪਰੀਮ ਕੋਰਟ ਦਾ ਇਤਿਹਾਸਕ ਫ਼ੈਸਲਾ, ਨੋਟ ਲੈ ਕੇ ਵੋਟ ਪਾਈ ਤਾਂ ਚੱਲੇਗਾ ਮੁੱਕਦਮਾ

ਇਸ ਮਾਮਲੇ 'ਚ ਜੁਨੈਦ ਅਹਿਮਦ ਦੇ ਨਾਲ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਟੀ. ਨਾਸਿਰ ਵੀ ਦੋਸ਼ੀ ਹਨ। ਨਾਸਿਰ ਨੇ ਬੈਂਗਲੁਰੂ ਕੇਂਦਰੀ ਜੇਲ੍ਹ 'ਚ 5 ਲੋਕਾਂ ਨੂੰ ਕੱਟੜਪੰਥੀ ਬਣਾਇਆ ਸੀ। ਜੁਨੈਦ ਅਹਿਮਦ ਫਰਾਰ ਹੈ। NIA ਨੇ ਪਿਛਲੇ ਸਾਲ ਅਕਤੂਬਰ 'ਚ ਇਸ ਮਾਮਲੇ ਨੂੰ ਆਪਣੇ ਹੱਥ 'ਚ ਲਿਆ ਸੀ ਅਤੇ ਫਿਰ ਜੁਨੈਦ ਅਹਿਮਦ ਦੇ ਘਰ ਸਮੇਤ ਕਈ ਥਾਵਾਂ 'ਤੇ ਤਲਾਸ਼ੀ ਲਈ ਸੀ। NIA ਦੇ ਬੁਲਾਰੇ ਨੇ ਦੱਸਿਆ ਕਿ ਮੰਗਲਵਾਰ ਨੂੰ ਸੱਤ ਸੂਬਿਆਂ 'ਚ 17 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Tanu

Content Editor

Related News