ਭਾਜਪਾ ਵਰਕਰ ਦੀ ਮਾਂ ਦੀ ਮੌਤ ’ਤੇ ਸ਼ਾਹ ਨੇ ਕਿਹਾ- ‘ਪਰਿਵਾਰ ਦਾ ਦਰਦ ਮਮਤਾ ਦੀਦੀ ਨੂੰ ਪਰੇਸ਼ਾਨ ਕਰੇਗਾ’

Monday, Mar 29, 2021 - 05:06 PM (IST)

ਭਾਜਪਾ ਵਰਕਰ ਦੀ ਮਾਂ ਦੀ ਮੌਤ ’ਤੇ ਸ਼ਾਹ ਨੇ ਕਿਹਾ- ‘ਪਰਿਵਾਰ ਦਾ ਦਰਦ ਮਮਤਾ ਦੀਦੀ ਨੂੰ ਪਰੇਸ਼ਾਨ ਕਰੇਗਾ’

ਕੋਲਕਾਤਾ— ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ’ਚ ਭਾਜਪਾ ਪਾਰਟੀ ਦੇ ਵਰਕਰ ਦੀ ਬਜ਼ੁਰਗ ਮਾਂ ਦਾ ਦਿਹਾਂਤ ਹੋ ਗਿਆ ਹੈ। ਮਿ੍ਰਤਕ ਸ਼ੋਵਾ ਮਜੂਮਦਾਰ 85 ਸਾਲ ਦੀ ਸੀ। ਇਕ ਮਹੀਨੇ ਪਹਿਲਾਂ ਇਹ ਮਾਮਲਾ ਸਾਹਮਣੇ ਆਇਆ ਸੀ, ਜਦੋਂ ਭਾਜਪਾ ਨੇ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਵਰਕਰਾਂ ’ਤੇ ਘਰ ਅੰਦਰ ਦਾਖ਼ਲ ਹੋ ਕੇ ਕੁੱਟਮਾਰ ਕਰਨ ਦੇ ਦੋਸ਼ ਲਾਏ ਸਨ। 

PunjabKesari

ਓਧਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਮਿ੍ਰਤਕ ਨੂੰ ਸ਼ਰਧਾਂਜਲੀ ਦਿੱਤੀ ਹੈ। ਅਮਿਤ ਸ਼ਾਹ ਨੇ ਟਵੀਟ ਕੀਤਾ ਕਿ ਬੰਗਾਲ ਦੀ ਧੀ ਸ਼ੋਵਾ ਮਜੂਮਦਾਰ ਜੀ ਦੇ ਦਿਹਾਂਤ ਤੋਂ ਮਨ ਦੁਖੀ ਹੈ। ਟੀ. ਐੱਮ. ਸੀ. ਦੇ ਗੁੰਡਿਆਂ ਨੇ ਉਨ੍ਹਾਂ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਨ੍ਹਾਂ ਦੀ ਜਾਨ ਚੱਲੀ ਗਈ। ਉਨ੍ਹਾਂ ਨੇ ਕਿਹਾ ਕਿ ਸ਼ੋਵਾ ਮਜੂਮਦਾਰ ਦੇ ਪਰਿਵਾਰ ਦਾ ਦਰਦ ਅਤੇ ਜ਼ਖਮ ਮਮਤਾ ਦੀਦੀ ਦਾ ਲੰਬੇ ਸਮੇਂ ਤੱਕ ਪਿੱਛਾ ਨਹੀਂ ਛੱਡੇਗਾ। ਬੰਗਾਲ, ਹਿੰਸਾ-ਮੁਕਤ ਕੱਲ੍ਹ ਲਈ ਲੜੇਗਾ। ਸਾਡੀਆਂ ਭੈਣਾਂ ਅਤੇ ਮਾਵਾਂ ਲਈ ਇਕ ਸੁਰੱਖਿਅਤ ਸੂਬੇ ਦੀ ਲੜਾਈ ਲੜੇਗਾ।

PunjabKesari

ਟੀ. ਐੱਮ. ਸੀ. ਨੇ ਕੀਤਾ ਖੰਡਨ—
ਓਧਰ ਤ੍ਰਿਣਮੂਲ ਕਾਂਗਰਸ ਦੇੇ ਸੰਸਦ ਮੈਂਬਰਾਂ ਨੇ ਕੁੱਟਮਾਰ ਦੀ ਵਜ੍ਹਾ ਨਾਲ ਹੋਈ ਮੌਤ ਦਾ ਖੰਡਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਕ ਮਹੀਨਾ ਪਹਿਲਾਂ ਭਾਜਪਾ ਵਰਕਰ ਗੋਪਾਲ ਮਜੂਮਦਾਰ ਦੇ ਘਰ ਦੇ ਸਾਹਮਣੇ ਹੀ ਤਿ੍ਰਣਮੂਲ ਕਾਂਗਰਸ ਦੇ ਵਰਕਰਾਂ ਨਾਲ ਝਗੜਾ ਹੋਇਆ ਸੀ। ਇਸ ਦੌਰਾਨ ਗੋਪਾਲ ਡਿੱਗ ਗਏ ਅਤੇ ਉਨ੍ਹਾਂ ਦੀ ਮਾਂ ਨੂੰ ਲੱਗਾ ਕਿ ਪੁੱਤਰ ’ਤੇ ਹਮਲਾ ਹੋਇਆ ਹੈ। ਇਸ ਤੋਂ ਬਾਅਦ ਉਹ ਵੀ ਡਿੱਗ ਪਈ ਸੀ। ਉਨ੍ਹਾਂ ਨੂੰ ਪਹਿਲਾਂ ਤੋਂ ਹੀ ਕਈ ਬੀਮਾਰੀਆਂ ਸਨ। ਉਨ੍ਹਾਂ ਦੀ ਮੌਤ ਤੋਂ ਅਸੀਂ ਸਾਰੇ ਦੁਖ਼ੀ ਹਾਂ ਪਰ ਇਸ ਦਾ ਉਸ ਝਗੜੇ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ।

PunjabKesari

ਕੀ ਹੈ ਪੂਰਾ ਮਾਮਲਾ—
ਦੱਸ ਦੇਈਏ ਕਿ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਨਿਮਟਾ ’ਚ ਭਾਜਪਾ ਵਰਕਰ ਗੋਪਾਲ ਮਜੂਮਦਾਰ ਅਤੇ ਉਨ੍ਹਾਂ ਦੀ 85 ਸਾਲਾ ਮਾਂ ਸ਼ੋਵਾ ’ਤੇ 27 ਫਰਵਰੀ ਨੂੰ ਕੁਝ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਸ਼ੋਵਾ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪੁੱਤਰ ਨੂੰ ਤ੍ਰਿਣਮੂਲ ਕਾਂਗਰਸ ਦੇ ਗੁੰਡਿਆਂ ਨੇ ਕੁੱਟਿਆ। ਮੇਰੇ ਪੁੱਤਰ ਦੇ ਸਿਰ ’ਤੇ ਅਤੇ ਉਸ ਦੇ ਹੱਥ ’ਤੇ ਸੱਟਾਂ ਲੱਗੀਆਂ, ਮੈਨੂੰ ਵੀ ਸੱਟਾਂ ਲੱਗੀਆਂ। ਬਦਮਾਸ਼ਾਂ ਦੀ ਗਿਣਤੀ ਤਿੰਨ ਤੋਂ ਚਾਰ ਸੀ। ਉਨ੍ਹਾਂ ਨੇ ਆਪਣੇ ਚਿਹਰਿਆਂ ਨੂੰ ਢੱਕ ਕੇ ਰੱਖਿਆ ਸੀ। ਉਨ੍ਹਾਂ ਨੇ ਮੇਰੇ ਪੁੱਤਰ ਨੂੰ ਕਿਹਾ ਕਿ ਚੁੱਪ ਰਹਿ ਅਤੇ ਕਿਸੇ ਨੂੰ ਇਕ ਸ਼ਬਦ ਵੀ ਨਾ ਦੱਸੀ, ਸਾਨੂੰ ਕੁੱਟਿਆ ਗਿਆ ਕਿਉਂਕਿ ਮੇਰਾ ਪੁੱਤਰ ਭਾਜਪਾ ਨਾਲ ਕੰਮ ਕਰ ਰਿਹਾ ਹੈ। 
ਪੁਲਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਦੀ ਹੁਣ ਤੱਕ ਪਛਾਣ ਨਹੀਂ ਹੋ ਸਕੀ ਹੈ, ਕਿਉਂਕਿ ਉਹ ਮਾਸਕ ਪਹਿਨੇ ਹੋਏ ਸਨ। ਉਨ੍ਹ੍ਹਾਂ ਨੇ ਕਿਹਾ ਕਿ ਇਸ ਘਟਨਾ ਦੀ ਸਿਆਸੀ ਅਤੇ ਪਰਿਵਾਰਕ ਵਿਵਾਦ ਸਮੇਤ ਕਈ ਕੋਣਾਂ ਤੋਂ ਜਾਂਚ ਕੀਤੀ ਜਾ ਰਹੀ ਹੈ। 


author

Tanu

Content Editor

Related News