ਕੇਂਦਰੀ ਏਜੰਸੀ ਖ਼ਿਲਾਫ਼ ਬੰਗਾਲ CM ਨੇ ਖੋਲ੍ਹਿਆ ਮੋਰਚਾ, ED 'ਤੇ ਕਰਵਾਈਆਂ 2 FIR ਦਰਜ

Friday, Jan 09, 2026 - 05:30 PM (IST)

ਕੇਂਦਰੀ ਏਜੰਸੀ ਖ਼ਿਲਾਫ਼ ਬੰਗਾਲ CM ਨੇ ਖੋਲ੍ਹਿਆ ਮੋਰਚਾ, ED 'ਤੇ ਕਰਵਾਈਆਂ 2 FIR ਦਰਜ

ਨੈਸ਼ਨਲ ਡੈਸਕ : ਪੱਛਮੀ ਬੰਗਾਲ ਵਿੱਚ ਕੇਂਦਰੀ ਜਾਂਚ ਏਜੰਸੀਆਂ ਤੇ ਮਮਤਾ ਬੈਨਰਜੀ ਸਰਕਾਰ ਵਿਚਾਲੇ ਟਕਰਾਅ ਇੱਕ ਨਵੇਂ ਸਿਖਰ 'ਤੇ ਪਹੁੰਚ ਗਿਆ ਹੈ। ਤ੍ਰਿਣਮੂਲ ਕਾਂਗਰਸ (TMC) ਦੇ ਆਈ.ਟੀ. ਸੈੱਲ ਤੇ ਸਿਆਸੀ ਸਲਾਹਕਾਰ ਫਰਮ I-PAC ਦੇ ਟਿਕਾਣਿਆਂ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਮਾਰੇ ਗਏ ਛਾਪਿਆਂ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਿੱਧਾ ਮੋਰਚਾ ਖੋਲ੍ਹ ਦਿੱਤਾ ਹੈ। ਮਮਤਾ ਬੈਨਰਜੀ ਨੇ ED ਦੀ ਇਸ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦਿਆਂ ਏਜੰਸੀ ਵਿਰੁੱਧ ਦੋ ਐੱਫ.ਆਈ.ਆਰ. (FIRs) ਦਰਜ ਕਰਵਾਈਆਂ ਹਨ।

ਇਹ ਹੈ ਪੂਰਾ ਮਾਮਲਾ
ਵੀਰਵਾਰ ਨੂੰ ਜਦੋਂ ED ਦੀ ਟੀਮ I-PAC ਦੇ ਡਾਇਰੈਕਟਰ ਪ੍ਰਤੀਕ ਜੈਨ ਦੇ ਘਰ ਅਤੇ ਦਫ਼ਤਰ 'ਤੇ ਛਾਪਾ ਮਾਰ ਰਹੀ ਸੀ, ਤਾਂ ਮੁੱਖ ਮੰਤਰੀ ਮਮਤਾ ਬੈਨਰਜੀ ਖ਼ੁਦ ਉੱਥੇ ਪਹੁੰਚ ਗਈ ਸੀ। ਸਰੋਤਾਂ ਅਨੁਸਾਰ ਉਹ ਉੱਥੋਂ ਕੁਝ ਫਾਈਲਾਂ ਵੀ ਆਪਣੇ ਨਾਲ ਲੈ ਗਈ ਸੀ। ਇਸ ਕਾਰਵਾਈ ਨੂੰ ਲੈ ਕੇ ED ਨੇ ਕਲਕੱਤਾ ਹਾਈ ਕੋਰਟ ਵਿੱਚ ਮਮਤਾ ਬੈਨਰਜੀ ਅਤੇ ਪੱਛਮੀ ਬੰਗਾਲ ਦੇ ਡੀ.ਜੀ.ਪੀ. ਸਮੇਤ 6 ਲੋਕਾਂ ਵਿਰੁੱਧ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿੱਚ ਉਨ੍ਹਾਂ 'ਤੇ ਜਾਂਚ ਵਿੱਚ ਰੁਕਾਵਟ ਪਾਉਣ ਦੇ ਇਲਜ਼ਾਮ ਲਗਾਏ ਗਏ ਹਨ। ਹਾਲਾਂਕਿ, ਕੋਰਟ ਰੂਮ ਵਿੱਚ ਹੋਈ ਭਾਰੀ ਭੀੜ ਅਤੇ ਹੰਗਾਮੇ ਕਾਰਨ ਹਾਈਕੋਰਟ ਨੇ ਇਸ ਮਾਮਲੇ ਦੀ ਸੁਣਵਾਈ 14 ਜਨਵਰੀ ਤੱਕ ਟਾਲ ਦਿੱਤੀ ਹੈ।

ਦਿੱਲੀ ਵਿੱਚ TMC ਸਾਂਸਦਾਂ ਦਾ ਪ੍ਰਦਰਸ਼ਨ
ਕੋਲਕਾਤਾ ਵਿੱਚ ਮਮਤਾ ਬੈਨਰਜੀ ਵੱਲੋਂ ਕੱਢੇ ਗਏ ਪੈਦਲ ਮਾਰਚ ਦੇ ਨਾਲ-ਨਾਲ ਦਿੱਲੀ ਵਿੱਚ ਵੀ ਤਣਾਅ ਦੇਖਣ ਨੂੰ ਮਿਲਿਆ। ਟੀ.ਐੱਮ.ਸੀ. ਦੇ 8 ਸੰਸਦ ਮੈਂਬਰਾਂ, ਜਿਨ੍ਹਾਂ ਵਿੱਚ ਡੇਰੇਕ ਓ ਬ੍ਰਾਇਨ ਅਤੇ ਮਹੁਆ ਮੋਇਤਰਾ ਸ਼ਾਮਲ ਸਨ, ਨੇ ਗ੍ਰਹਿ ਮੰਤਰਾਲੇ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੁਲਿਸ ਨਾਲ ਧੱਕਾ-ਮੁੱਕੀ ਵੀ ਹੋਈ ਅਤੇ ਸਾਂਸਦਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਮਮਤਾ ਬੈਨਰਜੀ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਚੁਣੇ ਹੋਏ ਨੁਮਾਇੰਦਿਆਂ ਨੂੰ ਸੜਕਾਂ 'ਤੇ ਘਸੀਟਣਾ ਲੋਕਤੰਤਰ ਦਾ ਅਪਮਾਨ ਹੈ।

ED ਦੀ ਸਫ਼ਾਈ
ਦੂਜੇ ਪਾਸੇ, ED ਨੇ ਸਪੱਸ਼ਟ ਕੀਤਾ ਹੈ ਕਿ ਇਹ ਛਾਪੇਮਾਰੀ ਕਿਸੇ ਸਿਆਸੀ ਪਾਰਟੀ ਵਿਰੁੱਧ ਨਹੀਂ, ਸਗੋਂ ਸਾਲ 2020 ਦੇ ਕੋਲਾ ਤਸਕਰੀ ਅਤੇ ਮਨੀ ਲਾਂਡਰਿੰਗ ਕੇਸ ਨਾਲ ਜੁੜੀ ਹੋਈ ਹੈ। ਏਜੰਸੀ ਦਾ ਦਾਅਵਾ ਹੈ ਕਿ ਕੋਲਾ ਤਸਕਰੀ ਦੇ ਪੈਸੇ ਹਵਾਲਾ ਰਾਹੀਂ I-PAC ਤੱਕ ਪਹੁੰਚੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News