ਬੰਗਾਲ ਦੀ CM ਮਮਤਾ ਬੈਨਰਜੀ ਦਾ ਵੱਡਾ ਐਲਾਨ, 29 ਮਾਰਚ ਨੂੰ ਕੇਂਦਰ ਖ਼ਿਲਾਫ਼ ਲਾਉਣਗੇ ਧਰਨੇ
Wednesday, Mar 22, 2023 - 12:24 AM (IST)
ਨੈਸ਼ਨਲ ਡੈਸਕ : ਪੱਛਮੀ ਬੰਗਾਲ ਪ੍ਰਤੀ ਕੇਂਦਰ ਸਰਕਾਰ ਦੇ ਕਥਿਤ ਪੱਖਪਾਤੀ ਰਵੱਈਏ ਦੇ ਵਿਰੋਧ 'ਚ ਮੁੱਖ ਮੰਤਰੀ ਮਮਤਾ ਬੈਨਰਜੀ 29 ਮਾਰਚ ਤੋਂ ਕੋਲਕਾਤਾ 'ਚ ਦੋ ਦਿਨਾਂ ਲਈ ਪ੍ਰਦਰਸ਼ਨ ਕਰੇਗੀ। 29 ਮਾਰਚ ਦੀ ਸਵੇਰ ਤੋਂ ਸ਼ੁਰੂ ਹੋਇਆ ਇਹ ਧਰਨਾ 30 ਮਾਰਚ ਦੀ ਰਾਤ ਤੱਕ ਜਾਰੀ ਰਹੇਗਾ। ਅੰਬੇਡਕਰ ਮੂਰਤੀ ਨੇੜੇ ਧਰਨਾ ਦਿੱਤਾ ਜਾਵੇਗਾ। ਮਮਤਾ ਬੈਨਰਜੀ ਨੇ ਕਿਹਾ ਕਿ ਉਹ ਆਪਣੇ ਰਾਜ ਪ੍ਰਤੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਕਥਿਤ ਪੱਖਪਾਤੀ ਵਤੀਰੇ ਦੇ ਵਿਰੋਧ ਵਿੱਚ 29 ਮਾਰਚ ਤੋਂ ਕੋਲਕਾਤਾ ਵਿੱਚ ਦੋ ਦਿਨਾਂ ਦਾ ਧਰਨਾ ਪ੍ਰਦਰਸ਼ਨ ਕਰੇਗੀ।
ਇਹ ਵੀ ਪੜ੍ਹੋ : ਪੁਲਸ ਦੀ ਵੱਡੀ ਕਾਰਵਾਈ, ਕਾਰ ’ਚੋਂ ਹਵਾਲਾ ਦੇ 1.36 ਕਰੋੜ ਰੁਪਏ ਕੀਤੇ ਬਰਾਮਦ
ਮਮਤਾ ਨੇ ਦਾਅਵਾ ਕੀਤਾ ਕਿ ਕੇਂਦਰ ਨੇ ਮਨਰੇਗਾ ਪ੍ਰਾਜੈਕਟ ਅਤੇ ਹਾਊਸਿੰਗ ਅਤੇ ਸੜਕ ਵਿਭਾਗ ਦੀਆਂ ਹੋਰ ਪਹਿਲਕਦਮੀਆਂ ਲਈ ਫੰਡ ਜਾਰੀ ਨਹੀਂ ਕੀਤੇ ਹਨ। ਓਡੀਸ਼ਾ ਦੇ ਤਿੰਨ ਦਿਨਾਂ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ, ਉਸਨੇ ਦਮਦਮ ਹਵਾਈ ਅੱਡੇ 'ਤੇ ਮੀਡੀਆ ਨੂੰ ਕਿਹਾ ਕਿ ਪੱਛਮੀ ਬੰਗਾਲ ਇਕਲੌਤਾ ਰਾਜ ਹੈ ਜਿਸ ਨੂੰ ਕੇਂਦਰ ਤੋਂ ਕੁਝ ਨਹੀਂ ਮਿਲਿਆ ਹੈ। ਇਸ ਨੇ ਸਾਨੂੰ ਸਾਡੇ ਬਕਾਏ ਨਹੀਂ ਦਿੱਤੇ ਹਨ। ਇਸ ਸਾਲ ਦੇ ਕੇਂਦਰੀ ਬਜਟ ਵਿੱਚ ਵੀ ਸਾਡੇ ਰਾਜ ਲਈ ਕੁਝ ਨਹੀਂ ਸੀ।