ਬੰਗਾਲੀ ਅਦਾਕਾਰ ਸਮਰਾਟ ਮੁਖਰਜੀ ਦੀ ਕਾਰ ਨੇ ਮਾਰੀ ਮੋਟਰਸਾਈਕਲ ਨੂੰ ਟੱਕਰ, ਗ੍ਰਿਫਤਾਰ

Tuesday, Aug 20, 2024 - 10:39 PM (IST)

ਬੰਗਾਲੀ ਅਦਾਕਾਰ ਸਮਰਾਟ ਮੁਖਰਜੀ ਦੀ ਕਾਰ ਨੇ ਮਾਰੀ ਮੋਟਰਸਾਈਕਲ ਨੂੰ ਟੱਕਰ, ਗ੍ਰਿਫਤਾਰ

ਕੋਲਕਾਤਾ, (ਭਾਸ਼ਾ)- ਬੰਗਾਲੀ ਅਦਾਕਾਰ ਸਮਰਾਟ ਮੁਖਰਜੀ ਦੀ ਕਾਰ ਨੇ ਬੀਤੀ ਰਾਤ ਕੋਲਕਾਤਾ ਦੇ ਬੇਹਾਲਾ ਇਲਾਕੇ ਵਿਚ ਇਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਉਸਨੂੰ (ਅਦਾਕਾਰ ਨੂੰ) ਗ੍ਰਿਫਤਾਰ ਕਰ ਲਿਆ ਗਿਆ। ਬੇਹਾਲਾ ਦੇ ਵਿਦਿਆਸਾਗਰ ਕਾਲੋਨੀ ਵਾਸੀ ਉਕਤ ਮੋਟਰਸਾਈਕਲ ਸਵਾਰ ਨੂੰ ਪਹਿਲਾਂ ਐੱਮ. ਆਰ. ਬਾਂਗੁਰ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ’ਚ ਉਸਨੂੰ ਐੱਸ. ਐੱਸ. ਕੇ. ਐੱਮ. ਹਸਪਤਾਲ ਰੈਫਰ ਕਰ ਦਿੱਤਾ ਗਿਆ।

ਪੁਲਸ ਨੇ ਦੱਸਿਆ ਕਿ ਅਦਾਕਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਦੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ। ਮੋਟਰਸਾਈਕਲ ਸਵਾਰ ਨੇ ਦੱਸਿਆ ਕਿ ਰਾਤ ਸਾਢੇ 12 ਵਜੇ ਮੈਂ ਘਰ ਪਰਤ ਰਿਹਾ ਸੀ। ਮੈਨੂੰ ਉਲਟ ਦਿਸ਼ਾ ਤੋਂ ਇਕ ਤੇਜ਼ ਰਫਤਾਰ ਕਾਰ ਆਉਂਦੀ ਨਜ਼ਰ ਆਈ। ਮੈਂ ਜਦੋਂ ਤੱਕ ਸੰਭਾਲਦਾ ਕਾਰ ਨੇ ਮੈਨੂੰ ਟੱਕਰ ਮਾਰ ਦਿੱਤੀ ਅਤੇ ਮੈਂ ਬੇਹੋਸ਼ ਹੋ ਗਿਆ।

ਸਥਾਨਕ ਲੋਕਾਂ ਨੇ ਦੱਸਿਆ ਕਿ ਮੁਖਰਜੀ ਬੇਹਾਲਾ ਚੌਕ ਤੋਂ ਟਾਲੀਗੰਜ ਵੱਲ ਜਾ ਰਿਹਾ ਸੀ, ਅਚਾਨਕ ਉਹ ਆਪਣੀ ਕਾਰ ਤੋਂ ਕੰਟਰੋਲ ਗੁਆ ਬੈਠਾ ਅਤੇ ਕਾਰ ਮੋਟਰਸਾਈਕਲ ਨਾਲ ਜਾ ਟਕਰਾਈ।


author

Rakesh

Content Editor

Related News