ਦਿੱਲੀ ''ਚ 72 ਘੰਟੇ ''ਚ ਮਜ਼ਦੂਰਾਂ ਨੂੰ ਮਿਲੇ ਕਲਿਆਣ ਯੋਜਨਾਵਾਂ ਦਾ ਲਾਭ : ਮਨੀਸ਼ ਸਿਸੋਦੀਆ
Tuesday, Nov 17, 2020 - 07:46 PM (IST)
ਨਵੀਂ ਦਿੱਲੀ - ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅਰਜ਼ੀ ਦੇ 72 ਘੰਟੇ ਦੇ ਅੰਦਰ ਮਜ਼ਦੂਰਾਂ ਨੂੰ ਕਲਿਆਣ ਯੋਜਨਾਵਾਂ ਦਾ ਲਾਭ ਦੇਣ ਦਾ ਨਿਰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਸਰਕਾਰ ਨੇ ਮਜ਼ਦੂਰਾਂ ਦੀ ਮਦਦ ਲਈ ਯੋਜਨਾਵਾਂ ਬਣਾ ਰੱਖੀਆਂ ਹਨ। ਕੋਈ ਜ਼ਰੂਰਤਮੰਦ ਹੁੰਦਾ ਹੈ, ਉਦੋਂ ਅਰਜ਼ੀ ਕਰਦਾ ਹੈ। ਇਸ ਲਈ ਮਜ਼ਦੂਰੀ ਦੇ ਬੱਚਿਆਂ ਦੀ ਸਿੱਖਿਆ, ਮੈਡੀਕਲ, ਵਿਕਲਾਂਗਤਾ, ਵਿਆਹ, ਜਣੇਪੇ ਵਰਗੀਆਂ ਕਲਿਆਣ ਯੋਜਨਾਵਾਂ ਦੀ ਰਾਸ਼ੀ 72 ਘੰਟੇ ਦੇ ਅੰਦਰ ਉਨ੍ਹਾਂ ਦੇ ਬੈਂਕ ਖਾਤੇ 'ਚ ਪਹੁੰਚ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਦਿੱਲੀ 'ਚ ਛੱਠ ਪੂਜਾ 'ਤੇ ਰਹੇਗੀ ਜਨਤਕ ਛੁੱਟੀ, ਆਪ ਸਰਕਾਰ ਨੇ ਕੀਤਾ ਐਲਾਨ
ਸਿਸੋਦੀਆ ਨੇ ਅੱਜ ਸ਼ਾਹਦਰਾ ਸਥਿਤ ਪੂਰਬੀ ਅਤੇ ਉੱਤਰੀ-ਪੂਰਬੀ ਉਪ-ਕਿਰਤ ਕਮਿਸ਼ਨਰ ਦਾ ਜਾਂਚ ਕੀਤਾ। ਇਸ ਦੌਰਾਨ ਉਨ੍ਹਾਂ ਨੇ ਦਫ਼ਤਰ ਦੇ ਕੰਮਾਂ 'ਚ ਜ਼ਿਕਰਯੋਗ ਸੁਧਾਰ ਨੂੰ ਸੰਤੋਸ਼ਜਨਕ ਦੱਸਿਆ। ਇਸ 'ਚ ਮਜ਼ਦੂਰਾਂ ਦੇ ਰਜਿਸਟ੍ਰੇਸ਼ਨ ਅਤੇ ਤਸਦੀਕ ਦੇ ਨਾਲ ਹੀ ਵੱਖ-ਵੱਖ ਕਲਿਆਣ ਯੋਜਨਾਵਾਂ ਦਾ ਲਾਭ ਦੇਣ ਦੇ ਮਾਮਲੇ ਸ਼ਾਮਲ ਸਨ। ਜਾਂਚ ਦੌਰਾਨ ਇਨ੍ਹਾਂ ਦੋਨਾਂ ਜ਼ਿਲ੍ਹਾ ਦਫਤਰਾਂ 'ਚ ਰਜਿਸਟ੍ਰੇਸ਼ਨ ਸਬੰਧੀ ਅਰਜ਼ੀਆਂ ਦੇ ਲੰਬਿਤ ਹੋਣ ਦੇ ਮਾਮਲੇ 'ਚ ਕਮੀ ਦੇਖੀ ਗਈ। ਸਿਸੋਦੀਆ ਨੇ ਬਿਨੈ ਪੱਤਰਾਂ ਨੂੰ ਜਲਦੀ ਰਜਿਸਟਰ ਕਰਨ ਅਤੇ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਤਾਂ ਕਿ ਕੋਰੋਨਾ ਸੰਕਟ ਦੇ ਇਸ ਦੌਰ 'ਚ ਮਜ਼ਦੂਰਾਂ ਨੂੰ ਕਲਿਆਣ ਯੋਜਨਾਵਾਂ ਦਾ ਪੂਰਾ ਲਾਭ ਮਿਲ ਸਕੇ।
ਮਨੀਸ਼ ਸਿਸੋਦੀਆ ਨੇ ਦਫ਼ਤਰ 'ਚ ਆਈਆਂ ਅਰਜ਼ੀਆਂ ਦੇ ਅਮਲ ਬਾਰੇ ਵੀ ਜਾਣਕਾਰੀ ਲਈ। ਉਨ੍ਹਾਂ ਨੇ ਲੰਬਿਤ ਅਰਜ਼ੀਆਂ ਅਤੇ ਲੰਬਿਤ ਫਾਈਲਾਂ ਦੇ ਰਿਕਾਰਡ ਦੀ ਵੀ ਜਾਂਚ ਕੀਤੀ। ਉਨ੍ਹਾਂ ਨੇ ਦੋ ਸਾਲ ਤੋਂ ਵੱਖ-ਵੱਖ ਅਰਜ਼ੀਆਂ ਦੇ ਲੰਬਿਤ ਹੋਣ ਦੀ ਵਜ੍ਹਾ 'ਤੇ ਚਰਚਾ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਦਫ਼ਤਰ ਤੋਂ ਮਨਜ਼ੂਰੀ ਦੀ ਪ੍ਰਕਿਰਿਆ 'ਚ ਇਹ ਦੇਰੀ ਹੁੰਦੀ ਹੈ। ਸਿਸੋਦੀਆ ਨੇ 72 ਘੰਟੇ 'ਚ ਇਸ ਨੂੰ ਅਮਲ 'ਚ ਲਿਆਉਣ ਲਈ ਨਿਰਦੇਸ਼ ਦਿੱਤਾ।