''ਭਿਖਾਰੀ'' ਨਿਕਲਿਆ ਕਰੋੜਪਤੀ: 3 ਆਲੀਸ਼ਾਨ ਮਕਾਨ, ਕਾਰ ਤੇ ਡਰਾਈਵਰ ਦੇਖ ਅਧਿਕਾਰੀ ਵੀ ਰਹਿ ਗਏ ਹੈਰਾਨ

Monday, Jan 19, 2026 - 12:20 PM (IST)

''ਭਿਖਾਰੀ'' ਨਿਕਲਿਆ ਕਰੋੜਪਤੀ: 3 ਆਲੀਸ਼ਾਨ ਮਕਾਨ, ਕਾਰ ਤੇ ਡਰਾਈਵਰ ਦੇਖ ਅਧਿਕਾਰੀ ਵੀ ਰਹਿ ਗਏ ਹੈਰਾਨ

ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ ਦੀਆਂ ਸੜਕਾਂ 'ਤੇ ਭੀਖ ਮੰਗਣ ਵਾਲੇ ਇਕ ਵਿਅਕਤੀ ਦੀ ਅਜਿਹੀ ਸੱਚਾਈ ਸਾਹਮਣੇ ਆਈ ਹੈ, ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ ਹਨ। ਸਰਾਫਾ ਖੇਤਰ 'ਚ ਲੰਬੇ ਸਮੇਂ ਤੋਂ ਭੀਖ ਮੰਗਣ ਵਾਲਾ ਮਾਂਗੀ ਲਾਲ ਅਸਲ 'ਚ ਕਰੋੜਾਂ ਦੀ ਜਾਇਦਾਦ ਦਾ ਮਾਲਕ ਨਿਕਲਿਆ। ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਚਲਾਈ ਜਾ ਰਹੀ 'ਭਿਖਸ਼ਾ ਮੁਕਤੀ ਮੁਹਿੰਮ' ਤਹਿਤ ਜਦੋਂ ਉਸ ਦਾ ਰੈਸਕਿਊ ਕੀਤਾ ਗਿਆ, ਤਾਂ ਉਸ ਦੀ ਅਮੀਰੀ ਦੇ ਕਿੱਸੇ ਸੁਣ ਕੇ ਪ੍ਰਸ਼ਾਸਨਿਕ ਅਧਿਕਾਰੀ ਵੀ ਦੰਗ ਰਹਿ ਗਏ।

ਇਹ ਵੀ ਪੜ੍ਹੋ : ਮੋਬਾਈਲ ਯੂਜ਼ਰਸ ਦੀਆਂ ਮੌਜਾਂ! ਏਅਰਟੈੱਲ ਨੇ ਲਾਂਚ ਕੀਤਾ 3 ਮਹੀਨਿਆਂ ਵਾਲਾ ਧਾਕੜ ਪਲਾਨ

ਰੋਜ਼ਾਨਾ ਦੀ ਕਮਾਈ 500 ਤੋਂ 1000 ਰੁਪਏ 

ਮਾਂਗੀ ਲਾਲ ਸਰਾਫਾ ਦੀਆਂ ਗਲੀਆਂ 'ਚ ਲੱਕੜ ਦੀ ਇਕ ਫਿਸਲਣ ਵਾਲੀ ਗੱਡੀ, ਪਿੱਠ 'ਤੇ ਬੈਗ ਅਤੇ ਹੱਥ 'ਚ ਜੁੱਤੀ ਲੈ ਕੇ ਲੋਕਾਂ ਦੀ ਹਮਦਰਦੀ ਬਟੋਰਦਾ ਸੀ। ਉਹ ਬਿਨਾਂ ਕੁਝ ਬੋਲੇ ਲੋਕਾਂ ਦੇ ਕੋਲ ਖੜ੍ਹਾ ਹੋ ਜਾਂਦਾ ਸੀ ਅਤੇ ਲੋਕ ਖੁਦ ਉਸ ਨੂੰ ਪੈਸੇ ਦੇ ਦਿੰਦੇ ਸਨ, ਜਿਸ ਨਾਲ ਉਹ ਰੋਜ਼ਾਨਾ 500 ਤੋਂ 1000 ਰੁਪਏ ਤੱਕ ਕਮਾ ਲੈਂਦਾ ਸੀ।

ਵਪਾਰੀਆਂ ਨੂੰ ਦਿੰਦਾ ਸੀ ਵਿਆਜ 'ਤੇ ਪੈਸਾ

ਪੁੱਛ-ਗਿੱਛ ਦੌਰਾਨ ਇਹ ਵੱਡਾ ਖੁਲਾਸਾ ਹੋਇਆ ਕਿ ਮਾਂਗੀ ਲਾਲ ਭੀਖ 'ਚ ਮਿਲੇ ਪੈਸਿਆਂ ਨਾਲ ਸਰਾਫਾ ਖੇਤਰ ਦੇ ਕੁਝ ਵਪਾਰੀਆਂ ਨੂੰ ਵਿਆਜ 'ਤੇ ਕਰਜ਼ਾ ਦਿੰਦਾ ਸੀ। ਉਹ ਰੋਜ਼ਾਨਾ ਅਤੇ ਹਫ਼ਤਾਵਾਰੀ ਆਧਾਰ 'ਤੇ ਵਿਆਜ ਵਸੂਲਣ ਲਈ ਹੀ ਸਰਾਫਾ ਆਉਂਦਾ ਸੀ।

ਇਹ ਵੀ ਪੜ੍ਹੋ : ਡਰਾਈਵਰ ਦੀ ਰਾਤੋਂ-ਰਾਤ ਬਦਲੀ ਕਿਸਮਤ: ਪੰਜਾਬ ਸਟੇਟ ਲੋਹੜੀ ਬੰਪਰ 'ਚ ਜਿੱਤਿਆ 10 ਕਰੋੜ

ਜਾਇਦਾਦ ਦਾ ਵੇਰਵਾ

  • 3 ਮਕਾਨ, ਕਾਰ ਤੇ 3 ਆਟੋ ਨੋਡਲ ਅਧਿਕਾਰੀ ਦਿਨੇਸ਼ ਮਿਸ਼ਰਾ ਅਨੁਸਾਰ ਮਾਂਗੀ ਲਾਲ ਕੋਲ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਤਿੰਨ ਪੱਕੇ ਮਕਾਨ ਹਨ।
  • ਭਗਤ ਸਿੰਘ ਨਗਰ 'ਚ ਇਕ ਤਿੰਨ ਮੰਜ਼ਿਲਾ ਮਕਾਨ।
  • ਸ਼ਿਵਨਗਰ 'ਚ 600 ਸਕੁਏਅਰ ਫੁੱਟ ਦਾ ਦੂਜਾ ਮਕਾਨ।
  • ਅਲਵਾਸ 'ਚ ਇਕ ਬੀ.ਐਚ.ਕੇ (1 BHK) ਮਕਾਨ।

ਇੰਨਾ ਹੀ ਨਹੀਂ, ਉਸ ਕੋਲ ਤਿੰਨ ਆਟੋ ਹਨ ਜੋ ਉਹ ਕਿਰਾਏ 'ਤੇ ਚਲਵਾਉਂਦਾ ਹੈ ਅਤੇ ਇਕ ਡਿਜ਼ਾਇਰ ਕਾਰ ਵੀ ਹੈ, ਜਿਸ ਨੂੰ ਚਲਾਉਣ ਲਈ ਉਸ ਨੇ ਖ਼ਾਸ ਤੌਰ 'ਤੇ ਇਕ ਡਰਾਈਵਰ ਰੱਖਿਆ ਹੋਇਆ ਹੈ। ਉਹ ਅਲਵਾਸ 'ਚ ਆਪਣੇ ਮਾਤਾ-ਪਿਤਾ ਨਾਲ ਰਹਿੰਦਾ ਹੈ।

ਇਹ ਵੀ ਪੜ੍ਹੋ : ਮਰਨ ਤੋਂ ਕੁਝ ਸਕਿੰਟ ਪਹਿਲਾਂ ਕੀ ਦਿੱਸਦਾ ਹੈ? ਰਿਸਰਚ 'ਚ ਸਾਹਮਣੇ ਆਈ ਹੈਰਾਨੀਜਨਕ ਸੱਚਾਈ

ਪ੍ਰਸ਼ਾਸਨ ਦੀ ਸਖ਼ਤ ਕਾਰਵਾਈ 

ਇੰਦੌਰ 'ਚ ਫਰਵਰੀ 2024 ਤੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਹੁਣ ਤੱਕ 6500 ਭਿਖਾਰੀਆਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ 'ਚੋਂ 4500 ਦੀ ਕੌਂਸਲਿੰਗ ਕਰਕੇ ਉਨ੍ਹਾਂ ਨੂੰ ਇਸ ਕੰਮ ਤੋਂ ਮੁਕਤ ਕਰਵਾਇਆ ਗਿਆ ਹੈ। 1600 ਭਿਖਾਰੀਆਂ ਨੂੰ ਉਜੈਨ ਦੇ ਸੇਵਾਧਾਮ ਆਸ਼ਰਮ ਭੇਜਿਆ ਗਿਆ ਹੈ ਅਤੇ 172 ਬੱਚਿਆਂ ਦਾ ਸਕੂਲਾਂ 'ਚ ਦਾਖਲਾ ਕਰਵਾਇਆ ਗਿਆ ਹੈ। ਪ੍ਰਸ਼ਾਸਨ ਨੇ ਸਾਫ਼ ਕਰ ਦਿੱਤਾ ਹੈ ਕਿ ਭੀਖ ਮੰਗਣ ਅਤੇ ਇਸ ਨੂੰ ਉਤਸ਼ਾਹਿਤ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News