ਸੰਸਦ ਸੈਸ਼ਨ ਤੋਂ ਪਹਿਲੇ ਸਰਕਾਰ ਨੇ 21 ਜੁਲਾਈ ਨੂੰ ਬੁਲਾਈ ਸਾਰੇ ਦਲਾਂ ਦੀ ਬੈਠਕ, TMC ਨਹੀਂ ਹੋਵੇਗੀ ਸ਼ਾਮਲ
Tuesday, Jul 16, 2024 - 03:37 PM (IST)
ਨਵੀਂ ਦਿੱਲੀ (ਭਾਸ਼ਾ)- ਸਰਕਾਰ ਨੇ ਅਗਲੇ ਸੋਮਵਾਰ ਨੂੰ ਸ਼ੁਰੂ ਹੋ ਰਹੇ ਸੰਸਦ ਦੇ ਮਾਨਸੂਨ ਸੈਸ਼ਨ ਤੋਂ ਪਹਿਲੇ 21 ਜੁਲਾਈ ਨੂੰ ਸਾਰੇ ਦਲਾਂ ਦੀ ਬੈਠਕ ਬੁਲਾਈ ਹੈ। ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸੈਸ਼ਨ ਸ਼ੁਰੂ ਹੋਣ ਤੋਂ ਪਹਿਲੇ ਸਾਰੇ ਦਲਾਂ ਦੇ ਸਦਨ ਦੇ ਨੇਤਾਵਾਂ ਦੀ ਇਸ ਰਵਾਇਤੀ ਬੈਠਕ 'ਚ ਪਹਿਲੀ ਵਾਰ ਵਿਰੋਧੀ ਧਿਰ ਦੇ ਨੇਤਾ ਵਜੋਂ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਸ਼ਾਮਲ ਹੋਣਗੇ। ਤ੍ਰਿਣਮੂਲ ਕਾਂਗਰਸ (TMC) ਦੇ ਸੂਤਰਾਂ ਨੇ ਦੱਸਿਆ ਕਿ ਪਾਰਟੀ ਦਾ ਕੋਈ ਵੀ ਪ੍ਰਤੀਨਿਧੀ ਬੈਠਕ 'ਚ ਸ਼ਾਮਲ ਨਹੀਂ ਹੋਵੇਗਾ, ਕਿਉਂਕਿ ਪਾਰਟੀ 21 ਜੁਲਾਈ ਸ਼ਹੀਦ ਦਿਵਸ ਵਜੋਂ ਮਨਾਉਂਦੀ ਹੈ।
ਤ੍ਰਿਣਮੂਲ ਕਾਂਗਰਸ 21 ਜੁਲਾਈ ਨੂੰ ਉਨ੍ਹਾਂ 13 ਕਾਂਗਰਸ ਸਮਰਥਕਾਂ ਦੀ ਯਾਦ 'ਚ ਸ਼ਹੀਦ ਦਿਵਸ ਮਨਾਉਂਦੀ ਹੈ ਜੋ 1993 'ਚ ਰਾਜ ਸਕੱਤਰੇਤ ਰਾਈਟਰਜ਼ ਬਿਲਡਿੰਗ ਤੱਕ ਮਾਰਚ ਕੱਢੇ ਜਾਣ ਦੌਰਾਨ ਕੋਲਕਾਤਾ ਪੁਲਸ ਵਲੋਂ ਕੀਤੀ ਗਈ ਫਾਇਰਿੰਗ 'ਚ ਮਾਰੇ ਗਏ ਸਨ। ਮਮਤਾ ਬੈਨਰਜੀ ਉਸ ਸਮੇਂ ਕਾਂਗਰਸ ਦੀ ਯੁਵਾ ਬਰਾਂਚ ਦੀ ਪ੍ਰਦੇਸ਼ ਇਕਾਈ ਦੀ ਪ੍ਰਧਾਨ ਸੀ। ਉਨ੍ਹਾਂ ਨੇ ਇਕ ਜਨਵਰੀ 1998 ਨੂੰ ਤ੍ਰਿਣਮੂਲ ਕਾਂਗਰਸ ਦੇ ਗਠਨ ਤੋਂ ਬਾਅਦ ਵੀ ਹਰ ਸਾਲ ਸ਼ਹੀਦ ਦਿਵਸ ਮਨਾਉਣਾ ਜਾਰੀ ਰੱਖਿਆ। ਇਸ ਦਿਨ ਉਹ ਇਕ ਰੈਲੀ ਨੂੰ ਵੀ ਸੰਬੋਧਨ ਕਰਦੀ ਹੈ। ਸੰਸਦ ਦਾ ਮਾਨਸੂਨ ਸੈਸ਼ਨ 22 ਜੁਲਾਈ ਤੋਂ ਸ਼ੁਰੂ ਹੋਣ ਵਾਲਾ ਹੈ ਅਤੇ ਇਹ 12 ਅਗਸਤ ਤੱਕ ਪ੍ਰਸਤਾਵਿਤ ਹੈ। ਬਜਟ 23 ਜੁਲਾਈ ਨੂੰ ਪੇਸ਼ ਕੀਤਾ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e