ਜੰਮੂ-ਕਸ਼ਮੀਰ ''ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਗੂਆਂ ਨੇ ਬਦਲੇ ਆਪਣੇ ਪੱਖ

Monday, Aug 26, 2024 - 06:02 PM (IST)

ਜੰਮੂ-ਕਸ਼ਮੀਰ ''ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਗੂਆਂ ਨੇ ਬਦਲੇ ਆਪਣੇ ਪੱਖ

ਸ੍ਰੀਨਗਰ (ਭਾਸ਼ਾ) - ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੌਰਾਨ ਸਿਆਸੀ ਪਾਰਟੀਆਂ 'ਚ 'ਆਯਾਰਾਮ-ਗਿਆਰਾਮ' ਦਾ ਦੌਰ ਵੀ ਚੱਲ ਰਿਹਾ ਹੈ, ਜਿਸ 'ਚ ਕਈ ਨੇਤਾ ਆਪਣੇ ਨਿੱਜੀ ਵਿਵਾਦਾਂ ਅਤੇ ਮੌਜੂਦਾ ਹਾਲਾਤ ਤੋਂ ਅਸੰਤੁਸ਼ਟ ਹੋਣ ਕਾਰਨ ਪੱਖ ਬਦਲ ਰਹੇ ਹਨ। ਸੂਬੇ 'ਚ 18 ਸਤੰਬਰ ਤੋਂ ਤਿੰਨ ਪੜਾਵਾਂ 'ਚ ਚੋਣਾਂ ਸ਼ੁਰੂ ਹੋਣਗੀਆਂ। 2019 ਵਿੱਚ ਧਾਰਾ 370 ਨੂੰ ਖ਼ਤਮ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਵਜੋਂ ਪੁਨਰਗਠਿਤ ਕਰਨ ਤੋਂ ਬਾਅਦ ਇਹ ਪਹਿਲੀ ਵਿਧਾਨ ਸਭਾ ਚੋਣ ਹੈ। 

ਇਹ ਵੀ ਪੜ੍ਹੋ ਔਰਤ ਦੇ ਉਪਰੋਂ ਲੰਘੀ ਮਾਲ ਗੱਡੀ, ਸਰੀਰ ਨੂੰ ਨਹੀਂ ਲੱਗੀ ਇਕ ਵੀ ਝਰੀਟ, ਵੀਡੀਓ ਵਾਇਰਲ

ਪੱਖ ਬਦਲਣ ਕਾਰਨ ਸੁਰਖੀਆਂ ਵਿਚ ਆਏ ਪ੍ਰਸਿੱਧ ਲੋਕਾਂ ਵਿੱਚ ਸੀਨੀਅਰ ਨੇਤਾ ਤਾਜ ਮੋਹੀਉਦੀਨ ਸ਼ਾਮਲ ਹਨ, ਜੋ ਹਾਲ ਹੀ ਵਿੱਚ ਗੁਲਾਮ ਨਬੀ ਆਜ਼ਾਦ ਦੀ ਡੈਮੋਕਰੇਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ (ਡੀਪੀਏਪੀ) ਛੱਡ ਕੇ ਕਾਂਗਰਸ ਵਿੱਚ ਮੁੜ ਸ਼ਾਮਲ ਹੋਏ ਹਨ। ਕੁਝ ਸਮਾਂ ਡੀਪੀਏਪੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਮੋਹੀਉਦੀਨ ਕਰੀਬ 45 ਸਾਲ ਕਾਂਗਰਸ ਨਾਲ ਸਨ। ਉਨ੍ਹਾਂ ਕਿਹਾ ਕਿ ਆਜ਼ਾਦ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਕਥਿਤ ਨੇੜਤਾ ਨੂੰ ਲੈ ਕੇ ਅਸੰਤੁਸ਼ਟੀ ਹੀ ਉਨ੍ਹਾਂ ਦੇ ਫ਼ੈਸਲੇ ਦਾ ਮੁੱਖ ਕਾਰਨ ਸੀ। ਮੋਹੀਉਦੀਨ ਨੇ ਕਿਹਾ, "ਮੈਨੂੰ ਅਹਿਸਾਸ ਹੋਇਆ ਕਿ ਡੀਪੀਏਪੀ ਇੱਕ ਵਿਅਕਤੀ ਦੀ ਪਾਰਟੀ ਹੈ ਅਤੇ ਮੈਨੂੰ ਕਾਂਗਰਸ ਵਿੱਚ ਵਾਪਸ ਆਉਣ ਲਈ ਮਜ਼ਬੂਰ ਕੀਤਾ ਗਿਆ ਸੀ, ਜੋ ਕਿ ਮੇਰਾ ਅਸਲੀ ਰਾਜਨੀਤਿਕ ਘਰ ਹੈ।"

ਇਹ ਵੀ ਪੜ੍ਹੋ ਢਿੱਡ ਦਰਦ ਹੋਣ 'ਤੇ ਹਸਪਤਾਲ ਪੁੱਜੀ 13 ਸਾਲਾ ਕੁੜੀ, ਟਾਇਲਟ 'ਚ ਦਿੱਤਾ ਬੱਚੀ ਨੂੰ ਜਨਮ, ਸਭ ਦੇ ਉੱਡੇ ਹੋਸ਼

ਉਹਨਾਂ ਨੇ ਚਨਾਬ ਖੇਤਰ ਵਿਚ ਪਾਰਟੀ ਲਈ ਕੰਮ ਕਰਨ ਦੀ ਆਪਣੀ ਵਚਨਬੱਧਤਾ 'ਤੇ ਜ਼ੋਰ ਦਿੰਦੇ ਕਿਹਾ, "ਜੇਕਰ ਸਵੇਰੇ ਭੁੱਲਿਆ ਹੋਇਆ ਵਿਅਕਤੀ ਸ਼ਾਮ ਨੂੰ ਘਰ ਪਰਤਦਾ ਹੈ, ਤਾਂ ਇਸ ਨੂੰ ਭੁੱਲਣਾ ਨਹੀਂ ਕਿਹਾ ਜਾਂਦਾ।" ਹੋਰ ਅਹਿਮ ਨੇਤਾਵਾਂ 'ਚ ਜੰਮੂ-ਕਸ਼ਮੀਰ ਦੇ ਸਾਬਕਾ ਮੰਤਰੀ ਉਸਮਾਨ ਮਜੀਦ ਵੀ ਸ਼ਾਮਲ ਹਨ, ਜਿਨ੍ਹਾਂ ਨੇ ਅਲਤਾਫ ਬੁਖਾਰੀ ਦੀ 'ਆਪਣੀ ਪਾਰਟੀ' ਛੱਡ ਦਿੱਤੀ ਹੈ। ਸਾਬਕਾ ਵਿਧਾਇਕ ਏਜਾਜ਼ ਮੀਰ ਨੇ ਵੀ ਚੋਣ ਲੜਨ ਲਈ ਟਿਕਟ ਨਾ ਮਿਲਣ 'ਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਛੱਡ ਦਿੱਤੀ ਸੀ। ਮਹਿਬੂਬਾ ਮੁਫਤੀ ਦੇ ਕਰੀਬੀ ਸੁਹੇਲ ਬੁਖਾਰੀ ਨੇ ਵੀ ਟਿਕਟ ਨਾ ਮਿਲਣ ਤੋਂ ਬਾਅਦ ਪੀਡੀਪੀ ਤੋਂ ਅਸਤੀਫਾ ਦੇ ਦਿੱਤਾ, ਜਿਸ ਨਾਲ ਪਾਰਟੀ ਦੇ ਅੰਦਰ ਅਸੰਤੁਸ਼ਟੀ ਉਜਾਗਰ ਹੋ ਗਈ। 

ਇਹ ਵੀ ਪੜ੍ਹੋ ਵੱਡੀ ਵਾਰਦਾਤ: ਅਣਪਛਾਤੇ ਵਿਅਕਤੀ ਨੇ ਸਰਪੰਚ ਦਾ ਕੀਤਾ ਕਤਲ, ਦੋਸਤ ਦੇ ਕਮਰੇ 'ਚੋਂ ਮਿਲੀ ਲਾਸ਼

ਤਰਾਲ ਤੋਂ ਜ਼ਿਲ੍ਹਾ ਵਿਕਾਸ ਪਰਿਸ਼ਦ (ਡੀਡੀਸੀ) ਦੇ ਪ੍ਰਮੁੱਖ ਮੈਂਬਰ ਡਾ: ਹਰਬਖਸ਼ ਸਿੰਘ ਨੇ ਪੀਡੀਪੀ ਵਿੱਚ ਮੌਜੂਦਾ ਮਾਹੌਲ ਨੂੰ ਅਜਿਹਾ ਦੱਸਿਆ ਜਿੱਥੇ ਪੁਰਾਣੇ ਵਫ਼ਾਦਾਰ ਮੈਂਬਰਾਂ ਨੂੰ ਨਵੇਂ ਚਿਹਰਿਆਂ ਦੇ ਹੱਕ ਵਿੱਚ ਹਾਸ਼ੀਏ 'ਤੇ ਰੱਖਿਆ ਜਾ ਰਿਹਾ ਹੈ। ਸਿੰਘ ਨੇ ਕਿਹਾ, “ਮੈਂ ਆਜ਼ਾਦ ਉਮੀਦਵਾਰ ਵਜੋਂ ਡੀਡੀਸੀ ਚੋਣਾਂ ਲੜੀਆਂ ਅਤੇ ਵੱਡੇ ਫ਼ਰਕ ਨਾਲ ਜਿੱਤੀਆਂ। ਮੈਂ ਇਸ ਗੱਲ ਤੋਂ ਖੁਸ਼ ਨਹੀਂ ਹਾਂ ਕਿ ਮੈਨੂੰ ਪੀਡੀਪੀ ਛੱਡਣੀ ਪਈ, ਇਸ ਨਾਲ ਮੈਨੂੰ ਬਹੁਤ ਦੁੱਖ ਹੋਇਆ। ਇੰਝ ਲੱਗਾ ਜਿਵੇਂ ਮੈਨੂੰ ਪਾਰਟੀ ਛੱਡਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੋਵੇ।” ਸੱਜਾਦ ਲੋਨ ਦੀ ਪੀਪਲਜ਼ ਕਾਨਫਰੰਸ ਵਿੱਚ ਸ਼ਾਮਲ ਸਾਬਕਾ ਮੰਤਰੀ ਬਸ਼ਾਰਤ ਬੁਖਾਰੀ ਪਾਰਟੀ ਛੱਡ ਕੇ ਪੀਡੀਪੀ ਵਿੱਚ ਸ਼ਾਮਲ ਹੋ ਗਏ ਹਨ। ਜਦੋਂ ਕਿ ਸਾਬਕਾ ਐੱਮਐੱਲਸੀ ਜਾਵੇਦ ਮਿਰਚਲ ਨੈਸ਼ਨਲ ਕਾਨਫਰੰਸ ਵਿੱਚ ਸ਼ਾਮਲ ਹੋ ਗਏ ਹਨ।

ਇਹ ਵੀ ਪੜ੍ਹੋ ਡਿਵਾਈਡਰ 'ਤੇ ਸੁੱਤੇ ਲੋਕਾਂ 'ਤੇ ਜਾ ਚੜ੍ਹਿਆ ਟਰੱਕ, 3 ਦੀ ਦਰਦਨਾਕ ਮੌਤ

ਸੁਹੇਲ ਬੁਖਾਰੀ ਨੇ ਕਿਹਾ, ''ਮੈਂ ਦੇਖ ਰਿਹਾ ਹਾਂ ਕਿ ਲੋਕਾਂ ਨੂੰ ਉਨ੍ਹਾਂ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਦੂਰ ਕੀਤਾ ਜਾ ਰਿਹਾ ਹੈ। ਨਵੇਂ ਆਗੂਆਂ ਦਾ ਸਵਾਗਤ ਕੀਤਾ ਜਾ ਰਿਹਾ ਹੈ। ਪਾਰਟੀ ਦੇ ਨਾਲ ਹਮੇਸ਼ਾ ਖੜ੍ਹੇ ਕਈ ਆਗੂਆਂ ਨੂੰ ਪਾਰਟੀ ਵਿੱਚ ਥਾਂ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਨੇ ਕਿਹਾ, ''ਮੇਰੇ ਲਈ ਅਜਿਹੇ ਹਾਲਾਤ 'ਚ ਕੰਮ ਕਰਨਾ ਮੁਸ਼ਕਲ ਹੋ ਰਿਹਾ ਸੀ। ਇਸ ਲਈ ਮੈਂ ਮੁੱਖ ਬੁਲਾਰੇ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਲੜਾਈ ਵਿੱਚ ਮੇਰਾ ਸਾਥ ਦੇਣ ਲਈ ਮੈਂ ਆਪਣੀ ਪਾਰਟੀ ਦੇ ਸਾਰੇ ਆਗੂਆਂ ਦਾ ਧੰਨਵਾਦ ਕਰਦਾ ਹਾਂ। ਸਾਡਾ ਸਿਆਸੀ ਮਾਹੌਲ ਤਾਂ ਹੀ ਸੁਧਰ ਸਕਦਾ ਹੈ ਜੇਕਰ ਅਸੀਂ ਆਪਣੇ ਸਵਾਰਥਾਂ ਨੂੰ ਪਾਸੇ ਰੱਖਾਂਗੇ।” ਨੇਤਾਵਾਂ ਦੇ ਪੱਖ ਬਦਲਣ ਦੀ ਪ੍ਰਕਿਰਿਆ ਸਿਰਫ਼ ਪੀਡੀਪੀ ਅਤੇ ਡੀਪੀਏਪੀ ਤੱਕ ਸੀਮਤ ਨਹੀਂ ਹੈ, ਇੱਥੋਂ ਤੱਕ ਕਿ ਭਾਜਪਾ ਵੀ ਅੰਦਰੂਨੀ ਚੁਣੌਤੀਆਂ ਦਾ ਸਾਹਮਣਾ ਕਰਦੀ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ ਦਾਜ 'ਚ ਨਹੀਂ ਦਿੱਤੇ 2 ਲੱਖ ਤੇ ਫਰਿੱਜ, ਸਹੁਰਿਆਂ ਨੇ ਕਰ 'ਤਾ ਨਵੀ-ਵਿਆਹੀ ਕੁੜੀ ਦਾ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News