ਇਕ ਵਿਅਕਤੀ ਦੇ ਅੰਤਿਮ ਸੰਸਕਾਰ ਮੌਕੇ ਮਧੂ ਮੱਖੀਆਂ ਨੇ ਕੀਤਾ ਹਮਲਾ, ਸੈਂਕੜੇ ਲੋਕ ਜ਼ਖਮੀ

03/12/2018 10:01:38 PM

ਸਤਨਾ—ਮੱਧ ਪ੍ਰਦੇਸ਼ 'ਚ ਬਾਬੂਪੁਰ ਪੁਲਸ ਚੌਕੀ ਖੇਤਰ ਦੇ ਚੂਲੀ ਮਝੀਹਾਰ ਪਿੰਡ 'ਚ ਸੋਮਵਾਰ ਨੂੰ ਇਕ ਵਿਅਕਤੀ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ ਲੋਕਾਂ 'ਤੇ ਮਧੂ ਮੱਖੀਆਂ ਨੇ ਅਚਾਨਕ ਹਮਲਾ ਕਰ ਦਿੱਤਾ, ਜਿਸ ਦੌਰਾਨ ਸੈਂਕੜੇ ਲੋਕ ਜ਼ਖਮੀ ਹੋ ਗਏ। ਪੁਲਸ ਸੂਤਰਾਂ ਮੁਤਾਬਕ ਇਥੋਂ ਦੇ ਚੂਲੀ ਮਝੀਆਰ ਪਿੰਡ 'ਚ ਉਸ ਸਮੇਂ ਅਫੜਾ-ਦਫੜੀ ਮਚ ਗਈ, ਜਦੋਂ ਅੰਤਿਮ ਸੰਸਕਾਰ ਕਰਨ ਗਏ ਲੋਕਾਂ 'ਤੇ ਮਧੂ ਮੱਖੀਆਂ ਨੇ ਅਚਾਨਕ ਹਮਲਾ ਕਰ ਦਿੱਤਾ।
ਦੱਸਿਆ ਗਿਆ ਹੈ ਕਿ ਜਦੋਂ ਮ੍ਰਿਤਕ ਵਿਅਕਤੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਚਿਤਾ 'ਚੋਂ ਨਿਕਲੀ ਅੱਗ ਨਾਲ ਉੱਠੇ ਧੂੰਏ ਕਾਰਨ ਦਰਖਤ 'ਤੇ ਲੱਗੇ ਛੱਤੇ 'ਚੋਂ ਮਧੂ ਮੱਖੀਆਂ ਬਾਹਰ ਆ ਗਈਆਂ, ਜਿਸ ਦੌਰਾਨ ਮਧੂ ਮੱਖੀਆਂ ਨੇ ਉਥੇ ਮੌਜੂਦ ਲੋਕਾਂ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ 2 ਦਰਜ਼ਨ ਤੋਂ ਵੱਧ ਲੋਕਾਂ ਨੇ ਨਦੀ 'ਚ ਛਾਲ ਮਾਰ ਕੇ ਆਪਣੀ ਜਾਨ ਬਚਾਈ, ਜਦਕਿ 70 ਤੋਂ ਜ਼ਿਆਦਾ ਵਿਅਕਤੀ ਨੂੰ ਇਲਾਜ ਲਈ ਰਾਮਪੁਰ ਦੇ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।  
 


Related News