52 ਸ਼ਕਤੀਪੀਠਾਂ ''ਚੋਂ ਇਕ ਜਵਾਲਾਮੁਖੀ ਮੰਦਰ ਦਾ ਸੁੰਦਰੀਕਰਨ, ਦੇਸ਼-ਵਿਦੇਸ਼ ਤੋਂ ਦਰਸ਼ਨਾਂ ਲਈ ਆਉਂਦੇ ਹਨ ਸ਼ਰਧਾਲੂ
Thursday, Sep 14, 2023 - 02:03 PM (IST)

ਜਵਾਲਾਮੁਖੀ- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹਾ ਡਿਪਟੀ ਕਮਿਸ਼ਨਰ ਡਾ. ਨਿਪੁਨ ਜਿੰਦਲ ਨੇ ਜਵਾਲਾਮੁਖੀ ਤੋਂ ਕਾਂਗਰਸੀ ਵਿਧਾਇਕ ਸੰਜੇ ਰਤਨ ਨਾਲ ਇੱਥੇ ਜਵਾਲਾਮੁਖੀ ਮੰਦਰ ਦਾ ਦੌਰਾ ਕੀਤਾ ਅਤੇ ਸੁੰਦਰੀਕਰਨ ਦੇ ਕੰਮਾਂ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 52 ਸ਼ਕਤੀਪੀਠਾਂ 'ਚੋਂ ਇਕ ਸ਼੍ਰੀ ਜਵਾਲਾਜੀ ਮੰਦਰ ਵਿਖੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਪ੍ਰਬੰਧਾਂ ਨੂੰ ਪੁਖਤਾ ਕੀਤਾ ਜਾਵੇ, ਤਾਂ ਜੋ ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ- ਨਿਪਾਹ ਵਾਇਰਸ ਨੂੰ ਲੈ ਕੇ ਸਰਕਾਰ ਅਲਰਟ, ਬਣਾਏ ਕੰਟੇਨਮੈਂਟ ਜ਼ੋਨ, ਮਾਸਕ ਪਹਿਨਣਾ ਲਾਜ਼ਮੀ
ਉਨ੍ਹਾਂ ਨੇ ਕਿਹਾ ਕਿ ਮੰਦਰ ਦੇ ਸੁੰਦਰੀਕਰਨ ਲਈ ਵਿਸਥਾਰਪੂਰਵਕ ਕੰਮ ਕੀਤਾ ਜਾਵੇਗਾ। ਮੰਦਰ ਕੰਪਲੈਕਸ ਅਤੇ ਇਸ ਦੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਹਰ ਪੱਖੋਂ ਸੁੰਦਰ ਅਤੇ ਸਾਫ਼-ਸੁਥਰਾ ਰੱਖਣ ਨੂੰ ਯਕੀਨੀ ਬਣਾਉਣ ਲਈ ਮੰਦਰ ਦੇ ਸੁੰਦਰੀਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਅਤੇ ਵਿਧਾਇਕ ਨੇ ਜਵਾਲਾਮੁਖੀ ਵਿਚ ਬਣੇ ਅਧਿਆਪਕ ਨਿਵਾਸ ਅਤੇ ਰੈਸਟ ਹਾਊਸ ਕੰਪਲੈਕਸ ਦਾ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਕਰੀਬ 3.28 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਇਹ ਕੰਪਲੈਕਸ ਪੂਰੀ ਤਰ੍ਹਾਂ ਤਿਆਰ ਹੈ ਅਤੇ ਜਲਦੀ ਹੀ ਸਕੂਲ ਸਿੱਖਿਆ ਬੋਰਡ ਨੂੰ ਸੌਂਪ ਦਿੱਤਾ ਜਾਵੇਗਾ। ਇਸ ਕੰਪਲੈਕਸ ਵਿਚ ਸਕੂਲ ਸਿੱਖਿਆ ਬੋਰਡ ਲਈ ਕਿਤਾਬਾਂ ਦਾ ਭੰਡਾਰ ਅਤੇ ਵੰਡ ਕੇਂਦਰ, ਸੂਚਨਾ ਤੇ ਮਾਰਗਦਰਸ਼ਨ ਕੇਂਦਰ, ਕਾਨਫਰੰਸ ਰੂਮ, ਵੇਟਿੰਗ ਰੂਮ ਅਤੇ ਰੈਸਟ ਰੂਮ ਹੋਵੇਗਾ।
ਇਹ ਵੀ ਪੜ੍ਹੋ- CM ਖੱਟੜ ਨੇ ਦੱਸਿਆ ਹਰਿਆਣਾ ਦੇ ਵਿਕਾਸ ਦਾ ਰੋਡਮੈਪ, ਕਿਹਾ-ਤੀਜੀ ਵਾਰ ਬਣਾਵਾਂਗੇ ਸਰਕਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8